ਪੰਨਾ:Alochana Magazine March 1963.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਗਿਆ ਹੁੰਦਾ ਹੈ । ਫਰਕ ਕੇਵਲ ਇਹ ਹੁੰਦਾ ਹੈ ਕਿ ਕਲਾਕਾਰ ਆਪਣੇ ਤੋਂ ਬਾਹਰਲੀ ਸੁੰਦਰਤਾ ਤੋਂ ਚੇਤੰਨ ਹੁੰਦਾ ਹੈ ਤੇ ਸੁੰਦਰੀ ਆਪਣੀ ਸੁੰਦਰਤਾ ਤੋਂ । ਜਿਸ ਆਸ਼ਕ ਜਾਂ ਕਲਾਕਾਰ ਨੂੰ ਹੁਸਨ-ਅਹਸਾਸ ਵਾਲੀ ਇਸਤਰੀ ਦੇ ਦੂਹਰੇ ਹੁਸਨ ਦੀ ਕਾਟ ਹੁੰਦੀ ਹੈ। ਉਹ ਸੁਹਜਾਤਮਕ ਰਸ ਨੂੰ ਰੱਜ ਕੇ ਮਾਣ ਸਕਦਾ ਹੈ ਤੇ ਇਸਤਰੀ ਵੀ ਉਸ ਦੀ ਇਸ ਰਸ ਮਗਨਤਾ ਦਾ ਸਤਿਕਾਰ ਕਰਦੀ ਹੈ । ਪਰ ਜੇ ਮਨੁਖ ਸੁਹਜਾਤਮਕ ਰਸ ਦੀ ਬਜਾਇ, ਸੁੰਦਰ ਇਸਤਰੀ ਤੋਂ ਵਾਸ਼ਨਾ ਦੀ ਤ੍ਰਿਪਤੀ ਦੀ ਆਸ ਵੀ ਕਰੇ ਤਾਂ ਉਹ ਸੁੰਦਰਤਾ ਦਾ ਰਸੀਆ ਨਹੀਂ ਹਾ ਸਕਦਾ ਤੇ ਸੁਹਜਭਾਵੀ ਇਸਤਰੀ ਦੇ ਮਨ ਵਿਚ ਨਿਰਾਸ਼ਾ ਪੈਦਾ ਕਰਦਾ ਹੈ । ਭਾਈ ਵੀਰ ਸਿੰਘ ਨੇ ਨਿਰੋਲ ਸੁੰਦਰਤਾ ਦੇ ਅਹਸਾਸ ਨੂੰ ਚਾਹੇ ਇਹ ਆਪਣੀ ਸੁੰਦਰਤਾ ਦਾ ਹੈ ਚਾਹੇ ਬਾਹਰਲੀ ਸੁੰਦਰਤਾ ਦਾ, ਅਪਣੀ ਕਵਿਤਾ ਵਿਚ ਬਹੁਤ ਉੱਚਾ ਦਰਜਾ ਦਿੱਤਾ ਹੈ । ਪਰ ਸੁੰਦਰਤਾ ਦੇ ਰੂਬਰੂ ਵਾਸ਼ਨਾ ਦੇ ਜਾਗਣ ਤੋਂ ਆਪਣੇ ਪਾਠਕਾਂ ਨੂੰ ਚੁਕੰਨਾ ਕਰਨ ਲਈ ਵੀ ਉਹ ਉਚੇਚਾ ਯਤਨ ਕਰਦੇ ਹਨ । ‘ਵਰਜਿਤ ਵਾੜੀ, ਗੁਲਾਬ ਦਾ ਫੁਲ ਤੋੜਨ ਵਾਲੇ ਨੂੰ’, ‘ਇਨ੍ਹਾਂ ਨੈਣਾਂ ਨੇ ਮਾਰ ਮੁਕਾ ਲਿਆ,’ ‘ਮੋੜ ਨੈਣਾਂ ਦੀ ਵਾਗ ਵੇ,' ਆਦਿਕ ਕਵਿਤਾਵਾਂ ਸੁਹਜਾਤਮਕ ਰਸ ਤੇ ਵਾਸ਼ਨਾਤਮਕ ਰੂਸ ਦੇ ਫਰਕ ਦੀ ਸਾਂਝੀ ਡੂੰਘੀ ਕਰਨ ਲਈ ਲਿਖੀਆਂ ਗਈਆਂ ਹਨ । ਆਪੇ ਦਾ ਕਾਦਰ ਕਵਿਤਾ ਵਿਚ ਨੀਵੇ ਰਸਾਂ ਦੀ ਤਿਲਕਣਬਾਜ਼ੀ ਤੋਂ ਸੁਚੇਤ ਰਹਿਣ ਵਾਲੇ ਇਨਸਾਨੀ ਮੇ ਨੂੰ ਕੁਦਰਤ ਉਤੇ ਰਾਜ ਕਰਨ ਵਾਲਾ ਆਪੇ ਦਾ ਕਾਦਰ ਰਸੀਆ ਕਹਿਆ ਹੈ :- ਰਸ ਜਦ ਆਣ ਤਣਾਵਾਂ ਪਾਵੇ ਦਿਲ ਖਿੱਚੀ ਲਈ ਜਾਵੇ ਸਾਦ ਯਾਦ ਦਿਲ ਚੜ੍ਹਦਾ ਜਾਵੇ ਅੰਗ ਅੰਗ ਰਸਮਾਵੇ ਹੱਦ ਪਾਪ ਦੀ ਕੰਧ ਨਾ ਬੰਨਾ ਜੇ ਨਿਗਰ ਦਿਸ ਆਵੇ ਦਿਲ ਦੀ ਸਮਝ ਇਕ ਹੈ ਜਾਣੂ ਜੋ ਸਭ ਫਰਕ ਕਰਾਵੇ ਸੋ ਤਿਲਕਣ ਦਾ ਪਤਾ ਨਾ ਲਗੇ ਰਸ ਇਉਂ ਮਹਿਵ ਕਰਾਵੇ ਰਸ ਲੈਂਦਾ ਵਿਚ ਰਸ ਦੇ ਖਚਦਾ ਤਿਲਕ ਮਲਕੜੇ ਜਾਵੇ ਔਖੀ ਪਲ ਤਿਲਕਣ ਦੀ ਇਹ ਹੈ, ਕਾਬੂ ਨਹੀਂ ਆਵੇ ਇਸ ਪਲ ਤੇ ਜੋ ਕਾਬੂ ਪਾਵੇ ਆਪਾ ਫਤਿਹ ਕਰਾਵੇ ਆਪੇ ਦਾ ਕਾਦਰ ਇਹ ਰਸੀਆ ਕੁਦਰਤ ਰਾਜ ਕਮਾਵੇ ਹਜਭਾਵੀ ਇਸਤਰੀ ਦਾ ਹੁਸਨ ਅਹਸਾਸ ਭਾਈ ਵੀਰ ਸਿੰਘ ਦੇ ਕਾਵਿ ਵਿਚ ਮਨੁਖ ਦੇ ਆਤਮ ਆਪੇ ਦੀ ਪਛਾਣ ਦਾ ਪ੍ਰਤੀਕ ਹੈ । ਮਨੁਖੀ ਆਤਮਾ ਸਦਾ ਸੁਹਣੀ ਹੈ ਪਰ ਇਸ ਸੁੰਦਰਤਾ ਦਾ ਅਹਿਸਾਸ ਕਿਸੇ ਕਿਸੇ ਨੂੰ ਹੁੰਦਾ ਹੈ । ਜਿਵੇਂ ਜਿਨਾਂ ਸੁੰਦਰੀਆਂ ਨੂੰ ਅਪਣੀ ਸੁੰਦਰਤਾ ਦਾ ਅਹਿਸਾਸ ਨਹੀਂ ਹੁੰਦਾ ਉਹ ਭਾਂਵੇ ਚੌਂਕੇ ਚਲੇ ਆਦਿਕ ਦੇ ਕੰਮਾਂ ਵਿਚ ਕਿੰਨੀਆਂ ਸੁਚੱਜੀਆਂ ਹੋਣ ਕਿਸੇ ਸੂਖਮਭਾਵੀ ਮਨੁਖ ਦੀ ਪ੍ਰਸੰਸਾ ਆਪਣੀਆਂ ਸੁੰਦਰ 94