ਪੰਨਾ:Alochana Magazine March 1962.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਹ ਸਾਡੇ ਭਾਵਾਂ ਦੇ ਵਿਸ਼ਯ ਹੋ ਸਕਦੇ ਹਨ । ਮਨੁੱਖ ਸਾਰੀ ਧਰਤੀ ਨੂੰ ਛੱਡਦਾ ਚਲਾ ਆ ਰਹਿਆ ਹੈ । ਜੰਗਲ ਕਟ ਕਟ ਕੇ ਖੇਤ ਪਿੰਡ ਅਤੇ ਸ਼ਹਰ ਬਣਾਏ ਚਲੇ ਆ ਰਹੇ ਹਨ । ਪਸ਼ੂਆਂ ਅਤੇ ਪੰਛੀਆਂ ਦਾ ਭਾਗ ਖੋਹਿਆ ਜਾ ਰਹਿਆ ਹੈ । ਉਨ੍ਹਾਂ ਦੇ ਸਾਰਿਆਂ ਠਿਕਾਣਿਆਂ ਤੇ ਸਾਡਾ ਕਠੋਰ ਅਧਿਕਾਰ ਹੁੰਦਾ ਚਲਾ ਆ ਰਹਿਆ ਹੈ । ਉਹ ਕਿਥੇ ਜਾਣ ? ਕੁਝ ਤਾਂ ਸਾਡੀ ਗੁਲਾਮੀ ਕਰਦੇ ਹਨ । ਕੁਝ ਸਾਡੀਆਂ ਬਸਤੀਆਂ ਦੇ ਅੰਦਰ ਜਾਂ ਆਲੇ ਦੁਆਲੇ ਰਹਿੰਦੇ ਹਨ ਅਤੇ ਜ਼ਰਾਜ਼ਰੀ ਝਪਟ ਮਾਰ ਕੇ ਆਪਣਾ ਹੱਕ ਲੈ ਲੈਂਦੇ ਹਨ । ਅਸੀਂ ਉਨ੍ਹਾਂ ਨਾਲ ਹਮੇਸ਼ਾ ਇਸ ਪ੍ਰਕਾਰ ਦਾ ਵਿਵਹਾਰ ਕਰਦੇ ਹਾਂ ਜਿਵੇਂ ਉਨ੍ਹਾਂ ਨੂੰ ਜੀਣ ਦਾ ਕੋਈ ਭੀ ਹੱਕ ਨਹੀਂ ਹੈ । ਇਨ੍ਹਾਂ ਸਚਿਆਈਆਂ ਦੀ ਅਸਲੀ ਝਲਕ ਸਾਨੂੰ ਉਨ੍ਹਾਂ ਦੇ ਹਾਲਤ ਤੋਂ ਮਿਲਦੀ ਹੈ । ਇਸ ਲਈ ਉਨ੍ਹਾਂ ਵਿੱਚੋਂ ਕਿਸੇ ਖਾਸ ਹਰਕਤ (ਚੇਸ਼ਟਾ) ਵਿੱਚ ਇਨ੍ਹਾਂ ਅਸਲੀਅਤਾਂ ਦੇ ਅਸਲੀ ਪ੍ਰਗਟਾਉ ਦਾ ਅਨੁਭਵ ਕਾਵਿ ਦੇ ਅੰਦਰ ਵਿਦਮਾਨ ਹੋਵੇਗਾ । ਜੇ ਕੋਈ ਬਾਂਦਰ ਸਾਡੇ ਸਾਹਮਣਿਓਂ ਕੋਈ ਖਾਣ ਪੀਣ ਦੀ ਚੀਜ਼ ਚੁਕ ਕੇ ਲੈ ਜਾਵੇ ਅਤੇ ਕਿਸੇ ਰੁਖ ਤੇ ਬੇਠਾ ਹੋਇਆ ਸਾਨੂੰ ਕਣ ਲਗੇ ਤਾਂ ਕਾਵਿ ਦੀ ਨਜ਼ਰ ਤੋਂ ਸਾਨੂੰ ਇਸ ਤਰ੍ਹਾਂ ਜਾਪ ਸਕਦਾ ਹੈ :- “ਦੇਤੇ ਹੈਂ ਘੜਕੀ ਯਹ ਅਰਤ ਓਜਭਰੀ ਹਰੀ, ਜੀਨੇ ਕਾ ਹਮਾਰਾ ਅਧਿਕਾਰ ਕਯਾ ਨਾ ਗਯਾ ਰਹ ? ਪਰ ਤਿਧ ਕੇ ਪ੍ਰਸਾਰ ਬੀਚ ਤੇਰੇ, ਨਰ ! ਭੀੜਮਯ ਜੀਵਨ-ਉਪਾਯ ਹੈ ਹਮਾਰਾ ਯਹ । ਦਾਨੀ ਜੋ ਹਮਾਰੇ ਰਹੇ, ਵੇ ਭੀ ਦਾਸ ਤੇਰੇ ਹੁਏ, ਉਨ ਕੀ ਉਦਾਰਤਾ ਭੀ ਸਕਤਾ ਨਹੀਂ ਤੂ ਸਹ 1 ਫੁਲੀ ਫਲ ਉਨ ਕੀ ਉਮੰਗ ਉਪਕਾਰ ਦੀ ਤੁ, ਛੇਕਤਾ ਹੈ ਜਾਤਾ, ਹਮ ਜਾਏਂ ਕਹਾਂ, ਤੂ ਹੀ ਕਹ ’’ 0.13 ਦਰਖਤ, ਪੌਦੇ, ਲਤਾ-ਗੁਲਮ ਆਦਿਕ ਭੀ ਇਸੇ ਤਰ੍ਹਾਂ ਕੁਝ ਭਾਵਾਂ ਜਾਂ ਸਚਿਆਈਆਂ ਨੂੰ ਪ੍ਰਗਟ ਕਰਦੇ ਹਨ । ਜਿਹੜੀਆਂ ਕਦੇ-ਕਦੇ ਕੁਝ ਗੰਭੀਰ ਹੁੰਦੀਆਂ ਹਨ । ਸਾਧਾਰਣ ਨਜ਼ਰ ਭੀ ਬਰਖਾ ਦੀ ਝੜੀ ਦੇ ਮਗਰੋਂ ਉਨ੍ਹਾਂ ਦੀ ਖੁਸ਼ੀ ਅਤੇ ਉਮੰਗ ਨੂੰ ਗਰਮੀ ਦੇ ਤੇਜ ਤਪ ਵਿੱਚ ਉਨ੍ਹਾਂ ਦੀ ਢਿਲ ਅਤੇ ਉਦਾਸੀ ਨੂੰ, ਸਰਦੀ ਦੀ ਸਖਤ ਹਕੂਮਤ ਵਿੱਚ ਉਨ੍ਹਾਂ ਦੀ ਮਸਕੀਨ ਨੂੰ, ਬਸੰਤ ਵਿੱਚ ਉਨ੍ਹਾਂ ਦੀ ਮਸਤੀ, ਉਮੰਗ ਅਤੇ ਹੂਕ ਨੂੰ ਤੇਜ਼ ਤੂਫਾਨ ਦੇ ਵਿੱਚ ਉਨ੍ਹਾਂ ਦੀ ਵਿਆਕੁਲਤਾ ਨੂੰ ਪ੍ਰਕਾਸ਼ ਲਈ, ਉਨ੍ਹਾਂ ਦੀ ਉਤਸੁਕਤਾ ਨੂੰ ਵੇਖ ਸਕਦੀ ਹੈ । ਇਸੇ ਪ੍ਰਕਾਰ ਪ੍ਰੇਮੀਆਂ ਦੇ ਸਾਹਮਣੇ ਉਹ ਆਪਣੇ ਹਾਵ-ਭਾਵ ਆਦਿ ਦਾਰਾ ਕੁਝ ਅਸਲੀ ਸਚਿਆਈਆਂ ਨੂੰ 3€