ਪੰਨਾ:Alochana Magazine March 1962.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇੱਕ ਲਗਨ ਵਾਲਾ ਲੇਖਕ ਹੈ ਅਤੇ ਨਿੱਗਰ ਵਿਚਾਰਾਂ ਵਾਲਾ ਵਿਅਕਤੀ ਹੈ । ਇਸ ਦਾ ਜਨਮ ੧ ਮਈ ੧੯੨੫ ਨੂੰ ਅੰਮ੍ਰਿਤਸਰ ਵਿੱਚ ਹੋਇਆ। ਉਕਤ ਪੁਸਤਕਾਂ ਤੋਂ ਬਿਨਾ ਇਸ ਨੇ “ਪੰਜਾਬੀ ਸਾਹਿੱਤਕਾਰ' ਨਾਂ ਦੀ ਇੱਕ ਆਲੋਚਨਾ ਪੁਸਤਕ ਭੀ ਲਿਖੀ ਹੈ । ਕੁਝ ਪਤਰਾਂ ਵਿੱਚ ਇਹ ਸੰਪਾਦਕ ਦੇ ਤੌਰ ਤੇ ਭੀ ਕੰਮ ਕਰਦਾ ਰਹਿਆ ਹੈ । | ਪਿਆਰਾ ਸਿੰਘ ਭੋਗਲ ਹੁਣ ਤਕ ਦੋ ਇਕਾਂਗੀ ਸੰਨ੍ਹ (ਧਨਿ ਪਿਰ`` ਅਤੇ ਦਿਨ ਰਾਤ’’ ਅਤੇ ਦੇ ਪੂਰੇ ਨਾਟਕ “ਸਿਆੜ” ਅਤੇ “ਆਪੇ ਕਾਜ ਸਵਾਰੀਏ" ਲਿਖ ਚੁੱਕਾ ਹੈ । ਭਗਲ ਦੇ ਵਿਸ਼ਯ ਮੁੱਖ ਰੂਪ ਵਿੱਚ ਪੇਂਡੂ ਹਨ, ਵਿਸ਼ੇਸ਼ ਕਰ ਕੇ “ਸਿਆੜ” ਵਿੱਚ ਉਸ ਨੇ ਸਾਡੇ ਪੇਂਡੂ ਸਮਾਜ ਦੀ ਇੱਕ ਗੰਭੀਰ ਸਮੱਸਿਆ ਨੂੰ ਆਪਣਾ ਵਿਸ਼ਯ ਬਣਾਇਆ ਹੈ । ਪ੍ਰੋ: ਮੋਹਨ ਸਿੰਘ ਦੇ ਸ਼ਬਦਾਂ ਵਿੱਚ ਭੋਗਲ ਦਾ ਦ੍ਰਿਸ਼ਟਿਕੋਣ, ਬੁੱਧੀਵਾਦੀ ਅਤੇ ਚੇਤਨਾਵਾਦੀ ਹੈ, ਪਰ ਧੀ ਤੇ ਭਾਵਨਾ ਵਿੱਚ ਸੰਤੁਲਨ ਪੈਦਾ ਕਰ ਸਕਣ ਦੇ ਕਾਰਣ, ਜਿਸ ਨੂੰ ਦੂਜੇ ਸ਼ਬਦਾਂ ਵਿੱਚ ਕਲਾ ਕਹਿਆ ਜਾਂਦਾ ਹੈ, ਇਸ ਦੀ ਲਿਖਤ ਰੁੱਖੀ, ਓਪਰੀ ਅਤੇ ਬਾਹਰੋਂ ਲਿਆਂਦੀ ਜਿਹੀ ਨਹੀਂ ਬਣੀ ਸਗੋਂ ਇਸ ਵਿੱਚੋਂ ਇੱਕ ਸਾਦਾ ਜੇਹਿਆ ਰਸ ਤੇ ਜਾਣਿਆ ਪਛਾਣਿਆਂ ਜ ਨਜ਼ਰ ਆਉਂਦਾ ਹੈ । ਭਗਲ ਦੇ ਨਾਟਕਾਂ ਵਿੱਚ ਵਿਸ਼ੇਸ਼ ਕਰ ਕੇ ਇਕਾਂਗੀਆਂ ਵਿੱਚ ਸਾਧਾਰਣ ਭਾਂਤ ਦੀਆਂ ਘਰੇਲੂ ਸਮੱਸਿਆਵਾਂ ਦੀ ਪ੍ਰਧਾਨਤਾ ਹੈ । ਪਿੰਡਾਂ ਤੋਂ ਉਪਰਤ Pa ਨੇ ਸ਼ਹਰੀ ਜੀਵਨ ਨੂੰ ਭੀ ਚਿਤਰਿਆ ਹੈ, ਉਸ ਜੀਵਨ ਨੂੰ ਜਿਹੜਾ ਅਵਿਦ ਮਹੱਲਾਰੀ ਜੀਵਨ ਹੈ ਤੇ ਜਿਸ ਨੂੰ ਨੇੜੇ ਹੋ ਕੇ ਵੇਖਣ ਦਾ ਉਸ ਨੂੰ ਵਧੇਰੇ ਅਵਸਰ ਪ੍ਰਾਪਤ ਹੋਇਆ ਹੈ । ਇਸ ਜੀਵਨ ਦੀ ਵਿਆਖਿਆ ਭੋਗਲ ਇੱਕ ਜਾਰੀ ਖਕ ਵਾਂਗ ਕਰਦਾ ਹੈ । ਇਸ ਨੇ ਇੱਕ ਛੋਟਾ ਨਾਟਕ 'ਲੋਕ ਰਾਜ ਭੀ ਲਿਖਿਆ ਹੈ । ਭੋਗਲ ਦੇ ਨਾਟਕਾਂ ਨੂੰ ਮੰਚ ਦੀ ਛੁਹ ਹਾਲੀ ਵਧੇਰੇ ਪ੍ਰਾਪਤ ਨਹੀਂ ਹੋਈ। ਨਾਟਕਾਂ ਤੋਂ ਛੁਟ ਭੋਗਲ ਨੇ ਆਲੋਚਨਾ ਦੀ ਇੱਕ ਪੁਸਤਕ “ਪੰਜਾਬੀ ਕਾਵਿ ਦੇ ਸੰਸਾਲ ਭੀ ਲਿਖੀ ਹੈ । ਉਹ ਕਹਾਣੀਆਂ ਭੀ ਲਿਖਦਾ ਹੈ ਤੇ ਕਦੇ ਕਦੇ ਕਵਿਤਾ ਭੀ । ਨਾਟਕਾਂ ਅਤੇ ਕਹਾਣੀਆਂ ਵਿੱਚ ਪ੍ਰਧਾਨਤਾ ਬਾਹਰਵਰਤੀ ਘਟਨਾਵਾਂ ਦੀ ਹੁੰਦੀ ਹੈ । ਹਰਸਰਨ ਸਿੰਘ ਹੁਣ ਤਕ ਦੇ ਪੂਰੇ ਨਾਟਕ “ਜਿਗਰਾ” ਅਤੇ “ਫਲ ਕਮਲਾ ਗਇਆ’ ਲਿਖ ਚੁਕਾ ਹੈ । “ਜੋਤ ਤੋਂ ਜੋਤ ਜਗ ਇਸਦਾ ਇਕਾਂਗੀ ਸੰਗ੍ਰਹ ਹੈ । ਹਰਸਰਨ ਸਿੰਘ ਦਾਅਵਾ ਕਰਦਾ ਹੈ ਕਿ ਉਹ ਪ੍ਰਤਿਵਾਦੀ ਅਥਵਾ ਅਗਾਂਹ ਵਧੂ ਨਾਟਕਕਾਰ ਹੈ ਪਰ ਉਸ ਦੀਆਂ ਰਚਨਾਵਾਂ ਵਿਚੋਂ ਇਹ ਤਤੁ ਪੰਢ ਅਤੇ ..