ਪੰਨਾ:Alochana Magazine March 1962.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਪਣੀ ਵਾਰ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਵਾਰਿਆ, ਸਜਾਇਆ ਤੇ ਬਣਾਇਆ ਹੈ । ਉਪਮਾਵਾਂਦੀ ਤਰ੍ਹਾਂ ਕਵੀ ਨੇ ਰੂਪਕ ਭੀ ਖੂਬ ਬਣਾਏ ਹਨ ਜਿਵੇਂ ਕਿ ਤਲਵਾਰ ਲਈ:- | ਲੱਕ ਲਟਕੇ ਪਈ ਬਹਾਦਰੀ । ‘ਤਲਵਾਰ’ ਨੂੰ 'ਬਹਾਰਦੀ’ ਦਾ ਰੂਪ ਦੇਣਾ, ਕਵੀ ਦਾ ਚੰਗਾ ਚਮਤਕਾਰ ਹੈ ਤੇ ਅਨੇਕ ਹੀ ਇਸ ਤਰ੍ਹਾਂ ਦੇ ਨਵੇਂ-ਨਵੇਂ ਰੂਪਾਂ ਨਾਲ ਉਸਦੀ ਬਾਣੀ ਅਸਰ-ਭਰਪੂਰ ਹੋ ਗਈ । | ਚਾਹੇ ਭਾਸ਼ਾ ਕਵਿਤਾ ਦਾ ਸਰੀਰ ਹੈ ਤੇ ਅਲੰਕਾਰ ਉਸ ਦੀ ਸੁੰਦਰਤਾ ਨੂੰ ਵਧਾਉਂਦੇ ਹਨ, ਪਰ 'ਰਸ' ਕਵਿਤਾ ਦੀ ਆਤਮਾ ਹੈ : 'ਰਸ' ਨਾਲ ਭਰਪੂਰ ਬਾਣੀ ਹੀ ਸਦਾ ਜੀਵਿਤ ਰਹਿਣ ਵਾਲੀ ਤੇ ਜੀਵਨ ਦਾਤੀ ਹੁੰਦੀ ਹੈ । ਜਿਵੇਂ ਬਹਾਰ ਵਿੱਚ ਸਭ ਦਰਖਤ ਤੇ ਬੂਟੇ ਹਰੇ-ਭਰੇ ਵਿਖਾਈ ਦੇਂਦੇ ਹਨ ਇਸੇ ਤਰਾਂ aq ਦੇ ਆਸਰੇ ਨਾਲ, ਪਹਿਲਾਂ ਦੇ ਸਮਲੇ ਤੇ ਦੇਖੇ ਹੋਏ ਅਰਥ ਵੀ ਨਵੇਂ ਅਰਬ ਧਾਰਣ ਕਰ ਲੈਂਦੇ ਹਨ । ਇਸ ਤਰ੍ਹਾਂ ਆਖਿਰਕਾਰ 'ਰਸ' ਜਾਤ੍ਰ ਤੇ ਖੇੜੇ ਦਾ ਕਾਰਣ ਬਣਦਾ ਹੈ । “ਚਾਤਰ’ ਜੀ ਦੀ ਕਵਿਤਾ ਵੀ ਆਤਮਾ ਦੇ ਬੀਰ-ਗੁਣ ਤੋਂ ਉਪਜੀ, ਬੀਰ aq ਨਾਲ ਡਲ-ਡੁਲ ਪੈਂਦੀ ਬਾਣੀ ਹੈ । ਇਸ ਦੇ ਸਥਾਈ ਭਾਵ ਉਤਸਾਹ ਤੇ ਗੱਲਾ ਹਨ । ਉਤਸਾਹ ਅਜ਼ਾਦੀ ਲਈ ਤੜਪ ਹੈ ਤੇ ਗੁੱਸਾ ਜਾਂ ਕੋਧ, ਗੁਲਾਮੀ ਤੇ ਜਹਾਲਤ ਤੋਂ ਪਵਿੱਤ੍ਰ ਨਫਰਤ ਹੈ । ਕਾਵਿ ਦੇ ਤਿੰਨ ਗੁਣਾਂ ਚੋਂ 'ਚਾਤਰ’ ਦੀ ਕਵਿਤਾ “ਓਜਗੁਣ' ਵਾਲੀ ਹੈ। ਜਿੱਤ ਨੂੰ ਉੱਤੇਜਨਾ ਦੇਂਦੀ ਹੈ ਤੇ ਉਤਸ਼ਾਹ ਵਧਾਕੇ ‘ਕਰਮ’ ਲਈ ਨਵਾਂ ਜੋਸ਼ ਪੈਦਾ ਕਰਦੀ ਹੈ । ਕਾਵਿ ਆਚਾਰੀਆਂ ਨੇ ਕਾਵਿ ਦੀਆਂ ਚਾਰ ਰੀਤੀਆਂ ਮੰਨੀਆਂ ਹਨ । Rਨ ਨੇ ਗੁਣਾਂ ਦੇ ਅਨੁਕੂਲ 'ਪਦ-ਰਚਨਾ ਨੂੰ ਰੀਤੀ ਕਹਿਆ ਹੈ । ਕਵੀ (ਤਰ ਦੀਆਂ ਵਾਰਾਂ ‘ਗੌੜੀ ਰੀਤੀ’ ਦੀਆਂ ਹਨ । ਇਸ ਵਿੱਚ ਓਜ-ਗੁਣ ਦੇ ਅਕਲ, ਸ਼ਬਦ-ਯੋਜਨਾ ਹੈ ਤੇ ਸ਼ਬਦਾਂ ਦਾ ਵਿਕਾਸ ਭੀ ਹੈ । ਇਸ ਰੀਤੀ ਵਿੱਚ (ਟ) ਵਰਗ ਤੇ (੩) ਦੀ ਵਰਤੋਂ ਆਮ ਹੁੰਦੀ ਹੈ । | ਭਾਵ ਤੇ ਕਲਾ ਦੇ ਪੱਖ ਤੋਂ 'ਚਾਤਰ’ ਦੀਆਂ ਵਾਰਾਂ ਬਹੁਤ ਚੰਗੀਆਂ ਹਨ । ਉਸ ਨੇ ਅਪਣੀ ਕਵਿਤਾ ਵਿੱਚ, ਦੇਸ਼-ਪਿਆਰ, ਕੁਰਬਾਨੀ, ਤਿਆਗ, ਪ੍ਰੇਮ, ਬਹਾਦਰੀ ਤੇ ਸਚਾਈ ਦੇ ਸੋਹਲੇ ਗਾਏ ਹਨ । ਤਰ' ਜੀ ਦੀਆਂ ਨਿਮਨ ਲਿਖਿਤ ਵਾਰਾਂ ਵੀ ਕਲਾ ਪੱਖ ਤੇ ਭਾਵ ਪੱਖ ਤੋਂ 33