ਪੰਨਾ:Alochana Magazine March 1962.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਆਲਾ ਪੂਤ ਤੇ ਸੁਗੰਧਿਤ ਹੋ ਜਾਂਦਾ ਹੈ । ਇਸ ਰਾਗਾਤਿਮਕ ਵਾਤਾਵਰਣ 'ਚ ਘਿਰੀ ਹੋਈ ਛੋਟੀ ਜਿਹੀ ਗਲੀ ਵਿੱਚ ਹਰਸਾ ਸਿੰਘ ਦਾ ਜਨਮ ਹੋਇਆ । ਜਨਮ ਪਾਪੜਾਂ ਵਾਲੇ ਵਿਹੜੇ ਵਿੱਚ ਹੋਇਆ ਜਿਥੇ ਕਿ ਹਰਸਾ ਸਿੰਘ ਜੀ ਦੇ ਪਿਤਾ ਵਧਾਵਾ ਸਿੰਘ ਕੰਬੋਜ ਰਹਿੰਦੇ ਤੇ ਕੰਮ ਕਰਦੇ ਸਨ । ਕਵੀ ਨੂੰ ਆਪਣੀ ਜਨਮ ਤਰੀਖ ਪੂਰੀ ਤਰਾਂ ਯਾਦ ਨਹੀਂ ਰਹੀ । ਸੰਨ ੧੯੪੭ ਦੇ ਘਲੂਘਾਰੇ ਵਿੱਚ ਉਨ੍ਹਾਂ ਦੇ ਕਈ ਕਾਗ਼ਜ਼-ਪੱਤਰ ਵਿਨਸ਼ਤ ਹੋ ਗਏ ਤੇ ਜਨਮ-ਤਾਰੀਖ ਵਾਲੇ ਕਾਗਜ਼ ਨ ਮਿਲ ਸੱਕੇ, ਪਰ ਅੰਦਾਜ਼ੇ ਤੋਂ ਪਤਾ ਲੱਗਾ ਕਿ ਉਨ੍ਹਾਂ ਦਾ ਜਨਮ ਦਿਨ ੧੯੦੯ ਦੇ ਅਖੀਰ ਜਾਂ ੧੯੧੦ ਦੇ ਸ਼ੁਰੂ ਵਿੱਚ ਹੋਇਆ । ਹਰਸਾ ਸਿੰਘ ਦਾ ਵੱਡਾ ਭਰਾ ਲਾਭ ਸਿੰਘ ਚੌਥੀ ਜਮਾਤ ਵਿੱਚ ਪੜ੍ਹਦਾ ਸੀ ਤੇ ਇੱਕ ਦਿਨ ਹਰਸਾ ਸਿੰਘ ਨੂੰ ਭੀ ਆਪਣੇ ਨਾਲ ਪਾਠਸ਼ਾਲਾ ਲੈ ਗਇਆ । ਹਰਸਾ ਸਿੰਘ ਦੀ ਉਮਰ ਹੁਣ ਛੇ ਸਾਲ ਦੀ ਹੋ ਚੁੱਕੀ ਸੀ । ਪਾਠਸ਼ਾਲਾ ਵਿੱਚ ਭਾਈ ਪਾਲ ਸਿੰਘ ਨੂੰ ਗੁਰੂ ਧਾਰ ਕੇ ਉਸ ਨੇ ਪੰਜਾਬੀ ਸਿੱਖਣੀ ਸ਼ੁਰੂ ਕਰ ਦਿੱਤੀ । ਭਾਈ ਜੀ ਮਾਰਦੇ ਭੀ ਤੇ ਗਾਲਾਂ ਕੱਢਦੇ, ਪਰ ਪੜ੍ਹਾਉਂਦੇ ਬੜੀ ਮਿਹਨਤ ਨਾਲ ਸਨ । ਹਰਸਾ ਸਿੰਘ ਹੋਰ ਵੱਡਾ ਹੋਇਆ ਤੇ ਉਸ ਨੂੰ ਧਾਰਮਿਕ ਕਵਿਤਾਵਾਂ ਯਾਦ ਕਰਵਾਈਆਂ ਗਈਆਂ ਉਸਦੀ ਯਾਦ-ਸ਼ਕਤੀ ਬੜੀ ਤੇਜ਼ ਸੀ, ਇਸ ਲਈ ਦੀਵਨਾਂ ਤੇ ਜਲੂਸਾਂ ਵਿੱਚ ਖੂਬ ਲਯ ਨਾਲ ਕਵਿਤਾਵਾਂ ਪੜ੍ਹਦਾ ਤੇ ਛੋਟੇ-ਛੋਟੇ ਇਨਾਮ ਹਾਸਲ ਕਰਦਾ ਰਹਿਆ, ਪਰ ਅਫ਼ਸੋਸ ਕਿ ਉਹ ਪ੍ਰੈਮਰੀ ਤੋਂ ਅੱਗੇ ਨ ਪੜ ਸੱਕਿਆ । ਪੰਦਰਾਂ ਸਾਲ ਦੀ ਉਮਰ ਵਿੱਚ ਉਸ ਦੀ ਸ਼ਾਦੀ ਹੋ ਗਈ । ਕਵਿਤਾ ਦਾ ਸ਼ੌਕ - ਹਰਸਾ ਸਿੰਘ ਨੂੰ ਕਵਿਤਾ ਦਾ ਸ਼ੌਕ, ਸ੍ਰੀ ਆਸਾ ਸਿੰਘ ‘ਪਰ' ਕੋਲੋਂ ਲੱਗਾ। ਆਸਾ ਸਿੰਘ ‘ਪਰ’ ਸ਼ਹੀਦੀ-ਜੱਥੇ ਨਾਲ, ਜੈਤੋ ਦੇ ਮੋਰਚੇ ਤੇ ਗਇਆ ਸੀ ਤੇ ਉਥੇ ਉਸ ਨੂੰ ਗੋਲੀ ਲੱਗ ਗਈ ਸੀ, ਪਰ ਉਹ ਬੱਚ ਗਿਆ ਤੇ ਕਵਿਤਾ ਤੇ ਸਾਹਿੱਤ ਵਾਲੇ ਪਾਸੇ ਲੱਗ ਪਇਆਂ । ਹਰਸਾ ਸਿੰਘ, ਪਰ ਦੀਆਂ ਕਵਿਤਾਵਾਂ ਸੁਣਦਾ-ਸੁਣਦਾ ਹੀ ਲਿਖਣ ਲੱਗ ਪਇਆ । ਇਸ ਦਾ ਸ਼ੋਕ ਦੇਖ ਆਸਾ ਸਿੰਘ ਨੇ ਕਵਿਤਾ ਬਾਰੇ ਭੀ ਹਰਸਾ ਸਿੰਘ ਨੂੰ ਕੁਝ ਨ ਕੁਝ ਦਸਣਾ ਸ਼ੁਰੂ ਕਰ ਦਿੱਤਾ। ਆਸਾ ਸਿੰਘ 'ਪਰ' ਤੇ ਹਰਸਾ ਸਿੰਘ ਦਾ ਭਰਾ, ਲਾਭ ਸਿੰਘ ‘ਜੋਬਨ’ ਦੋਵੇਂ ਵਿਧਾਤਾ ਸਿੰਘ ਜੀ 'ਤੀਰ' ਦੇ ਸ਼ਾਗਿਰਦ ਸਨ । ਇੱਕ ਦਿਨ ‘ਤੀਰ’ ਜੀ ਦੀ ਦੁਕਾਨ ਤੇ ਆਸਾ ਸਿੰਘ "ਪਰ ਦੇ ਨਾਲ ਹਰਸਾ ਸਿੰਘ ਹਾਜ਼ਰ ਹੋਇਆ । ਉਸ ਦੀ ਨਵੀਂ, ਲਿਖੀ ਕਵਿਤਾ 'ਬੇ-ਰੋਜ਼ ਗਾਹੀ ਉਸ ਦੇ ਕੋਲ ਸੀ ਤੇ ‘ਤੀਰ' ਜੀ ਨੂੰ ਇਹ ਕਵਿਤਾ ਸੁਣਾਉਣ ਹੀ ਦੋਵੇਂ 22