ਪੰਨਾ:Alochana Magazine March 1962.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਏ ਸਨ। ‘ਤੀਰ’ ਜੀ ਨੇ ਬੜੇ ਧਿਆਨ ਨਾਲ ਕਵਿਤਾ ਸੁਣੀ ਤੇ ਸੁਣ ਕੇ ਕਹਿਣ ਲੱਗੇ “ਇਹ ਕਵਿਤਾ ਕਿਸੇ ਅਨਜਾਣ ਦੀ ਲਿਖੀ ਹੋਈ ਨਹੀਂ ਲੱਗਦੀ। ਫਿਰ ਅਪਣੀ ਤਸੱਲੀ ਲਈ ਇੱਕ ਤਰਹ ਮਿਸਰਾ ਨਵੇਂ ਕਵੀ ਨੂੰ ਦਿੱਤਾ ਕਿ ਇਸ ਤੇ ਕੁਝ ਸ਼ੇਅਰ ਲਿਖ ਲਿਆਵੇ । ਮਿਸਰਾ ਇਹ ਸੀ:-- “ਪੂਰੀ ਕਦੇ ਵੀ ਨਾ ਪੈਂਦੀ ਚੋਰ ਦੀ ਏ । “ਤੀਰ’ ਜੀ ਦਾ ਹੁਕਮ ਮੰਨ ਕੇ ਚਾਤਰ ਨੇ ਇੱਕ ਛੋਟੀ ਜਹੀ ਪਰ ਸੁੰਦਰ ਕਵਿਤਾ ਲਿਖੀ “ਸੱਸੀ ਡਾਚੀ ਦੇ ਖੁਰੇ ਤੇ ਰੋਏ ਬੈਠੀ, ਰੋ-ਰੋ ਅੱਗੇ ਦਲੀਲਾਂ ਨੂੰ ਤਰਦੀ ਏ । ਸ਼ਾਲਾ ਹੇਤ ਜਿਹੜੇ ਨੁ ਖਾਨ ਖੜਿਆ, ਲੱਭੇ ਓਸ ਨੂੰ ਥਾਂ ਨ ਗੋਰ ਦੀ ਏ ! ਮਹਿੰਦੀ, ਮਾਹੀ ਬਾਝੋਂ ਨਿਰੀ ਲਹੂ ਹੋਈ, ਤੱਤੀ ਯਾਦ ਪਈ ਹੱਡੀਆਂ ਖੋਰਦੀ ਏ । ਖਬਰੇ ਏਨੀ ਪੈਰੀ ਪੰਨੁ ਪਰਤ ਆਏ, ਏਦਾਂ ਲੱਡੂ ਖਿਆਲਾਂ ਦੇ ਭੋਰਦੀ ਏ । ਆਖੇ, ਨਾਲ ਮੇਰੇ ਹੋਤਾਂ ਬੁਰੀ ਕੀਤੀ, ਖਬਰੇ ਖਾਰ ਕੱਢੀ ਕਿਹੜੇ ਖੋਰ ਦੀ ਏ ! ਚੰਗਾ ਮੈਂ ਤਾਂ ਮੋਈ ਵੀ ਮਿਲ ਪਵਾਂਗੀ, “ਪੂਰੀ ਕਦੇ ਵੀ ਨ ਪੈਂਦੀ ਚੋਰ ਦੀ ਏ" ‘ਤੀਰ’ ਜੀ ਇਹ ‘ਛੇਕਲੀਆਂ' ਸੁਣ ਕੇ ਫੇਰ ਮਿਸਰੇ ਨੂੰ ਕਵਿਤਾ ਵਿੱਚ ਫਿਤ ਦੇਖ ਕੇ ਬੜੇ ਪ੍ਰਸੰਨ ਹੋਏ, fਪਿਆਰ ਨਾਲ ਥਾਪੀ ਦਿੱਤੀ ਅਤੇ ਨਵੇਂ ਕਵੀ ਦੀ ਅਗਵਾਈ ਲਈ ਤਿਆਰ ਹੋ ਗਏ । ਹਰਸਾ ਸਿੰਘ ਦਾ ਸ਼ੌਕ ਦਿਨ-ਬ-ਦਿਨ ਵਧਦਾ ਗਇਆ। ਇਨ੍ਹਾਂ ਦਿਨਾਂ ਵਿੱਚ ਹੀ 'ਕਿਰਤ' ਸਭਾ ਕਾਇਮ ਹੋਈ ਸੀ, ਸਭਾ ਦੇ ਮੈਂਬਰ ਹਰਸਾ ਸਿੰਘ ਦੇ ਮਿੱਤਰ ਸਨ, ਸੋ 'ਚਾਤਰ' ਸਭਾ ਲਈ ਕਵਿਤਾਵਾਂ ਲਿਖਦਾ ਰਹਿਆ । ਇਹ ਕਵਿਤਾਵਾਂ ਮਜ਼ਦੂਰਾਂ ਕਿਸਾਨਾਂ ਦੀ ਹਮਾਇਤ 'ਚ ਹੁੰਦੀਆਂ ਤੇ ਜਲਸੇ ਜਲੂਸਾਂ ਵਿੱਚ ਪੜ੍ਹੀਆਂ ਜਾਂਦੀਆਂ । ਚੰਗਾ ਇਹ ਹੋਇਆ ਕਿ ਇਸ ਤਰ੍ਹਾਂ ਦੀਆਂ ਪ੍ਰਚਾਰ-ਭਰਪੂਰ ਕਵਿਤਾਵਾਂ ਉਨ੍ਹਾਂ ਆਪਣੀਆਂ ਪੁਸਤਕਾਂ ਵਿੱਚ ਸ਼ਾਮਿਲ ਨਹੀਂ ਕੀਤੀਆਂ । ਪੰਝ ਸਾਲ ਦੀ ਉਮਰ ਤਕ ਪਹੁੰਚਿਆ 'ਚਾਤਰ' ਪੰਜਾਂ੪ ਮੈਦਾਨ ਦਾ ਪ੍ਰਸਿੱਧ ਕਵੀ 23