ਪੰਨਾ:Alochana Magazine March 1962.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅੱਗੇ ਚਲ ਕੇ ਉਸ ਦੀ ਪ੍ਰਸਿੱਧੀ ਦਾ ਕਾਰਣ ਬਣਿਆ। ਵਲਵਲੇ' ਨਾਮੀ ਪੁਸਤਕ ਵਿੱਚ ਕਵੀ ਨੇ ਇੱਕ ਵਾਰ’ ਭੀ ਸ਼ਾਮਿਲ ਕੀਤਾ ਸੀ ਜੋ ਕਿ ਅਕਾਲੀ ਫੂਲਾ ਸਿੰਘ ਜੀ ਦੇ ਸੰਬੰਧ ਵਿੱਚ ਹੈ । ਇਹ ਵਾਰ ਦੂਸਰੇ ਕਵੀਆਂ ਤੇ ਸਿਆਣੇ ਪਾਠਕਾਂ ਨੂੰ ਬਹੁਤ ਪਸੰਦ ਆਈ ਤੇ ਕਵੀ ਦੇ ਉਸਤਾਦ ‘ਤੀਰ’ ਜੀ ਨੇ ਕਹਿਆ, “ਤੂੰ ਹੁਣ ਵਾਰਾਂ ਹੀ ਲਿਖਿਆ ਕਰ, ਇਸ ਵਿੱਚ ਤੂੰ ਚੰਗਾ ਕਾਮਯਾਬ ਹੋਵੇਗਾ । ਕਵੀ ਨੂੰ ਇਹ ਗੱਲ ਚੰਗੀ ਲੱਗੀ ਤੇ ਉਸ ਨੇ ਹੋਰ ਚੰਗੀਆਂ ਤੇ ਜ਼ੋਰਦਾਰ ਵਾਰਾਂ ਲਿਖੀਆਂ । ਇਸ ਤਰਾਂ ਛੇਤੀ ਹੀ ਉਸ ਦੀਆਂ ਵਾਰਾਂ ਦੀ ਪੁਸਤਕ “ਲਹੂ ਦੇ ਲੇਖ' ਤਿਆਰ ਹੋ ਗਈ । ਇਸ ਤੋਂ ਬਾਅਦ ਉਸ ਨੇ ਹੋਰ ਵਾਰਾਂ ਲਿਖੀਆਂ ਤੇ ਤੀਸਰੀ ਪੁਸਤਕ ਦਾ ਨਾਂ 'ਲਹੂ ਦੀਆਂ ਧਾਰਾਂ" ਰੱਖਿਆ । ਇਸ ਤਰ੍ਹਾਂ ‘ਵਾਰਾਂ’ ਕਵੀ ਦਾ ਖਾਸ ਤੇ ਮਨ-ਭਾਉਂਦਾ ਪਿੜ ਬਣ ਗਇਆ ਤੇ ਆਖਿਰ ਉਹ ਵਾਰਾਂ ਲਿਖਣ ਵਿੱਚ ਪ੍ਰਵੀਨ ਹੋ ਗਇਆ । ਪ੍ਰੋ: ਅਮੋਲ ਜੀ, ਗਿਆਨੀ ਪ੍ਰਪ ਸਿੰਘ ਜੀ ਤੇ ‘ਤੀਰ' ਜੀ ਨੇ ਕਵੀ ਦੀ ਯੋਗ ਸੰਸ ਕੀਤੀ ਹੈ । ਤੇ “ਚਾਤਰ’ ਨੂੰ ਵਾਰਾਂ ਦੀ 'ਸ਼ਾਹ' ਤਕ ਕਹਿਆ ਹੈ । (7) ‘ਵਾਰ’ ਦੀ ਪਰੰਪਰਾ ਤੇ “ਚਾਰ ਪੰਜਾਬੀ ਕਵਿਤਾ ਵਿੱਚ, ਕਈ ਕਾਵਿ-ਰੂਪ ਸੰਸਕ੍ਰਿਤ, ਫ਼ਾਰਸੀ ਤੇ ਉਰਦੂ ਵਿੱਚੋਂ ਆਏ ਹਨ ਤੇ ਆਖਰ ਸਮਾਂ ਪਾ ਕੇ ਉਹ ਪੰਜਾਬੀ ਕਾਵਿ-ਰੂਪ ਹੀ ਬਣ ਗਏ ਹਨ, ਪਰ ‘ਵਾਰ’ ਇੱਕ ਐਸਾ ਪੰਜਾਬੀ ਕਾਵਿ-ਰੂਪ ਹੈ ਜੋ ਬਹੁਤ ਪੁਰਾਣਾ ਤੇ ਖਾਲਸ ਪੰਜਾਬੀ ਹੈ । ਇਹ ਕਾਵਿ-ਰੂਪ ਹਿੰਦੀ ਦੇ ‘ਰਾਸੋ' ਤੋਂ ਭੀ ਪੁਰਾਣਾ ਮਾਲੂਮ ਹੁੰਦਾ ਹੈ । ਯੂਨਾਨ ਦੀ ‘ਓਡ ਫ਼ਾਰਸੀ ਦੇ ਜੰਗ-ਨਾਮੇ, ਫੇਰ ‘ਰਾਸੋ’ ਤੇ ‘ਬੈਲਡ' ਆਦ ਜੇਹੇ ਮੌਲਿਕ ਕਾਵਿ-ਰੂਪ ਹਨ ਤਾਂ ‘ਵਾਰ ਭੀ ਪੰਜਾਬੀ ਦਾ ਮੌਲਿਕ ਕਾਵਿ-ਰੂਪ ਹੈ ।

ਤੇਜਾ ਸਿੰਘ ਜੀ ਵਾਰ ਦਾ ਪਿੱਛਾ ‘ਓਡ’ ਨਾਲ ਜੋੜਦੇ ਹਨ, ਪਰ ਇਹ ਗੱਲ ਭੁਲੇਖੇ ਵਾਲੀ ਹੈ । ‘ਓਡ’ ਦਾ ਅਸਰ ਯੂਨਾਨੀਆਂ ਦੇ ਆਉਣ ਨਾਲ ਹੀ ਹੋ ਸਕਦਾ ਹੈ । ਇਸ ਤਰ੍ਹਾਂ ਸਾਡੇ ਪੁਰਾਣੇ ਸਾਹਿੱਤ, ਸੰਸਕ੍ਰਿਤ, ਪਾਲੀ ਤੇ ਪ੍ਰਾਕ੍ਰਿਤ ਆਦਿ ਤੇ “ਓਡ’ ਦਾ ਅਸਰ ਹੋਣਾ ਚਾਹੀਦਾ ਸੀ । ਪਰ ਸਾਨੂੰ ਅਮੀਰ ਖੁਸਰੋ ਦੇ ਕਾਲ ਤਕ ਐਸਾ ਕੋਈ ਅਸਰ ਭਾਰਤੀ ਸਾਹਿੱਤ ਤੇ ਨਜ਼ਰ ਨਹੀਂ ਆਇਆ ਤੇ ਸੈਂਕੜੇ ਸਾਲਾਂ ਬਾਅਦ ਪੰਜਾਬੀ ਤੇ 'ਓਡ' ਦਾ ਅਸਰ ਇੱਕ ਬੇ-ਬੁਨਿਆਦ ਗੱਲ ਮਾਲੂਮ ਹੁੰਦੀ ਹੈ । ਸਗ ਕਹਣਾ ਇਹ ਚਾਹੀਦਾ ਹੈ ਕਿ ਵਾਰ ਨਿਰੋਲ ਪੰਜਾਬੀ ਕਾਵਿ-ਰੂਪ ਹੈ । ਮੀਰ ਖੁਸਰੋ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਦੇ ਦਰਮਿਆਨੀ ਅਰਸੇ ਵਿੱਚ,

24