ਪੰਨਾ:Alochana Magazine March 1963.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੋਂ ਚੇਤੰਨ ਨਹੀਂ ਸੀ ਪਰ ਜਦ ਉਸਨੂੰ ਆਪਣੇ ਹੁਸਨ ਦਾ ਅਹਸਾਸ ਹੋਇਆ ਤਾਂ ਉਹ ਉਸ ਹੁਸਨ ਨੂੰ ਲੁਕਾਉਣ ਲਗ ਪਈ :- ਨਗਨ ਸੁੰਦਰਤਾ ਨਿਅਣੀ ਨਿਆਣੀ ਪਰਦਾ ਲੋੜ ਨ ਰੱਖਦੀ ਸੁੰਦਰਤਾ ਮੁਟਿਆਰ ਜਦੋਂ ਹੋ ਰੰਗ ਰੂਪ ਚੜ੍ਹ ਭਖਦੀ, ਹੁਸਨ ਅਹਿਸਾਸ’ ਜਦੋਂ 'ਆਪੇ' ਦਾ ਮਦ ਭਰ ਆਪੇ ਤਕਦੀ ਆਪੇ ਤੇ ਆਸ਼ਕ ਹੋ ਆਪੇ ‘ਮਦ’ ‘ਆਪ’ ਦਾ ਚਖਦੀ ਤਦੋਂ ਡਰੇ ਮਤ ਨਜ਼ਰ ਕਿਸੇ ਦੀ ਪੈਕੇ ਮੈਲੁ ਲਗਾਵੇ ਨਜ਼ਰ ਦੂਸਰੀ ਤੋਂ ਸ਼ਰਮਾਵੇ , ਆਪਾ ਪਈ ਲੁਕਾਵੇ । ਇਕ ਜੁਆਨ ਇਸਤਰੀ ਜਦ ਆਪਣੀ ਸੁੰਦਰਤਾ ਦੇ ਅਹਿਸਾਸ ਨਾਲ ਭਰਦੀ ਹੈ ਤਾਂ ਕੁਦਰਤ ਦੀ ਰਚਨਾ ਦਾ ਇਕ ਅਲੌਕਿਕ ਕੌਤਕ ਵਾਪਰਦਾ ਹੈ । ਪੁਲ ਸਹਣੇ ਹਨ ਪਰ ਸੁੰਦਰਤਾ ਦੇ ਅਹਿਸਾਸ ਨਾਲ ਨਹੀਂ ਭਰੇ ਹੁੰਦੇ; ਸੁਹਣੀਆਂ ਇਮਾਰਤਾਂ ਵੀ ਕੇਵਲ ਦਰਸ਼ਕਾਂ ਲਈ ਸੁਹਣੀਆਂ ਹੁੰਦੀਆਂ ਹਨ ਆਪਣੇ ਆਪ ਲਈ ਨਹੀਂ। ਕਹਿੰਦੇ ਹਨ ਮੋਰ ਆਪਣੇ ਸੁਹੱਪਣ ਉੱਤੇ ਮਸਤ ਹੋ ਕੇ ਪੈਲਾਂ ਪਾਂਦਾ ਹੈ ਤੇ ਪੈਰਾਂ ਵਲ ਦੇਖਕੇ ਰੱਦਾ ਹੈ ਪਰ ਸ਼ਾਇਦ ਮੋਰ ਦੇ ਦਿਲ ਵਿਚ ਇਹ ਭਾਵ ਮਨੁਖੀ ਕਲਪਨਾ ਦੀ ਹੀ ਉਪਜ ਹਨ; ਵਾਸਤਵ ਵਿਚ ਮੋਰ ਆਪਣੀ ਅਚੇਤ ਫਿਤਰਤ ਦੇ ਵਸ ਨਚਣ ਰੋਣ ਦੀ ਕਿਰਿਆ ਵਿਚ ਪਰਿਵਰਤ ਹੁੰਦਾ ਹੈ । ਮਨੁਖੀ ਬੱਚਾ ਭਾਵੇਂ ਕਿੰਨਾਂ ਸੁਹਣਾ ਹੋਵੇ ਆਪਣੀ ਸੁੰਦਰਤਾ ਦੇ ਮੁਲ ਨੂੰ ਉਸ ਤਰ੍ਹਾਂ ਨਹੀਂ ਸਮਝ ਸਕਦਾ ਜਿਸ ਤਰ੍ਹਾਂ ਉਸਦੇ ਸਬੰਧੀ, , ਪਰ ਜਦੋਂ ਕੋਈ ਦਰ ਇਸਤਰੀ ਜੁਆਨ ਹੁੰਦੀ ਹੈ ਤਾਂ ਆਪਣੀ ਸੁੰਦਰਤਾ ਨੂੰ ਖੁਦ ਪੂਰੀ ਤਰ੍ਹਾਂ ਪਹਚਾਨਣਾ ਸ਼ੁਰੂ ਕਰਦੀ ਹੈ ਬਲਕਿ ਹੋਰ ਸਭ ਤਰ੍ਹਾਂ ਦੀ ਚੇਤੰਨਤਾ ਨਾਲੋਂ ਆਪਣੇ ਹੁਸਨ ਦੀ ਚੇਤੰਨਤਾ ਤੋਂ ਸਭ ਤੋਂ ਵਧ ਪ੍ਰਭਾਵਿਤ ਹੁੰਦੀ ਹੈ । ਇਹ ਹੁਸਨ ਦੀ ਚੇਤਨਤਾ ਕਈ ਵਾਰੀ ਅਭਿਮਾਨ ਭਾਵ ਜਗਾ ਕੇ ਸੁੰਦਰ ਇਸਤਰੀ ਨੂੰ ਦੂਜਿਆਂ ਨਾਲ ਵਰਤਣ ਵੇਲੇ ਖਾਮਖਾਹ ਗੁੰਝਲਾਂ ਦਾ ਸ਼ਿਕਾਰ ਬਣਾ ਦਿੰਦੀ ਹੈ ਤੇ ਕਈ ਹਾਲਤਾਂ ਵਿਚ ਦੌਲਤ ਹਰਤ ਤੇ ਤਾਕਤ ਕਮਾਉਣ ਦਾ ਕਾਰਨ ਵੀ ਬਣਦੀ ਹੈ ਪਰ ਇਨ੍ਹਾਂ ਦੋਸ਼ਾਂ ਤੋਂ ਰਹਤ ਨਿਰੋਲ ਹੁਸਨ ਦੀ ਚੇਤਨਤਾ ਆਪਣੇ ਆਪ ਵਿਚ ਇਕ ਨਿਹਾਇਤ ਖੂਬਸੂਰਤ ਅਵੱਸਥਾ ਹੈ ਜਿਹੜੀ ਸੰਸਾਰ ਸਾਹਿਤ ਦੇ ਇਕ ਵਡਮੁੱਲੇ ਭਾਗ ਦੀ ਉਪਜ ਲਈ ਆਵੇਸ਼ ਸਾਬਤ ਹੁੰਦੀ ਰਹੀ ਹੈ। ਆਪਣੀ ਸੁੰਦਰਤਾ ਤੋਂ ਡੂੰਘੀ ਤਰਾਂ ਚੇਤੰਨ ਇਸਤਰੀ ਵਿਚ ਜੋ ਸੁਖਮਤਾ, ਨਜ਼ਾਕਤ ਤੇ ਅਦਾਵਾਂ ਦੀ ਕੋਮਲਤਾ ਹੁੰਦੀ ਹੈ ਉਹ ਉਸ ਤੋਂ ਵਧ ਸਹਣੀ ਪਰ ਬੇਖਬਰ ਇਸਤਰੀ ਵਿਚ ਨਹੀਂ ਹੁੰਦੀ । ਕਲਾਤਮਕ ਰੁਚੀਆਂ ਵਾਲੇ ਮਨਖ ਉਤੇ ਕੇਵਲ ਸੁੰਦਰ ਨਕਸ਼ਾਂ ਦਾ ਉਹ ਪ੍ਰਭਾਵ ਨਹੀਂ ਪੈਂਦਾ ਜੋ ਸੁੰਦਰਤਾ ਦੇ ਅਹਸਾਬ ਨਾਲ ਭਤੇ ਵਿਅਕਤੀ ਦਾ ਪੈਂਦਾ ਹੈ । ਸੂਖਮ-ਚਤ ਸੁੰਦਰ ਇਸਤਰੀਆਂ ਨੂੰ ਵੀ ਕਲਾਕਾਰ ਇਸੇ ਲਈ ਖਿੱਚ ਪਾਉਂਦੇ ਹਨ ਕਿਉਂਕਿ ਉਨ੍ਹਾਂ ਵਿਚ ਵੀ ਸੁੰਦਰਤਾ ਦਾ ਅਹਸਾਨੇ 98