ਪੰਨਾ:Alochana Magazine March 1963.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਖਤਾਂ ਤੇ ਘਮਸਾਣਾਂ ਤੁਟੀਆਂ ਉਚੇ ਹੋਇਆਂ ਠਰ ਗਏ । ਠਰਨ ਜੁੜਨ ਰਸ ਮਗਨ ਹੋਣ ਦੀ ਚਊਸਰ ਵਿਛੀ ਇਥਾਈਂ । ਕੁਦਰਤ ਨੂੰ ਗੁਰੂ ਨਾਨਕ ਵੀ ਆਪਣੇ ਸਾਹਿਤ ਵਿਚ ਕਾਫ਼ੀ ਥਾਂ ਦੇਂਦੇ ਹਨ, ਜਿਵੇਂ ਜਪੁਜੀ ਵਿਚ, ਪਰ ਆਮ ਤੌਰ ਉਤੇ ਉਨਾਂ ਦੀ ਕੁਦਰਤ ਰਬ ਦੀ ਰਚਨਾ ਦੀ ਬੇਅੰਤਤਾ ਤੇ ਵਚਿਤਰਤਾ ਦਿੜ ਕਰਾਉਣ ਲਈ ਵਰਤੀ ਜਾਂਦੀ ਹੈ । ਜਦੋਂ ਨਾਮ ਸਿਮਰਣ ਨਾਲ ਰਹੱਸਵਾਦੀ ਦੀ ਸੂਰਤ ਰਬ ਤਕ ਪਹੁੰਦੀ ਹੈ ਤਾਂ ਉਹ ਉਸਨੂੰ ਜ਼ਰੇ ਜ਼ਰੇ ਵਿਚ ਵਿਆਪਕ ਦਿਸਦਾ ਹੈ । ਇਸ ਵਿਆਪਕਤਾ ਦੇ ਪ੍ਰਮਾਣ ਦੇਣ ਲਈ ਕਦੀ ਉਸਨੂੰ ਨੇਕ ਬਦ ਮਨੁਖਾ ਵਿਚ ਤੇ ਕਦੀ ਕੁਦਰਤ ਵਿਚ ਰਸਿਆ ਹੋਇਆ ਦਰਸਾਇਆ ਜਾਂਦਾ ਹੈ ਜਾਂ ਕਈ ਵਾਰੀ ਉਸਦੀ ਮਹਾਨ ਸ਼ਕਤੀ ਦਾ ਪ੍ਰਭਾਵ ਪਾਉਣ ਲਈ ਰਚਨਾ ਦੇ ਬੇਅੰਤ ਅੰਗਾਂ ਨੂੰ ਉਸਦੇ ਹੁਕਮ ਵਿਚ ਚਲਦੇ ਕਹਿਆ ਜਾਂਦਾ ਹੈ । ਇਹੋ ਜਿਹੇ ਵਰਣਨ ਵਿਚ ਰਬ ਪਤੀ ਹੈਰਾਨੀ ਜਾਂ ਵਿਸਮਾਦ ਦੇ ਭਾਵ ਜਾਗਦੇ ਹਨ ਤੇ ਇਹ ਭਾਵ ਸੌਂਦਰਯ ਤੋਂ ਉਪਜੇ ਭਾਵਾਂ ਨਾਲ ਬਹੁਤ ! ਮੇਲ ਖਾਂਦੇ ਹਨ ਪਰ ਜਿਥੇ ਵਿਸਮਾਦਕ ਭਾਵ ਗੁਰੂ ਸਾਹਿਬ ਦੇ ਰਹੱਸਵਾਦ ਦਾ ਫਲ ਹਨ ਉਥੇ ਹਜਾਅਤਕ ਭਾਵ ਭਾਈ ਵੀਰ ਸਿੰਘ ਦੇ ਰਹੱਸਵਾਦ ਦਾ ਸਾਧਨ ਹਨ । AJA 3.40 2.00 13. ਪੰਜਾਬੀ ਸਾਹਿੱਤ ਅਕਾਡਮੀ ਦੀਆਂ ਹੁਣੇ ਛਪੀਆਂ ਪੁਸਤਕਾਂ ਸ਼ੀਰੀਂ ਫਰਹਾਦ ਕ੍ਰਿਤ ਗਿਆਨੀ ਦਿੱਤ ਸਿੰਘ ਸੰਪਾਦਕ ਸ਼ਮਸ਼ੇਰ ਸਿੰਘ ਅਸ਼ੋਕ ਬੁੱਧ ਜਾਤਕ ਕ੍ਰਿਤ ਗੁਰਾਂਦਿੱਤਾ ਖੰਨਾ | ਛਪ ਰਹੀਆਂ। ਭਾਰਤੀ ਕਾਵਿ-ਸ਼ਾਸਤ ਕ੍ਰਿਤ ਪ੍ਰੇਮ ਪ੍ਰਕਾਸ਼ ਸਿੰਘ ਸਾਡੇ ਧਰਤੀ ਤੇ ਆਕਾਸ਼ ... ... ... ਕੰਨ ਤੇ ਆਵਾਜ਼ (ਬਾਲ ਲੜੀ) ਕ੍ਰਿਤ ਪ੍ਰੇ: ਸਰਨ ਸਿੰਘ ਆਰਡਰ ਲਈ ਲਿਖੋ : ਜਨਰਲ ਸਕਤ ਪੰਜਾਬੀ ਸਾਹਿੱਤ ਅਕਾਡਮੀ ੫੫੫ ਐਲ, ਮਾਡਲ ਟਾਊਨ, ਲੁਧਿਆਣਾ | ੭.00 3.00 9.00 at