ਪੰਨਾ:Alochana Magazine March 1962.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

| ਸਭ ਲੋਕਾਂ ਦੀ ਜ਼ਬਾਨ ਤੇ ਨੱਚ ਰਹੀ ਸੀ ਤੇ ਸਭਾ ਖਤਮ ਹੋਣ ਤੇ, ਬਹੁਤ ਸਾਰੇ ਲੋਕ ਉਪਰੋਤਕ ਤੁਕ ਗਾਉਂਦੇ ਹੋਏ ਘਰਾਂ ਨੂੰ ਜਾ ਰਹੇ ਸਨ । ਇਨ੍ਹਾਂ ਦਿਨਾਂ 'ਚ 'ਚਾਤਰ’ ਇੱਕ ਰਿਸ਼ਟ-ਪੁਸ਼ਟ ਨੌਜਵਾਨ ਸੀ । ਉੱਚਾ ਕੱਦ, ਚੌੜਾ ਤੇ ਉਭਰਿਆ ਹੋਇਆ ਸੀਨਾ, ਮਿਹਨਤ ਨਾਲ ਮਜ਼ਬੂਤ ਹੱਥ ਪੈਰ, ਪਰ ਅੱਖਾਂ ਚੁੱਚੀਆਂ । ਉਹ ਬੜਾ ਸਾਫ਼-ਗ, ਨਿਡਰ ਤੇ ਸਦਾ ਆਸ਼ਾਵਾਦੀ ਰਹਿੰਦਾ । 'ਚਾਤਰ’ ਖੱਦਰ ਦੇ ਕੱਪੜੇ ਪਾਈ ਛੇਤੀ-ਛੇਤੀ ਕੰਮ ਕਰਦਾ, ਕੌਮੀ ਸਿਪਾਹੀ ਮਲੂਮ ਹੁੰਦਾ । ਉਹ ਸਖਤ ਤੋਂ ਸਖਤ ਕੰਮ ਹੱਸ-ਖੇਡ ਕੇ ਕਰਦਾ, ਗ਼ਰੀਬ ਹੋਣ ਤੇ ਭੀ ਦਿਲ ਦਾ ਅਮੀਰ ਤੇ ਦੇਸ਼-ਪਿਆਰ ਦੇ ਨੂਰ ਨਾਲ ਲਾਲੋਂ-ਲਾਲ ਰਹਿੰਦਾ । ਇੱਕ ਦਿਨ ਕਿਸੇ ਕਾਰਨ ਅਸੀਂ ਖਾਲਸਾ ਕਾਲਜ ਵਲ ਜਾ ਰਹੇ ਸਾਂ ਚਾਰ ਵਜ ਚੁੱਕੇ ਸਨ, ਪਰ ਅਜੇ ਬੜੀ ਕੜਕਵੀਂ ਧੁੱਪ ਸੀ, ਇਸ ਲਈ ਅਸੀਂ ਟਾਹਲੀਆਂ ਦੀ ਛਾਂ ਹੇਠਾਂ ਲੰਘ ਰਹੇ ਸਾਂ | ਅਚਾਨਕ ਅਸਮਾਨ ਚੋਂ ਕਿਸੇ ਦੇ ਗਾਉਣ ਦੀ ਅਵਾਜ਼ ਆਈ । ਹੈਰਾਨੀ ਨਾਲ ਉਪਰ ਦੇਖਿਆ ਕਿ ਸ਼ਾਇਦ ਕੋਈ ਦਰਖਤ ਤੇ ਬੈਠਾ ਗਾ ਰਹਿਆ ਹੈ । ਪਰ ਹੈਰਾਨੀ ਦੀ ਕੋਈ ਹੱਦ ਨ ਰਹੀ ਜਦ ਬਿਜਲੀ ਦੇ ਖੰਭ ਤੇ ਚੜੇ ਨੌਜਵਾਨ ਦੇ ਇਹ ਸ਼ਿਅਰ ਸੁਣੇ:- “ਮੁੱਲਾਂ ਮੁਨਾਰੇ ਚਦਿਆ, ਰੱਬ ਨਾਲ ਗੱਲਾਂ ਕਰਦਿਆ ! ਕੀ ਰੱਬ ਨੇ ਹੈ ਆਖਿਆ, ਭਾਰਤ ਦੇ ਅੰਦਰ ਫੁੱਟ ਪਾ ? ਕਹਿੰਦੇ ਹਨ ਕਿ ਸਮੇਂ ਦੇ ਅਨੁਸਾਰ ਗੱਲ ਭੀ ਔੜ ਪੈਂਦੀ ਹੈ । ਇਸੇ ਲਈ ਬਿਜਲੀ ਦੇ ਖੰਭੇ ਤੇ ਚੜ੍ਹ ਕੇ ਮੁੱਲਾਂ ਦਾ ਮੁਨਾਰੇ ਤੇ ਚੜ੍ਹਨਾ ਤੇ ਰੱਬ ਨਾਲ ਗੱਲਾਂ ਕਰਨਾ, ਕਵੀ ਹਰਸਾ ਸਿੰਘ ਨੂੰ ਯਾਦ ਆ ਰਹਿਆ ਸੀ ਤੇ ਉਹ ਮਿੱਠੀ ਸੁਰ 'ਚ ਗਾ ਰਹਿਆ ਸੀ । ਇਸ ਅਲਬੇਲੇ ਤੇ ਬੀਰਰਸੀਂ’ ਕਵੀ ਦੇ ਜੀਵਨ ਤੋਂ ਜਾਣੂ ਹੋਣਾ ਮਨੋਰੰਜਨ ਤੋਂ ਖਾਲੀ ਨਹੀਂ ਹੋਵੇਗਾ । ਕਵੀ ਦਾ ਜੀਵਣ ਜਾਣ ਕੇ ਉਸ ਦੀ ਕਲਾ ਉਸਦੇ ਖਿਆਲ ਤੇ ਉਸ ਦੀ ਆਤਮਾ ਨੂੰ ਅਸੀਂ ਹੋਰ ਵੀ ਨੇੜੇ ਤੋਂ ਜਾਣ ਸੱਕਦੇ ਹਾਂ। ਜੀਵਨ ਅੰਮ੍ਰਿਤਸਰ ਦਰਵਾਜ਼ਾ ਸੁਲਤਾਨ ਵਿੰਡ ਦੇ ਕੋਲ ਛੋਟੀ ਜਹੀ ਗਲੀ, ਫਟਵਾਲੀ ਹੈ ਜੋ ਅੰਦਰੋ-ਅੰਦਰ ਗੁਰਦੁਆਰਾ ਰਾਮਸਰ ਨੂੰ ਨਿਕਲ ਜਾਂਦੀ ਹੈ । ਰਾਮਸਰ ਜਿਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਸੀ । ਇੱਕ ਪਾਸੇ ਬਬੇਕਮਰ ਹੈ, ਦੂਸਰੇ ਪਾਸੇ ਗੁਰਦੁਆਰਾ ਬਾਬਾ ਦੀਪ ਸਿੰਘ ਹੈ | ਸਵੇਰ ਤੋਂ ਹੀ ਰਾਗ ਤੇ ਗੁਰਬਾਣੀ ਨਾਲ ਸਾਰਾ ਆਲਾ 59