ਪੰਨਾ:Alochana Magazine March 1962.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰਗਟ ਕਰਦੇ ਹਨ । ਸਾਡੇ ਦੇਸ਼ ਦੇ ਪੁਰਾਣੇ ਅਨਿਓਕਤੀਕਾਰਾਂ ਨੇ ਕਿਤੇ-ਕਿਤੇ ਇਸ ਪ੍ਰਗਟਾਉ ਵਲ ਧਿਆਨ ਦਿੱਤਾ ਹੈ । ਕਿਤੇ-ਕਿਤੇ ਦਾ ਅਰਥ ਇਹ ਹੈ ਕਿ ਬਹੁਤੀਆਂ ਥਾਂਵਾਂ ਤੇ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਥੋਪੀਆਂ ਹਨ । ਉਨ੍ਹਾਂ ਦੇ ਹਾਵ-ਭਾਵ ਜਾਂ ਹਾਲਤ ਤੋਂ ਸਚਿਆਈ ਨਹੀਂ ਚੁਣੀਦੀ । ਪਰ ਉਨ੍ਹਾਂ ਦੀ ਖਾਸ ਖਾਸ ਹਾਲਤ ਨੂੰ ਪ੍ਰੇਮ ਨਾਲ ਵੇਖਦਿਆਂ ਬਹੁਤ ਸਾਰੀਆਂ ਅਸਲੀ ਸਚਿਆਈਆਂ ਪ੍ਰਗਟ ਹੁੰਦੀਆਂ ਹਨ । ਮੀਲਾਂ ਤਕ ਫੈਲੇ ਹੋਏ, ਕੜੀ ਧੁੱਪ ਵਿੱਚ ਤਪਦੇ ਮੈਦਾਨ ਵਿੱਚ ਇਕ ਇਕੱਲਾ ਬੋਹੜ ਦਾ ਰੁਖ ਦੂਰ ਦੂਰ ਤਕ ਛਾਂ ਫੈਲਾਈ ਖੜਾ ਹੈ । ਹਵਾ ਦੇ ਬੁਲਿਆਂ ਨਾਲ ਉਸ ਦੀਆਂ ਟਾਹਣੀਆਂ ਅਤੇ ਪੱਤੇ ਹਿਲ-ਹਿਲ ਕੇ ਜਿਵੇਂ ਬੁਲਾ ਰਹੇ ਹੋਣ । ਅਸੀਂ ਧੁੱਪ ਤੋਂ ਘਬਰਾ ਕੇ ਉਸ ਵਲ ਵਧਦੇ ਹਾਂ | ਵੇਖਦੇ ਹਾਂ ਉਸ ਦੀ ਜੜ੍ਹ ਦੇ ਕੱਲ ਇੱਕ ਗਾਂ ਬੈਠੀ ਹੈ । ਅਖਾਂ ਬੰਦ ਕਰਕੇ ਜੁਗਾਲੀ ਕਰ ਰਹੀ ਹੈ । ਅਸੀਂ ਵੀ ਉਸ ਦੇ ਨਾਲ ਆਰਾਮ ਨਾਲ ਜਾ ਬੈਠਦੇ । ਇਤਨੇ ਵਿੱਚ ਇੱਕ ਕੁਤਾ ਜ਼ਬਾਨ ਲਮਕਾਈ ਹਫਦਾ ਹੋਇਆ ਉਸ ਛਾਂ ਹੇਠ ਆਉਂਦਾ ਹੈ ਅਤੇ ਸਾਡੇ ਵਿੱਚੋਂ ਕੋਈ ਉਠਕੇ ਸੋਟੀ ਲੈ ਕੇ ਉਸ ਨੂੰ ਭਜਾਉਣ ਲਗਦਾ ਹੈ । ਇਸ ਹਾਲਤ ਨੂੰ ਵੇਖਕੇ ਸਾਡੇ ਵਿੱਚੋਂ ਹੀ ਕਈ ਪ੍ਰੇਮੀ ਮਨੁੱਖ ਉਸ ਰੁੱਖ ਨੂੰ ਇਸ ਪ੍ਰਕਾਰ ਸੰਬਧਨ ਕਰੇ ਤਾਂ ਕਰ ਸਕਦਾ ਹੈ :- ਕਾਇਆ ਕੀ ਨਾ ਛਾਇਆ ਯਹ ਕੇਵਲ ਤੁਮਹਾਰੀ, ਦਮ ! ਅੰਤਸ਼ ਕੇ ਮਰਮ ਕਾ ਪ੍ਰਕਾਸ਼ ਯਹ ਛਾਇਆ _ ਹੈ । ਭਰੀ ਇਸੀ ਮੇਂ ਯਹ ਸਰਗ-ਤਨ ਧਾਰਾ ਅਭੀ । ਜਿਸ ਮੇਂ ਨਾ ਪੂਰਾ ਪੂਰਾ ਹੋਰ ਬਹਿ ਪਾਇਆ ਹੈ । ਸ਼ਾਂਤੀਰ ਸੀਤਲ ਪ੍ਰਸਾਰ ਯਹ ਛਾਇਆ ਧੰਨਯ ! ਪ੍ਰੀਤੀ ਸਾ ਪਸਾਰੇ ਇਸੇ ਕੈਸੀ ਹਰੀ ਕਾਯਾ ਹੈ । ਹੇ ਨਰ, ਤੂ ਪਿਆਰਾ ਇਸ ਤਰੂ ਕਾ ਰੂਪ ਦੇਖ, ਦੇਖ ਫਿਰ ਘਰ ਰੂਪ ਤੂ ਨੇ ਜੋ ਕਮਾਇਆ ਹੈ ।” ਉਪਰ ਮਾਨਵ-ਖੇਤਰ ਅਤੇ ਮਾਨਵ ਤੋਂ ਛੁਟ ਜੀਵਧਾਰੀ ਸੰਸਾਰ ਦਾ ਵਰਣਨ ਹੋਇਆ ਹੈ । ਕਾਵਿ ਦੀ ਨਜ਼ਰ ਕਦੇ ਤਾਂ ਇਨ੍ਹਾਂ ਤੋਂ ਵੱਖ-ਵੱਖ ਰਹਿੰਦੀ ਹੈ ਅਤੇ ਕਦੇ ਸਾਹਿਕ ਰੂਪ ਵਿੱਚ ਸਾਰੇ ਜੀਵਨ ਖੇਤਰ 'ਤੇ ਇਹ ਕਹਿਣ ਦੀ ਲੋੜ ਨਹੀਂ ਕਿ ਟੁੱਟਵੀਂ ਨਜ਼ਰ ਨਾਲੋਂ ਸਮੂਹਕ ਨਜ਼ਰ ਵਧੇਰੇ ਵਿਅਪਕ ਅਤੇ ਗੰਭੀਰ ਰਹਿੰਦੀ ਹੈ । ਕੇਵਲ ਕਾਵਿ ਦੀ ਰੁਚੀ ਰੱਖਣ ਵਾਲੇ ਲੋਕ ਜਾਣਦੇ ਹਨ ਕਿ ਕਾਵਿ ਦੀ ਨਜ਼ਰ ਜੀਵਧਾਰੀ ਸੰਸਾਰ ਤਕ ਸੀਮਿਤ ਨਹੀਂ ਰਹਿੰਦੀ, ਸਗੋਂ ਉਹ ਕੁਦਰਤ ਦੇ ਬੇਸ ਭਾਗ ਵਲ ਵੀ ਜਾਂਦੀ ਹੈ ਜਿਸ ਨੂੰ ਨਿਰਜੀਵ ਅਤੇ ਚੜ੍ਹ ਆਖਦੇ ਹਨ ! 39