ਪੰਨਾ:Alochana Magazine March 1962.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੁੜ ਕਦੇ ਭੀ ਸਿਰ ਉੱਚਾ ਨਾ ਕਰ ਸਕੇ । ਫੂਲਾ ਸਿੰਘ ਜੀ ਦੀ ਬਹਾਦਰੀ ਦਾ ਸਿੱਕਾ ਹੁਣ ਪੂਰੀ ਤਰ੍ਹਾਂ ਮਹਾਰਾਜਾ ਦੇ ਦਿਲ ਤੇ ਬੈਠ ਗਇਆ ਤੇ ਉਨ੍ਹਾਂ ਨੂੰ ਕਾਫੀ ਜਾਗੀਰ ਦਿੱਤੀ ਗਈ । ਮਹਾਰਾਜਾ ਜੀ ਨੇ ਉਨ੍ਹਾਂ ਨੂੰ ਲਾਹੌਰ ਰਹਣ ਵਾਸਤੇ ਭੀ ਕਹਿਆ, ਪਰ ਉਹ ਅੰਮ੍ਰਿਤਸਰ ‘ਗੁਰਾਂ ਦੀ ਨਗਰੀ ਵਿੱਚ ਹੀ ਰਹਿਣਾ ਪਸੰਦ ਕਰਦੇ ਹਨ । ਸੰਨ ੧੮੧੬ ਵਿੱਚ ਜਦ ਮਹਾਰਾਜਾ ਰਣਜੀਤ ਸਿੰਘ ਕੋਲੋਂ ਮੁਲਤਾਨ ਦਾ ਕਿਲਾ ਫਤਹ ਨਾ ਹੋਇਆ ਤਾਂ ਉਨ੍ਹਾਂ ਨੂੰ ਫਰ ਬਹਾਦਰ ਜਰਨੈਲ, ਅਕਾਲੀ ਫੂਲਾ ਸਿੰਘ ਦੀ ਜ਼ਰੂਰਤ ਪਈ । ਏਥੋਂ ਹੀ ਕਵੀ 'ਚਾਤਰ’ ਦੀ ਵਾਰ ਸ਼ੁਰੂ ਹੁੰਦੀ ਹੈ :- Du (2) | ਅਕਾਲੀ ਫੂਲਾ ਸਿੰਘ ਜੀ ਹਥਿਆਰਾਂ ਨਾਲ ਸਜੇ-ਸਜਾਏ ਅਕਾਲ ਤਖਤ ਤੇ ਬੈਠੇ ਸਨ । ਮਹਾਰਾਜਾ ਰਣਜੀਤ ਸਿੰਘ ਜੀ ਉਨ੍ਹਾਂ ਨੂੰ ਆਪਣੀ ਮੁਸ਼ਕਿਲ ਤੇ ਬਿਪਤਾ ਦਸਣ ਆਏ ਹਨ । ਕਵੀ ਜ਼ੋਰਦਾਰ ਤੇ ਰਜੋਸ਼ ਬਯਾਨ ਦਾਰਾ ਇਸ ਦ੍ਰਿਸ਼ ਨੂੰ ਪੇਸ਼ ਕਰਦਾ ਹੈ :- ਓਦੇ ਜ ਵਰਗੇ ਚੱਕਰਾਂ ਦਾ ਰੁਤਬਾ ਆਲੀ, ਲੱਕ ਲਟਕੇ ਪਈ ਬਹਾਦਰੀ, ਮੂੰਹ ਭੱਖਦੀ ਲਾਲੀ । ਓਹ ਈਨ ਮਨਾਵੇ ਮੌਤ ਨੂੰ, ਜਦ ਫੜੇ ਭੁਚਾਲੀ, ਓਦੇ ਅੱਗੇ ਸ਼ੇਰ ਪੰਜਾਬ ਦਾ ਬਣ ਖੜਾ ਸਵਾਲੀ । ਤੇ ਗੱਲ ਸੁਣਾਵੇ ਇਸ ਤਰ੍ਹਾਂ, ਜੰਗ ਯੁੱਧਾਂ ਵਾਲੀ : “ਹੋ ਗਿਆ ਮੁਜ਼ਫਰ ਖਾਨ ਜਾਂ, ਸਿੰਘਾਂ ਤੋਂ ਆਕੀ, ਨਾ ਭੇਜੇ ਉਸ ਨੇ ਮਾਮਲੇ, ਨਾ ਦਿੱਤੀ ਬਾਕੀ । ਤਦ ਚੜਿਆ ਸ਼ਾਂ ਮੁਲਤਾਨ ਤੇ ਲੈ ਫੌਜ ਬਥੇਰੀ, ਜਾ ਭੀੜ ਮੁਜ਼ਫਰ ਖਾਨ ਦੀ, ਮੈਂ ਰਣ ਵਿਚ ਘੇਰੀ । ਓਥੇ ਸੌ ਸੌ ਤੋਪਾਂ ਚਲੀਆਂ, ਸਨ ਇਕ ਵੇਰੀ, ਓਥੇ ਰਣ ਵਿੱਚ ਗੋਲੇ ਗੂੰਜ ਕੇ, ਲੈ ਆਏ ਅਨੇਰੀ । ਤਦ ਉੱਡਣ ਲੱਗੇ ਸੂਰਮੇ, ਜਿਉਂ ਪੱਤੇ ਬੇਰੀ, ਜਦ ਫੌਜ ਮੁਜ਼ਫਰ ਖਾਨ ਦੀ, ਮਰ ਗਈ ਚੰਗੇਰੀ । ਉਹ ਝੱਟ ਕਿਲ੍ਹੇ ਵਿੱਚ ਵਗ ਗਿਆ, ਕਰ ਹੇਰਾ-ਫੇਰੀ, ਪਰ ਸਾਥੋਂ ਟੁੱਟਾ ਕਿਲ੍ਹਾ ਨਾ, ਢਹਿ ਗਈ ਦਲੇਰੀ ।” Rt