ਪੰਨਾ:Alochana Magazine March 1963.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਿਤੂ-ਸਮੁਹਾਰ ਤੇ ਮੇਘ-ਦੂਤ ਇੱਕ ਭਰਪੂਰ ਰੱਜਦੇ ਖਾਂਦੇ ਤੇ ਸੁਖ ਵੱਸਦੇ ਸਮਾਜ ਦੇ ਚਿੱਤਰ ਹਨ । ਤੇ; ਮੱਲੀਨਾਥ ਨੇ ਅਪਣੀ ਮੇਘਦੂਤ ਦੀ 'ਸੰਜੀਵਨੀ ਟੀਕਾ ਵਿੱਚ ਨਿਚਲ ਤੇ ਦਿਗਨਾਗ ਦੇ ਵਿੱਦਵਾਨਾਂ ਨੂੰ ਕਾਲੀਦਾਸ ਦਾ ਸਮਕਾਲੀ ਮੰਨਿਆ ਹੈ । ਨਿਚਲ ਨੂੰ ਕਾਲੀਦਾਸ ਦਾ ਮਿੱਤਰ ਤੇ ਗਨਾਗ ਨੂੰ ਵਿਰੋਧੀ ਮੰਨਿਆ ਗਇਆ ਹੈ : ਨਿਚਲ ਬਾਰੇ ਤਾਂ ਕੁਝ ਪਤਾ ਕਿਧਰੋਂ ਨਹੀਂ ਮਿਲ ਸਕਿਆ । ਪਰ, ਦਿਗਨਾਗ, ਇੱਕ ਪਰਸਿੱਧ ਬੋਧੀ ਵਿੱਦਵਾਨ ਹੋ ਬੀਤਿਆ ਹੈ । ਇਸ ਦਾ ਸਮਾਂ ਛੇਵੀ ਸਦੀ ਈਸਵੀ ਦੇ ਨੇੜੇ ਤੇੜੇ ਮੰਨਿਆ ਜਾਂਦਾ ਹੈ । ਕੁਮਾਰ-ਸੰਭਵ ਦੇ ਨਾਉਂ ਵਿੱਚੋਂ ਕੁਮਾਰ-ਗੁਪਤ ਦੇ ਨਾਉਂ ਦੇ ਝਾਉਲੇ ਲੱਭੇ ਗਏ ਹਨ ਤੇ ਰਘਵੰਸ਼ ਦੇ ਪਜ ਮੁਖੀ ਰਾਜਿਆਂ ਦੇ ਵਰਣਨ ਵਿੱਚੋਂ ਪੰਜ ਗੁਪਤ ਰਾਜਿਆਂ ਦੀਆਂ ਜੀਵਨ ਘਟਨਾਵਾਂ ਦੀਆਂ ਸਾਝਾਂ ਭਾਲੀਆਂ ਗਈਆਂ ਹਨ। ਰਾਜਾ ‘ਰ' ਦੀ ਦਿਗ-ਵਿਜੈ ਤੇ ਅਸ਼ਵਮੇਧ ਯਗ ਦੇ ਵਰਨਣ ਵਿਚੋਂ ਸਮੁੱਦਰ ਗੁਪਤ ਦੀਆਂ ਜਿੱਤਾਂ ਦੀ ਛਾਇਆ ਪਰਖੀ ਗਈ ਹੈ । ਮਾਲਵਿਕਾ-ਅਗਨੀ ਮਿੱਤਰ ਦੇ ਅੰਤਲੇ ਭਰਤਵਾਕ ਵਿੱਚੋਂ ਕਾਲੀਦਾਸ ਨੂੰ ਰਾਜਾ ਅਗਨੀਮਿੱਤਰ ਦਾ ਸਮਕਾਲੀ ਮਿਥਿਆ ਗਇਆ ਹੈ । ਅਗਨੀਮਿੱਤਰ ਈਸਾ ਪੂਰਬਲੀ ਤੀਜੀ ਸਦੀ ਵਿੱਚ ਹੋਇਆ ਮੰਨਿਆ ਜਾਂਦਾ ਸੀ । ਵਿੱਕਰਮ-ਉਰਵਸ਼ੀ ਦੇ ਨਾਉਂ ਵਿਚੋਂ ਵਿੱਕਰਮਾਦਿੱਤ ਦੀ ਧੁਨੀ ਲਈ ਜਾਂਦੀ ਹੈ । ਉਸ ਵਿਚਲੇ ਚੋਰ ਨੂੰ ਪ੍ਰਣ-ਵੰਡ ਦੇ ਜ਼ਿਕਰ ਤੋਂ ਭੀ ਕਈ ਕੁ ਅਨੁਮਾਨ ਲਾ ਕੇ, ਰਚਨਾ ਨੂੰ ਮਸਿਮਰਤੀ ਤੋਂ ਪੂਰਬਲਾ ਸਿੱਧ ਕਰਣ ਦੇ ਜਤਨ ਭੀ ਹੁੰਦੇ ਹਨ । ਸ਼ਕੁੰਤਲਾ ਨਾਟਕ ਦੀਆਂ ਕੁਝ ਪੁਰਾਣੀਆਂ ਹੱਥ ਲਿਖਤਾਂ ਵਿੱਚੋਂ ਇਕ ਸ਼ਲੋਕ ਲੱਤ ਕੱਢਿਆ ਗਇਆ ਹੈ ਜਿਸ ਦੇ ਆਧਾਰ ਤੇ ਵਿੱਕਰਮਦਿੱਤ ਦੀ ਉਪਾਧੀ “ਸਾਹਸ਼ਾਂਕ ਤੇ ਉਸਦੇ ਗਣ-ਮੁੱਖ ਹੋਣ ਦੀ ਹਾਮੀ ਲੱਭੀ ਗਈ ਹੈ, ਜੋ ਉਸ ਨੂੰ ਮੁੜ ਈ: ਪੂਰਬਲੀ ਪਹਲੀ ਸਦੀ ਵਿੱਚ ਲੈ ਖੜਦੀ ਹੈ । 1 ਵਲਭਦੇਵ ਜੋ ਮੱਲੀ ਨਾਥ ਤੋਂ ਪਹਿਲਾਂ ਹੋਇਆ ਆਪਣੀ ਟੀਕਾ ਵਿੱਚ ਇਨ੍ਹਾਂ ਦਾ ਕੋਈ ਜ਼ਿਕਰ ਨਹੀਂ ਕਰਦਾ । 2 ਏo ਬ0 ਕੀਥ-ਏ ਹਿਸਟਰੀ ਆਫ਼ ਸੰਸਕ੍ਰਿਤ ਲਿਟਰੇਚਰ-੧੯੨੦-ਪੰ. ੮੦ 3 ਉਹੀ 4 ਉਹੀ 5 ਉਹੀ 6 ਉਹੀ 7 ਉਹੀ 8 ‘सूत्रधारः ग्रायें रसाधावविशेष दीक्षा गुरेविक्रमादित्या बिरूपश्रयिष्टा परिषत् । अस्याञ्च कालिदासग्नशित्वस्तुना नवेन अभिज्ञान शाकुन्तल नमधेयेन नाटके नोपस्थव्यमसामायिः तत् प्रतिपात्रमाघधीयतां यत्नः नाद्यते ।” (जीवानन्द विद्यासागर संस्करण कलकत्ता-१९१४ ई०) 23