ਪੰਨਾ:Alochana Magazine March 1962.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ ਗਾਰਗੀ ਕੋਲ ਬਲੀ ਸਰਲ ਤੇ ਸੁਭਾਵਿਕ ਹੈ । ਉਸ ਵਿੱਚ ਮਲਵਈ ਭਾਸ਼ਾ ਦਾ ਰੰਗ ਹੈ, ਜਿਹੜੀ ਪਾਤਰਾਂ ਅਨੁਕੂਲ ਕਈ ਥਾਂ ਬੜੀ ਸੋਹਣੀ ਫਬਦੀ ਹੈ । ਪ੍ਰੈੱਸ਼ ਦੀ ਵਾਕ ਬਣਤਰ ਚੁਸਤ ਹੈ ਅਤੇ ਵਾਰਤਾਲਾਪ ਕਲਾਤਮਕ ਅਤੇ ਨਾਟਕੀ ਹਨ । ਮੰਚ ਦੀ ਦ੍ਰਿਸ਼ਟੀ ਤੋਂ ਉਸ ਦੇ ਨਾਟਕ ਕਾਫੀ ਸਫ਼ਲ ਹੋਏ ਹਨ ਅਤੇ ਦਰਸ਼ਕਾਂ ਅਤੇ ਆਲੋਚਕਾਂ ਵਲੋਂ ਪ੍ਰਸ਼ੰਸਾ ਪ੍ਰਾਪਤ ਕਰ ਚੁੱਕੇ ਹਨ। ਰਾਜਿੰਦਰ ਸਿੰਘ ਬਲ ਹੁਣ ਤਕ ਦੇ ਇਕਾਂਗੀ ਸੰਨ੍ਹ ਸਾਜਨ ਟੁਰ ਗਏ’ ਅਤੇ 'ਸਹਿਕਦੀ ਲੋਅ’ ਦੇ ਚੁਕਾ ਹੈ । ਬਲ ਸੰਖਿਪਤ ਅਤੇ ਸੁਬਕ ਜੇਹਾ ਵਾਰਤਾਲਾਪ ਘੜਦਾ ਹੈ ਅਤੇ ਸਾਧਾਰਣ ਜੀਵਨ ਦੀਆਂ ਸਮੱਸਿਆਵਾਂ ਨੂੰ ਹਲਕੇ ਫੁਲ ਨਾਟਕੀ ਰੂਪ ਵਿੱਚ ਚਿਤਰ ਜਾਂਦਾ ਹੈ । ਜਗਦੀਸ਼ ਸਿੰਘ ਵਹਰਾ ਦੀਆਂ ਦੋ ਕਿਰਤਾਂ ‘ਜੀਵਨ ਦੇ ਮੋੜ ਤੇ ਅਤੇ “ਨਵੀਂ ਦੁਨੀਆਂ ਨਵੇਂ ਰਾਹ ਅਤੇ ਗੁਰਬਖਸ਼ ਰਾਏ ਸਾਹਿਰ ਦੇ ਇਕਾਂਗੀ ‘ਇੰਦਰ ਧਨੁਸ਼’ ਬਚਿਆਂ ਲਈ ਭੀ ਇਸੇ ਦਹਾਕੇ ਵਿੱਚ ਰਚੇ ਗਏ ਹਨ | ਬਲਬੀਰ ਮੰਮੀ ਦੀ ਰਚਨਾ “ਨੌਕਰੀਆਂ ਹੀ ਨੌਕਰੀਆਂ’ ਅਤੇ ਪਾਂਧੀ ਨਨਕਾਣਵੀਂ ਦਾ ਮੱਛ ਤੇ ਮੱਛੀ ਇਕਾਂਗੀ ਸੰਨ੍ਹ ੧੯੬੦ ਵਿੱਚ ਹੀ ਪ੍ਰਕਾਸ਼ਿਤ ਹੋਈਆਂ ਕਿਰਤਾਂ ਹਨ ਅਤੇ ਉਹਨਾਂ ਦੇ ਉਜਲੇ ਭਵਿੱਖ ਦੀਆਂ ਸੂਚਕ ਹਨ । ਤੇਰਾ ਸਿੰਘ ਚੰਨ ਦੇ ਕੁਝ ਇਕ ਛੋਟੇ ਗੀਤ-ਨਾਟ ‘ਅਮਰ ਪੰਜਾਬ’ ਦੀ ਇਕ ਛੋਟੀ ਜੇਹੀ ਪੁਸਤਕ ਵਿੱਚ ਪ੍ਰਕਾਸ਼ਿਤ ਹੋਏ ਹਨ । ਇਹ ਪੰਜਾਬੀ ਨਾਟਕ ਵਿੱਚ ਇੱਕ ਵਖਰੇ ਭਾਂਤ ਦੀ ਵੰਨਗੀ ਦੇ ਸੂਚਕ ਹਨ । ਕੁਝ ਨਾਟਕ ਚਲੰਤ ਭਾਂਤ ਦੀਆਂ ਰਾਜਸੀ ਸਮਸਿਆਵਾਂ ਦਾ ਪ੍ਰਚਾਰ-ਮੁਖੀ ਅਭਿਵਿਅੰਜਨ ਬਣ ਕੇ ਰਹਿ ਗਏ ਹਨ । ਚੰਨ ਮੂਲ ਰੂਪ ਵਿੱਚ ਇੱਕ ਰਾਜਸੀ ਵਰਕਰ, ਕਵੀ ਤੇ ਗੀਤਕਾਰ ਹੈ । ਉਸਦੇ ਨਾਟਕ ਇਸੇ ਮਨੋਰਥ ਪ੍ਰਾਪਤੀ ਦੀ ਲੋੜ ਵਜੋਂ ਪੁੰਗਰੇ ਹਨ । ਪਰ ਉਸਦੀ ਕਾਵਿ ਕੁਸ਼ਲਤਾ ਵਿੱਚ ਜੋ ਬਲ ਤੇ ਸੁਹਜ ਹੈ ਉਹ ਇਨ੍ਹਾਂ ਗੀਤ-ਨਾਟਾਂ ਵਿੱਚ ਭੀ ਵਿਦਮਾਨ ਹੈ ਅਤੇ ਇਨ੍ਹਾਂ ਨੂੰ ਕਲਾ ਦਾ ਰੰਗ ਪ੍ਰਦਾਨ ਕਰਦਾ ਹੈ । -- ਆਲੋਚਨਾ ਦੇ ਆਪ ਗਾਹਕ ਬਣੋ § ਹੋਰਨਾਂ ਨੂੰ ਬਣਨ ਲਈ ਪਰੇਰੋ ! gt