ਪੰਨਾ:Alochana Magazine March 1962.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ । ਇਸ ਲਈ ਇਹ ਕਹਿਆ ਜਾ ਸਕਦਾ ਹੈ ਕਿ ਗਿਆਨ ਹੀ ਭਾਵਾਂ ਦੇ ਫੈਲਾਉ ਲਈ ਰਸਤਾ ਸਾਫ਼ ਕਰਦਾ ਹੈ, ਗਿਆਨ ਦੇ ਫੈਲਾਉ ਵਿੱਚ ਹੀ ਭਾਵਾਂ ਦਾ ਫੈਲਾਉ ਹੁੰਦਾ ਹੈ । ਅਰੰਭ ਵਿੱਚ ਮਨੁੱਖ ਦੀ ਚੇਤਨਤਾ ਜ਼ਿਆਦਾ ਤਰ ਇੰਦਰੀਆਂ ਦੇ ਗਿਆਨ ਦਾ ਸੰਨ੍ਹ ਹੀ ਬਣ ਕੇ ਰਹ ਗਈ । ਫਿਰ ਜਿਉਂ ਜਿਉਂ ਅੰਤਹ ਕਰਣ ਉੱਨਤੀ ਕਰਦ ਗਇਆ ਅਤੇ ਸਭਿਅਤਾ ਵਧਦੀ ਗਈ, ਤਿਉਂ ਤਿਉਂ ਮਨੁੱਖ ਦਾ ਗਿਆਨ ਧੀ-ਪਰਕ ਹੁੰਦਾ ਗਿਆ । ਇਸ ਲਈ ਉਸ ਦੇ ਫੈਲਾਉ ਦੇ ਨਾਲ ਨਾਲ ਸਾਨੂੰ ਆਪਣੇ ਮਨ ਦਾ ਫੈਲਾਉ ਵੀ ਵਧਾਉਣਾ ਪਵੇਗਾ । ਵਿਚਾਰਾਂ ਦੀ ਹਰਕਤ ਨਾਲ ਵਿਗਿਆਨ ਦੀ ਵਿਆਖਿਆ ਅਤੇ ਖੋਜ ਰਾਹੀਂ ਪ੍ਰਗਟ ਹੋਏ ਹਾਲਾਤ ਅਤੇ ਸਚਿਆਈਆਂ ਦੇ ਅਸਲੀ ਪੱਖ ਦਾ ਸਾਕਾਰ ਅਤੇ ਸਜੀਵ ਵਰਣਨ ਵੀ ਉਸ ਦਾ ਇਸ ਰੂਪ ਵਿੱਚ ਪ੍ਰਗਟ ਕਰਨਾ ਵੀ, ਕਿ ਉਹ ਸਾਡੇ ਕਿਸੇ ਭਾਵ ਦਾ ਆਲੰਬਨ (ਆਸਰਾ) ਹੋ ਸਕੇ-ਕਵੀਆਂ ਦੇ ਕੰਮ ਅਤੇ ਉਚੇ ਕਾਵਿ ਦਾ ਹੀ ਇੱਕ ਚਿੰਨ ਸਚਿਆਈਆਂ ਅਤੇ ਹਾਲਤਾ ਦੇ ਅਸਲ ਰੂਪ, ਰੱਬ ਜਾਣ, ਕਿਤਨੀਆਂ ਗੱਲਾਂ ਦੀ ਤਹ ਵਿੱਚ ਛੁਪੇ ਹੋਣਗੇ । “ਕਾਵਿ ਅਤੇ ਵਿਵਹਾਰ ਭਾਵਾਂ ਜਾਂ ਮਨ ਦੇ ਵਿਕਾਰਾਂ ਦੀ ਵਿਆਖਿਆ ਵਿੱਚ ਅਸੀਂ ਕਹ ਚੁਕੇ ਹਾਂ ਕਿ ਮਨੁੱਖ ਨੂੰ ਕਰਮਾਂ ਵਿੱਚ ਲਗਾਉਣ ਵਾਲੀ ਅਸਲੀ ਬਿਰਤੀ ਦਾ ਨਾਂ “ਭਾਵਾਤਮਕ ਤਾ’’ ਹੈ । ਕੇਵਲ ਦਲੀਲ-ਮਈ ਬੁਧੀ ਜਾਂ “ਵਿਅਖਿਆ’’ ਦੇ ਬਲ ਨਾਲ ਅਸੀਂ ਕਿਸੇ ਕੰਮ ਵਿੱਚ ਨਹੀਂ ਲਗਦੇ। ਜਿਥੇ ਜਟਿਲ ਬੁੱਧੀ, ਦੇ ਵਪਾਰ ਰਾਹੀਂ ਕੰਮ ਹੁੰਦਾ ਹੈ ਉਥੇ ਵੀ ਅੰਦਰ-ਅੰਦਰ ਕਈ ਭਾਵਨਾਂ ਜਾਂ ਵਾਲ ਨਾਂ ਛੁਪੀ ਰਹਿੰਦੀ ਹੈ । ਚਾਣਕ ਜਿਸ ਵੇਲੇ ਆਪਣੀਆਂ ਚਾਲਾਂ ਦੀ ਸਫਲਤਾ ਲਈ ਕੋਈ ਬੇਰਹਮ ਕੰਮ ਕਰਦਾ ਦਿਖਾਈ ਦਿੰਦਾ ਹੈ, ਉਸ ਵੇਲੇ ਉਹ ਦਇਆ, ਕਰੁਣਾ ਆਦਿਕ ਮਨ ਦੇ ਸਭ ਭਾਵਾਂ ਤੋਂ ਪਰੇ ਦਿਖਾਈ ਦਿੰਦਾ ਹੈ । ਜੇ ਅਸੀਂ ਰਤਾ ਧਿਆਨ-ਪੂਰਵਕ ਵੇਖੀਏ ਤਾਂ ਪਤਾ ਲਗਾ ਕਿ ਚਾਣਕ ਨੂੰ ਨਚਾਉਣ ਵਾਲੀ ਡੋਰ ਦਾ ਕਿਨਾਰਾ ਵੀ ਅੰਤਹਕਰਣ ਦੇ ਪ੍ਰੇਮ-ਪੂਰਣ ਭਾਗ ਵਿੱਚ ਹੀ ਹੈ ਵਚਨ ਨਿਭਾਉਣ ਦੀ ਮਧੁਰ ਭਾਵਨਾ ਅਤੇ ਨੰਦਵੰਸ਼ ਪ੍ਰਤੀ ਕੁੱਧ ਜਾਂ ਵੈਰ ਦੀ ਵਾਸ਼ਨਾ ਵਾਰ-ਵਾਰੀ ਉਸ ਡੋਰ ਨੂੰ ਹਿਲਾ ਰਹੀ ਜਾਪੇਗੀ : ਨਵੀਆਂ ਰਾਜਸੀ ਚਾਲਾਂ ਦੇ ਗੁਰੂ ਘੰਟਾਲ ਜਿਸ ਸਮੇਂ ਆਪਣੀ ਕਿਸੇ ਗਹਰੀ ਚਾਲ ਨਾਲ ਕਿਸੇ ਦੇਸ਼ ਦੀ ਬੇਕਸੂਰ ਜਨਤਾ ਦਾ ਸਰਬਨਾਸ਼ ਕਰਦੇ ਹਨ, ਉਸ ਸਮੇਂ ਉਹ ਦਇਆ ਆਦਿਕ ਕਮਜ਼ੋਰੀਆਂ ਤੋਂ ਅਲੱਗ, ਕੇਵਲ ਬੱਧੀ ਦਾਰਾ ਨਚਦੀਆਂ ਕਠਪੁਤਲੀਆਂ ਦਿਖਾਈ ਦਿੰਦੀਆਂ ਹਨ । ਪਰ ਜੇ ਉਨਾਂ 80