ਪੰਨਾ:Alochana Magazine March 1962.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਪਾਦਕੀਯ ਸੰਤ-ਕਾਵਿ-ਆਦਰਸ਼ ਅਤੇ ਸੁਖਮਨੀ ਸਾਹਿਤਕ ਰੂਪ-ਵਿਧਾਨ-ਆਦਰਸ਼ ਜੀਵਨ-ਆਦਰਸ਼ ਦੇ ਅਨੁਰੂਪ ਹੀ ਹੁੰਦਾ ਹੈ । ਸੰਤ-ਅੰਦੋਲਨ ਨਾਲ ਸੰਬੰਧਿਤ ਯੰਤ-ਮਾਰਗ ਦੇ ਵਿਚਾਰਕਾਂ ਨੇ ਇਕ ਵਿਸ਼ਿਸ਼ਟ ਜੀਵਨ-ਦਰਸ਼ਨ ਅਤੇ ਉਸ ਦੀ ਪ੍ਰਾਪਤੀ ਦਾ ਸਾਧਨ ਪ੍ਰਸਤੁਤ ਕੀਤਾ । ਸੰਤਾਂ ਦਾ ਜਸ ਸਾਹਿਤ ਸਾਮਗੀ ਦੀ ਰਚਨਾ ਹੋਈ, ਉਸ ਦਾ ਸ਼ੈਲੀਵਿਅਕਤਿਤ ਸੁਸ਼ਕਤ ਅਤੇ ਉਦਾਤ ਚਿੰਤਨਾਤਮਕ ਜੀਵਨ ਤੋਂ ਪ੍ਰਭਾਵਿਤ ਹੈ । ਸੰਖੇਪ ਵਿਚ ਸੰਤ-ਆਦਰਸ਼ ਨਿਸ਼ਕਪਟ ਆਂਤਰਿਕ ਅਸਤਿਤੁ ਦਾ, ਰਤ ਦੀ ਦਿੜਤਾ ਦਾ, ਮਨ ਦੀ ਸੂਖਮਤਾ ਦਾ, ਬੁੱਧ ਦੀ ਜਲਤਾ ਦਾ ਅਤੇ ਚੇਤਨਾ ਦੀ ਛਤਾ ਦਾ ਆਦਰਸ਼ ਹੈ । ਸੰਤ ਆਦਰਸ਼ ਦੀਆਂ ਉਕਤ ਮਾਨਿਯਤਾਵਾਂ ਸ਼ਿਸ ਆਚਾਰ ਅਤੇ ਆਚਰਣ ਨੂੰ ਆਵਸ਼ਕ ਬਣਾਂਦੀਆਂ ਹਨ ਉਸ ਵਿਚ ਬਾਹਰੀ ਕਰਮ-ਅਨੁਸ਼ਠਾਨ ਦਾ ਕੋਈ ਮਹਤੁ ਨਹੀਂ । ਤੀਰਥ ਸਨਾਨ, ਵਰਤ, ਦਾਨ ਆਦਿ ਕਰਮ-ਅਨੁਸ਼ਠਾਨ ਸਿਧਾਂਤਕ ਰੂਪ ਵਿਚ ਬੇਸ਼ਕ ਕਿਸੇ ਭੀ ਅਰਬ ਦੇ ਲਖਾਇਕ ਮੰਨੇ ਜਾਂਦੇ ਹੋਣ ਸੰਤਾਂ ਦਾਰਾ ਅਪਣਾਈ ਜੀਵਨ-ਰੀਤੀ ਅਨੁਸਾਰ ਉਕਤ ਅਨੁਸ਼ਠਾਨ-ਪ੍ਰਤੀਕਾਂ ਦਾ ਅਰਥ-ਰਹਿਤ ਹੋਣਾ ਕਿਸੇ ਵਿਸ਼ੇਸ ਵਿਆਖਿਆ ਦਾ ਮੁਥਾਜ ਨਹੀਂ। ਜਿਸ ਜ਼ਮਾਨੇ ਵਿਚ ਸੰਤ ਚਿੰਤਕਾਂ, ਗਾਇਕਾਂ ਅਤੇ ਕਲਾਕਾਰਾਂ ਨੇ ਜਨ-ਜੀਵਨ ਵਿਚ ਸੁਰਤ ਮਤ ਅਤੇ ਚੇਤਨਾ ਦਾ ਪਰਿਵਰਤਨ ਲਿਆਣ ਦਾ ਯਤਨ ਕੀਤਾ ਉਹ ਕਾਲਖੰਡ ਬਾਹਰੋਂ ਆਏ ਮੁਸਲਮਾਨ ਹਮਲਾਵਰਾਂ ਦਾ ਸਥਾਪਿਤ ਕਟੜ ਦੀਨੀ ਸਾਮਰਾਜ ਦੀ ਪਰਿਪਕਤਾ ਦਾ ਜ਼ਮਾਨਾ ਸੀ । ਰਾਜਨੀਤਕ ਅਤੇ ਦੀਨੀ ਗੁਲਾਮੀ ਪਤਨ ਅਤੇ ਅਪਕਰਸ਼ ਨੂੰ ਅਗਾਧਤਮ (deepest) ਗਹਿਰਾਈਆਂ ਤਕ ਪਹੁੰਚਾਉਣ ਦਾ ਸਾਧਨ ਬਣਿਆ ਕਰਦੀ ਹੈ । ਇਸ ਲਿਹਾਜ਼