ਪੰਨਾ:Alochana Magazine March 1962.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੇ ਪ੍ਰਭਾਵ ਮਾਨਵ ਵਿਅਕਤਿਤ ਉੱਤੇ ਪੈਂਦਾ ਹੈ ਉਸ ਨੂੰ ਜਾਣਕਾਰੀ ਜਾਂ ਸੂਫੀਆਂ ਦੀ ਪਰਿਭਾਸ਼ਿਕ ਸ਼ਬਦਾਵਲੀ ਵਿੱਚ ਪ੍ਰਯੁਕਤ ਸ਼ਬਦ “ਖਬਰ’ ਨਾਲ ਬਯਾਨ ਕੀਤਾ ਜਾ ਸਕਦਾ ਹੈ ਚਿੰਤਨ ਦੇ ਉਦਾਤ ਦ੍ਰਿਸ਼ਟਿਕੋਣ ਅਨੁਸਾਰ ਖਬਰ’ ਚੇਤਨਾਵਿਅਕਤਿਤ ਨੂੰ ਉਹ ਸਰਵਾਂਗੀ ਪੂਰਣਤਾ ਪ੍ਰਦਾਨ ਨਹੀਂ ਕਰਦੀ ਜਿਸ ਨਾਲ ਪਰਮਸੱਤ ਦੇ ਪਰਿਪੂਰਣ ਅਤੇ ਨਿਰਪੇਕਸ਼ ਭਾਵ ਦਾ ਸਾਖਸ਼ਾਤ ਸੰਭਵ ਹੋ ਸਕੇ । ਸੰਤਾਂ ਨੇ ਜਿਸ ਵਿਚਾਰ ਸੰਸਕ੍ਰਿਤੀ ਨੂੰ ਪ੍ਰਮੁੱਖਤਾ ਦਿੱਤੀ ਉਸ ਵਿਚ ਪੁਸਤਕ ਗਿਆਨ ਅਤੇ ਖਬਰ ਦੀ ਥਾਂ ਆਂਤਰਿਕ ਅਨੁਭਵ ਪ੍ਰਕਾਸ਼ ਜਾਂ ਦਾਦ ਜਾਂ ਨਜ਼ਰ ਦੀ ਪ੍ਰਮੁੱਖਤਾ ਹੈ । ਸੰਤ-ਕਾਵਿ ਵਿੱਚ ਅਰਥ ਪ੍ਰਗਟਾਊ ਸਾਹਿੱਤਕ ਅੰਸ਼ਾਂ ਉੱਤੇ ਜ਼ੋਰ ਹੈ । ਪੁਸਤਕ ਗਿਆਨ ਤੇ ਪੰਥੀ-ਪਾਠ ਨੂੰ ਤੱਗਿਆਨ ਪ੍ਰਾਪਤ ਕਰਨ ਲਈ ਵਿਅਰਥ ਮੰਨਿਆਂ ਗਇਆ ਹੈ । ਇਕ ਸੰਤ ਦਾ ਵਾਕ ਹੈ : ਪੋਥੀ ਪੜ੍ਹ ਪੜ੍ਹ ਜਗ ਮੂਆ, . ਪੰਡਿਤ ਭਯਾ ਨਾ ਕੋਇ । ਇਸ ਲਈ ਪੁਸਤਕ ਮੰਡਲ ਵਿੱਚ ਸਾਹਿੱਤ ਕਲਾ ਜਾਂ ਸ਼ੈਲੀਗਤ ਸੁੰਦਰਤਾ ਦੇ ਜੋ ਨਿਯਮ ਨਿਰਧਾਰਿਤ ਹਨ ਉਹ ਸੰਤ-ਚਿੰਤਕਾਂ ਨੂੰ ਸ਼ਿਰੋਮਣੀ ਆਦਰਸ਼ ਦੇ ਰੂਪ ਵਿੱਚ ਸ਼ੀਕਾਰ ਨਹੀਂ ਸਨ । ਸੰਤ-ਕਾਵਿ ਦੇ ਸ਼ੈਲੀ-ਗਤ ਸਰੂਪ ਨੂੰ ਨਿਰਧਾਰਿਤ ਕਰਨ ਵਾਲਾ ਇੱਕ ਪੱਖ ਜਨਸਮੂਹ ਦੇ ਗਿਆਨ ਪੰਧਰ ਨਾਲ ਅਨੁਕੂਲਤਾ ਹੈ । ਸੰਤਕਾਵਿ ਦਾ ਸੰਬਧਨ ਸਰਵ ਸਾਧਾਰਣ ਨੂੰ ਹੈ । ਸਪਸ਼ਟ ਹੈ ਕਿ ਗਿਆਨ ਵਿਵੇਚਨਾ, ਤਵ ਮਾਨਸਾ, ਸ਼ਬਦ ਸੌਂਦਰਯ ਜਾਂ ਸ਼ਬਦ ਸੰਸਕ੍ਰਿਤੀ ਦੇ ਪਿੜ ਵਿੱਚ ਜਨ-ਸਮੂਹ ਦੀ ਕਲਾਤਮਕ ਜਾਂ ਵਿਵੇਚਨਾਤਮਕ ਪ੍ਰਤੀ ਅਜਿਹੀ ਨਹੀਂ ਹੁੰਦੀ ਕਿ ਉਸਨੂੰ ਕਿਸੇ ਵਿਸ਼ਿਸ਼ਟਤਾਂ ਦੇ ਯੋਗ ਸਮਝਿਆ ਜਾਵੇ । ਦਰਸ਼ਨ, ਉਤਮ ਅਤੇ ਉਦਾਤ ਸਾਹਿੱਤ ਉਚ ਵਰਗ ਵਿੱਚ ਹੀ ਪ੍ਰਚਲਿਤ ਰਹੇ ਹਨ ਤੇ ਮਧਕਾਲ ਵਿੱਚ ਭੀ ਪ੍ਰਚਲਿਤ ਸਨ । ਜਨਸਮੂਹ ਵਿੱਚ ਭਾਸ਼ਾ ਦਾ ਪ੍ਰਯੋਗ ਵਿਵਹਾਰ ਸਿਧੀ ਲਈ ਹੀ ਹੁੰਦਾ ਹੈ । ਜੀਵਨ ਦੇ ਕਠੋਰ ਸੰਗਮ ਦੇ ਕਾਰਣ ਨਾ ਤਾਂ ਉਹਨਾਂ ਨੂੰ ਇੰਨੀ ਫੁਰਸਤ ਹੁੰਦੀ ਹੈ ਕਿ ਉਹ ਭਾਵ-ਪ੍ਰਗਟਾਉ ਦੇ ਅੰਦਾਜ਼ ਦੀ ਸੂਖਮਤਾ ਵਲ ਧਿਆਨ ਦੇ ਸਕਣ ਤੇ ਨਾ ਹੀ ਉਨ੍ਹਾਂ ਦੀ ਸੌਂਦਰਯ-ਸੰਸਕ੍ਰਿਤੀ ਇੰਨੀ ਉੱਚੀ ਹੈ ਕਿ ਉਹ ਉਕਤ ਆਦਰਸ਼ ਨੂੰ ਸਫਲਤਾ-ਪੂਰਵਕ ਨਿਭਾ ਸਕਣ । ਇਸ਼ਟ-ਪ੍ਰਾਪਤੀ ਹੀ ਜਾ ਵਿਵਹਾਰ-ਸਿਧੀ ਹੀ ਉਨ੍ਹਾਂ ਦਾ ਲਕਸ਼ ਹੈ । ਤੇ ਇਹ ਲਕਸ਼ ਕੁਦਰਤੀ ਖਾਹਿਸ਼ਾਂ, ਲੋੜਾਂ ਅਤੇ ਮੰਗਾਂ ਦੇ ਪ੍ਰਗਟਾਉ ਤਕ ਹੀ ਸੀਮਿਤ ਹੈ । ਮਾਨਵ ਜੀਵਨ ਵਿੱਚ ਸ਼ਬਦ ਪ੍ਰਗਟਾਉ ਦਾ ਮਾਧਿਅਮ ਹੈ । ਜਨ-ਸਮੂਹ ਦੇ ਜੀਵਨ ਵਿੱਚ ਪ੍ਰਗਟਾਉ ਦੇ ਇਸੇ ਸਾਧਨ ਦੀ ਸੁੰਦਰਤਾ ਜਾਂ ਸਕੁਮਾਰ ਉਨ੍ਹਾਂ ਲਈ ਧਿਆਨ ਯੋਗ ਨਹੀਂ । ਵਕਤਾ