ਪੰਨਾ:Alochana Magazine March 1963.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਜੈਨੀ, ਮੁੱਲਾਂ ਦੇ ਅਧਿਕਾਰ ਵਿੱਚ ਸੀ ਤੇ ਮੱਲਾਂ ਵਿੱਚ ਰਾਜੇ ਨਹੀਂ ਸਨ ਹੁੰਦੇ । ਇਹਨਾਂ ਵਿੱਚ ਗਣ-ਤੰਤਰ ਚਾਲੂ ਸੀ ਤੇ ‘ਗਣ ਦਾ ਮੁਖੀਆ 'ਗਣ ਨਾਇਕ ਸਦਵਾਉਂਦਾ ਸੀ, ਇਸ ਲਈ ਸੁਭਾਵਕ ਹੈ ਕਿ ਬਿਕਰਮਾਦਿੱਤ, ਰਾਜਾ ਨਾ ਹੋਕੇ, ਕੇਵਲ ਗਣ-ਨਾਇਕ ਰਹਿਆ ਹੋਵੇ । ਅਜਹੀ ਸੂਰਤ ਵਿੱਚ ਇਤਿਹਾਸਕ ਲਿਖਤਾਂ ਵਿਚਲੀਆਂ ਰਾਜਿਆਂ ਦੀਆਂ ਸਚੀਆਂ ਵਿਚ ਉਸਦੇ ਨਾਉਂ ਦਾ ਨਾ ਹੋਣਾ ਕੁਦਰਤੀ ਹੈ । ਬਿੱਕਰਮੀ ਸੰਬਤ ਬਾਰੇ ਭੀ ਖੋਜ ਤੋਂ ਪਤਾ ਲੱਗਾ ਹੈ ਕਿ ਮੁੱਢ ਵਿੱਚ ਇਹ ੫੨੫ ਈ. ਡੱਕ ਕ੍ਰਿਤ2. ਮਾਲਵ ਜਾਂ ਗਣ ਸੰਬਤ ਸਦਵਾਉਂਦਾ ਰਹਿਆ ਹੈ । ਫੇਰ ੮੯੫ ਤੱਕ ਕੇਵਲ ਸੰਬਤ ਜਾਂ ‘ਵਰਸ਼' ਸ਼ਬਦ ਹੀ ਇਸ ਲਈ ਕਾਫੀ ਸਮਝਿਆ ਗਇਆ ! ਲਗ ਪਗ ਦੱਸਵੀਂ ਸਦੀ ਦੇ ਨੇੜੇ ਅੱਪੜ ਕੇ ਇਸ ਨੂੰ ਬਿਕਰਮੀ ਸੰਬਤ ਲਿਖਿਆ ਜਾਣ ਲੱਗ ਪਇਆ ਤੇ ਅੱਜ ਤੋੜੀ ਇਹੋ ਨਾਂਵ ਪਰਸਿੱਧ ਹੈ । ਇਹ ਭੀ ਲਿਖਿਆ ਮਿਲਦਾ ਹੈ ਕਿ ਇਸ ਸੰਬਤ ਦੀ ਥਾਪਨਾ ‘ਗਣ ਦੀ ਥਾਪਨਾ ਸਮੇ ਹੋਈ ਸੀ । ਸ਼ਾਕਿਆਂ ਦੇ ਮਾਲਵੇ ਤੇ ਕਾਬਜ਼ ਹੋਣ ਦੀ ਸਾਖੀ ਜੈਨ ਕਾਲਕਾਚਾਰੀਆਂ ਕਥਾਵਲੀਆਂ ਤੋਂ ਮਿਲ ਜਾਂਦੀ ਹੈ ਤੇ ਕਥਾ ਸਾਹਿਤ ਸਾਗਰ ਵਿੱਚ ਇੱਕ ਉਜੈਨ ਪਤੀ ਬਿਕਰਮਾਦਿੱਤ ਦਾ ਭੀ ਸਪੱਸ਼ਟ ਜ਼ਿਕਰ ਮਿਲ ਜਾਂਦਾ ਹੈ । ਇਨ੍ਹਾਂ ਗੱਲਾਂ ਦੇ ਆਧਾਰ ਤੇ ਇਹ ਮੰਨਣਾ ਵਾਜਿਬ ਹੋ ਜਾਂਦਾ ਹੈ ਕਿ ਪਰੰਪਰਾ ਤੋਂ ਚਲੀ ਆਈ ਲੋਕ-ਮਾਨਤਾਂ ਦਾ ਜ਼ਰੂਰ ਕਦੇ ਨਾ ਕਦੇ ਕੁੱਝ ਨਾ ਕੁੱਝ ਸਾਖਿਆਤ ਅਧਿਕਾਰ ਰਹਿਆ ਹੋਵੇਗਾ ਤੇ ਇਹ ਨਿਰੀ ਕਲਪਨਾ ਹੀ ਨਹੀਂ। ਕਿਸੇ ਰਚਨਾਕਾਰ ਦਾ ਸਮਾਂ ਨਿਸ਼ਚਿਤ ਕਰਨ ਲਈ ਇਤਿਹਾਸ ਤੋਂ ਬਿਨਾਂ ਦੇ ਹੋਰ ਸਾਧਨ ਅਪਣਾਏ ਜਾਂਦੇ ਹਨ । ਇੱਕ ਹੈ, ਉਸਦੀ ਰਚਨਾ ਚੋਂ ਅੰਦਰਲੀਆਂ ਸਾਖੀਆਂ ਦਾ ਅੰਤਿਆਰ ਤੇ ਦੂਜਾ ਹੁੰਦਾ ਹੈ, ਉਸਦੇ ਸਮਕਾਲੀਆਂ ਤੇ ਪਿਛੋਂ ਹੋਏ ਲੇਖਕਾਂ ਦੀਆਂ ਰਚਨਾਵਾਂ ਚੋਂ ਸ਼ਾਹਦੀ ਭਾਲਣਾ । ਕਾਲੀਦਾਸ ਬਾਰੇ ਖੋਜ਼ ਕਰਦਿਆਂ ਇਹਨਾਂ ਦੋਹਾਂ ਸਾਧਨਾਂ ਦਾ ਪੂਰਾ ਪੂਰਾ ਲਾਭ ਲਇਆ ਗਇਆ ਹੈ । ਕਾਲੀਦਾਸ ਦੀ ਪਰਮਾਣੀਕ ਰਚਨਾ ਕੇਵਲ ਸੱਤ ਗਰੰਥ ਮੰਨੇ ਗਏ ਹਨ । ਦੋ ਗੀਤ-ਕਾਵਿ ਹਨ, ਜਿਨ੍ਹਾਂ ਵਿਚੋਂ ਰਿਤੂ-ਸਹਾਰ, ਰੁੱਤਾਂ ਬਾਰੇ ‘ਮੁਕਤਕ ਰਚਨਾ ਹੈ ਤੇ Duਦਤ ਖੰਡ ਕਾਵਿ । ‘ਕੁਮਾਰ-ਸੰਭਵ' ਤੇ ਰਘੁਵੰਸ਼ ਦੇ ਮਹਾਂਕਾਵਿ ਹਨ; ਅਤੇ, ਮਾਲਵਿਕਾ-ਅਗਨੀਂਮਿੱਤਰ, ਵਿਕਰਉਰਵਸ਼ੀ, ਤੇ ਸ਼ਕੁੰਤਲਾ ਤਿੰਨੇ ਨਾਟਕ ਹਨ । 1. ਨੰਦਸਾਯੂਪ ਸਿਲਾਲੇਖ | 2. ਮੰਦਸੋਰ ਸਿਲਾਲੇਖ-ਲੀ ਸਰਸਰੇ ਧਦਰੇ ਬੰਕਰੇ । 3. ,, ,, - ਸਰ ਦਿਬਧ 4. ਐਸ.ਪੀ. ਪੰਡਿਤ --ਰਘੁਵੰਸ਼ ਦੀ ਭੂਮਿਕਾ