ਪੰਨਾ:Alochana Magazine March 1963.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖੇੜੇ ਦਾ ਇਕ ਮਡਲ ਰਚਕੇ , ਸੁੰਦਰਤਾ ਨੂੰ ਵੇਖਣ । ਮਾਣਨ ਹੁਸਨ, ਖਿੜਨ, ਖੁਸ਼ ਹੋਵਨ, ਆਪਾ ਆਪ ਪਰੇਖਣ । ਇਹ ਆਪੇ ਦਾ ਰਸ ਰੂਪੀ ਖੇੜਾ ਹੀ ਮੁਟਿਆਰ ਦੇ ਅੰਦਰ ਜਾਗਦਾ ਹੈ । ਲੱਲੀ ਦਾ ਹੁਸਨ-ਅਹਸਾਸ ਜਿਸ ਆਤਮਕ ਜਾਗਰਤ ਦਾ ਪ੍ਰਤੀਕ ਹੈ ਇਸ ਮੁਟਿਆਰ ਦਾ ਖੇੜਾ ਵੀ ਉਸੇ ਦਾ ਚਿੰਨ ਹੈ । ਇਸ ਕਵਿਤਾ ਦੀ ਵਿਆਖਿਆ ਕਰਦਿਆਂ ਕਿਸੇ ਆਲੋਚਕ ਨੇ ਇਕ ਸੁਝਾ ਇਹ ਦਿਤਾ ਹੈ ਕਿ ਸਰੋਵਰ ਦੇ ਖੇੜੇ ਤੋਂ ਮੁਟਿਆਰ ਦਾ ਖੇੜਾ ਪੈਦਾ ਹੋਣ ਦੇ ਅਰਥ ਗੁਰੂ ਤੋਂ ਸਿੱਖ ਦੇ ਅੰਦਰ ਆਤਮ-ਜਾਤ ਦਾ ਜਾਗਣਾ ਹੈ । ਇੰਜ ਇਹ ਕਵਿਤਾ ਲੱਲੀ ਦੀ ਆਤਮ-ਜਾਗਰਤ ਦੇ ਸਾਧਨ ਨੂੰ ਪਰਧਾਨ ਥਾਂ ਦੇਂਦੀ ਹੈ । ਪਰ ਗੁਰੂ ਸਿਖ ਦੇ ਸਬੰਧ ਦਾ ਇਹ ਸੁਝਾ ਬਹੁਤਾ ਜਚਦਾ ਨਹੀਂ ਕਿਉਂਕਿ ਆਤਮਕ ਜੀਵਨ ਦੇ ਅਭਿਆਸ ਵਿਚ ਗੁਰੂ ਦੀ ਮਹੱਤਤਾ ਉਤੇ ਭਾਈ ਵੀਰ ਸਿੰਘ ਨੇ ਆਪਣੀ ਪਿਛਲੇ ਤੀ ਕਵਿਤਾ ਵਿਚ ਘੱਟ ਹੀ ਜ਼ੋਰ ਦਿਤਾ ਹੈ । ਰਾਣਾ ਸੂਰਤ ਸਿੰਘ ਲਿਖਣ ਵੇਲੇ ਉਹ ਸਿੱਖ ਜੀਵਨ ਸਿਧਾਂਤਾ ਤੇ ਸ਼ਿਖ ਜੀਵਨ-ਜੁਗਤੀਆਂ ਦੀ ਵਿਆਖਿਆ ਕਰਨ ਨੂੰ ਜਿੰਨਾ ਜ਼ਰੂਰੀ ਸਮਝਦੇ ਹਨ ਉਨਾਂ ਬਾਅਦ ਵਿਚ ਨਹੀਂ ਸਮਝਦੇ ਰਹੇ । ਗੁਰੂ ਨਾਲੋਂ ਸੁੰਦਰਤਾ ਦਾ ਜ਼ਿਕਰ ਉਹਨਾਂ ਦੀ ਕਵਿਤਾ ਵਿਚ ਬਹੁਤ ਵਧੇਰੇ ਹੈ । ਇਸ ਲਈ ਇਹ ਸਿੱਟਾ ਕੱਢਣਾ ਅਯੋਗ ਨਹੀਂ ਲਗਦਾ ਕਿ ਭਾਈ ਸਾਹਿਬ ਕੌਲ ਫੁਲਾਂ ਦੇ ਖੇੜੇ ਨੂੰ ਸਭ ਤਰ੍ਹਾਂ ਦੀ ਸੁੰਦਰਤਾ ਦਾ ਪ੍ਰਤੀਕ ਬਣਾ ਕੇ ਇਹ ਖਿਆਲ ਸੁਝਾ ਰਹੇ ਹਨ ਕਿ ਸੁੰਦਰਤਾ ਦਾ ਅਹਸਾਸ ਆਤਮਕ ਵਿਕਾਸ ਦਾ ਇਕ ਸਾਧਨ ਹੈ । ਭਾਵੇਂ ਉਨ੍ਹਾਂ ਨੇ ਕੁਝ ਕਵਿਤਾਵਾਂ ਵਿਚ ਨਾਮ, ਸਿਮਰਨ, ਸੰਗੀਤ, ਅਦਿਕ ਪੰਪ ਈ ਸਾਧਨਾਂ ਦੀ ਮਹਤਤਾ ਭੀ ਸਵੀਕਾਰ ਕੀਤੀ ਹੈ, ਪਰ ਸੁੰਦਰਤਾ ਦੇ ਵਿਸ਼ੈ ਦੀ ਉਨ੍ਹਾਂ ਦੀ ਕਵਿਤਾ ਵਿਚ ਵਿਸ਼ਾਲ ਵਿਆਪਕਤਾ ਇਸਦੀ ਵਿਸ਼ੇਸ਼ਤਾ ਨੂੰ ਸਿੱਧ ਕਰਦੀ ਹੈ । ਭਾਈ · ਸਾਹਿਬ ਦ੍ਰਿਸ਼ਟਮਾਨ ਦੀ ਸੁੰਦਰਤਾ ਦੇ ਰਸੀਏ ਹਨ ਤੇ ਇਸ ਨੂੰ ਅਟ ਸੁੰਦਰਤਾ ਤਕ ਪੁਰਾਉਣ ਦੇ ਸਮਰਥ ਮੰਨਦੇ ਹਨ । ਇਉਂ ਉਨਾਂ ਦੇ ਰਹੱਸਵਾਦੀ ਦ੍ਰਿਸ਼ਟਿਕੋਣ ਵਿਚ ਸੁਹਜ ਰਸ ਨੂੰ ਸਤਿਕਾਰ ਯੋਗ ਦਰਜਾ ਪ੍ਰਾਪਤ ਹੈ ਪਰ ਇਸ ਦਰਜੇ ਨੂੰ ਗੁਰੂ ਨਾਨਕ ਦੇ ਰਹੱਸਵਾਦ ਵਿਚ ਹਜ ਦੇ ਥਾਂ ਨਾਲੋਂ ਅਸਾਨੀ ਨਾਲ ਨਿਖੇੜਿਆ ਜਾ ਸਕਦਾ ਹੈ । ਗੁਰੂ ਸਾਹਿਬ ਕੁਦਰਤੀ, ਮਨੁੱਖੀ ਜਾਂ ਕਲਾਤਮਕ ਸੁੰਦਰਤਾ ਨੂੰ ਰਹੱਸਵਾਦ ਦਾ ਸਾਧਨ ਕਰਾਰ ਨਹੀਂ ਦਿੰਦੇ ਉਨ੍ਹਾਂ ਦਾ ਸਰਬੋਤਮ ਸਾਧਨ ਸਿਮਰਨ ਹੀ ਹੈ ਜਿਸ ਲਈ ਸਭ ਤੋਂ ਅਨੁਕੂਲ ਟਿਕਾਣਾ ਧਰਮਸਾਲ ਹੈ ਜਿਸ ਵਿਚ ਹੋਰ ਸਿਮਰਨ ਅਭਿਆਸੀਆਂ ਨਾਲ ਰਲ ਕੇ ਆਤਮਕ ਜੀਵਨ ਦਾ ਵਿਨਾਸ ਤੇਜ਼ੀ ਨਾਲ ਕੀਤਾ ਜਾ ਸਕਦਾ ਹੈ । ਭਾਈ ਸਾਹਿਬ ਧਰਮਸਾਲ ਦੀ ਬਜਾਏ ਖੁਲ੍ਹੇ ਅਕਾਸ਼ੀ ਕੁਦਰਤ ਵਿਚ ਬੈਠ ਕੇ ਆਤਮਕ ਵਿਕਾਸ ਦਾ ਪਰੀਜ਼ਰਮ ਕਰਨ ਦੀ ਸਿਫ਼ਾਰਸ਼ ਕਰਦੇ ਹਨ :- ਹੋਰ ਉਚੇਰਾ, ਹੋਰ ਉਚੇਰਾ ਚੜੁ ਫਿਰ ਪੱਧਰ ਆਈ । ਮਖ਼ਮਲ ਘਾਹ, ਸਹਾਣੀ ਕਿਣ ਮਿਣ ਠੰਡ ਠੰਡ ਹੈ ਛਾਈ । 90