ਪੰਨਾ:Alochana Magazine March 1963.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਕਰਮੌਰਵਸ਼ੀ ਨਾਟਕ ਵਿੱਚੋਂ ਉੱਜੜੀ ਉਜੈਨੀ ਦੇ ਮੁੜ ਮਾਲਵਾ ਦੇ ਅਧਿਕਾਰ ਵਿਚ ਆਉਣ ਦਾ ਰੂਪਕ ਭੀ ਲਭਿਆ ਗਇਆ ਹੈ । ਕੇਸ਼ੀ ਬੈਂਤ, ਕੇਸ਼ਾਧਾਰੀ ਸ਼ਾਕਿਆਂ ਦਾ ਪ੍ਰਤਿਨਿਧ ਹੈ, ਤੇ ਉਰਵਸ਼ੀ ਦੇ ਬਲ ਜਾਣ ਵਿੱਚ ਉਜੈਨੀ ਦੇ ਉਜਾੜੇ ਦਾ ਤੇ ਨਿਰਆਸਰੇ ਹੋਣ ਵਲ ਇਸ਼ਾਰਾ ਹੈ ਤੇ ਉਸ ਦਾ ਵਿੱਕਰਮ ਹਥੀ ਮੁੜ ਅਪਸਰਾ ਰੂਪ ਉਸ ਤੇ ਵਿੱਕਰਮ ਦੀ ਜਿੱਤ ਦਾ ਸੂਚਕ ਕਲਪਿਆ ਗਇਆ ਹੈ 11 | ਕਾਲੀਦਾਸ ਦੀ ਰਚਨਾ ਵਿਚ ਯਵਨ, ਸ਼ਕ, ਪਹਲਵੀ ਤੇ ਹੁਣ ਜਾਤਾਂ ਦਾ ਜਿਕਰ ਦੇਖਕੇ ਕਈ ਵਿਦਵਾਨਾਂ ਨੇ ਕਾਲੀਦਾਸ ਦਾ ਸਮਾਂ ਛੇਵੀਂ ਸਦੀ ਈਸਵੀ ਮੰਨਿਆਂ ਹੈ। ਕਿਉਂਕਿ ਹੁਣ ਭਾਰਤ ਵਿਚ ਪੰਜਵੀਂ ਸਦੀ ਤੋਂ ਹੱਲੇ ਕਰਨ ਲੱਗੇ ਸਨ । ਪਰ ਦੇਖਣ ਦੀ ਗੱਲ ਇਹ ਹੈ ਕਿ ਕਾਲੀਦਾਸ ਦੀ ਰਚਨਾ ਵਿਚ ਇਨ੍ਹਾਂ ਹੁਣ ਆਦਿ ਜ਼ਾਤਾ ਦਾ ਜ਼ਿਕਰ ਕਿਧਰੇ ਵੀ ਜੇਤੂ ਦੇ ਰੂਪ ਵਿਚ ਨਹੀਂ ਮਿਲਦਾ । ਰਘੁ ਵੰਸ਼ ਵਿਚ ਰਾਜਾ ਰੂਘ ਨੇ ਹਣਾ ਨੂੰ ਭਾਰਤ ਦੀਆਂ ਹੱਦਾਂ ਤੋਂ ਪਾਰ, ਪਛਤਰ ਵਿਚ ਜਿੱਤਿਆ ਸੀ। ਇਸ ਲਈ ਚੀਨ ਤੇ ਮੱਧ ਏਸ਼ੀਆਂ ਦਾ ਇਤਿਹਾਸ ਸਾਖੀ ਹੈ ਕਿ ਹੁਣ ਈਸਾ ਪੂਰਬਲੀ ਪਹਲੀ ਸਦੀ ਵਿਚ ਪਾਮੀਰ ਪਠਾਰ ਦੇ ਪੂਰਬੱਤਰ ਵਿਚ ਆ ਚੁਕੇ ਸਨ । ਇਸ ਲਈ ਕਾਲੀਦਾਸ ਹੀ ਰਚਨਾ ਵਿਚ ਉਨਾਂ ਦਾ ਜ਼ਿਕਰ ਕਾਲੀਦਾਸ ਦੀ ਬਹੁਗੁਣੀ ਜਾਣਕਾਰੀ ਦਾ ਪਤਾ ਦਿੰਦਾ ਹੈ । ਕੁਝ ਇਹੋ ਜਿਹੇ ਹੀ ਭਲੇਖੇ, ਕਾਲੀਦਾਸ ਦੇ ਗਰੰਥਾਂ ਵਿਚ ਜੋਤਿਸ਼ ਦੇ ਅਨੇਕ ਸੰਕੇਤਾਂ ਦੀ ਵਰਤੋਂ ਦੇਖਕੇ, ਵਿਦਵਾਨਾਂ ਨੂੰ ਲੱਗੇ ਹਨ । ਉਨ੍ਹਾਂ ਦਾ ਅਨੁਮਾਨ ਹੈ ਕਿ ਭਾਰਤ ਦੇ ਲੋਕਾਂ ਨੇ ਕੁਸ਼ਾਣ ਕਾਲ ਤੋਂ ਪਿਛੋਂ ਜੋਤਿਸ਼ ਦੇ ਅਨੇਕਾਂ ਸਿਧਾਂਤ ਯੂਧਾਨ ਤੇ ਰੋਮ ਵਾਸੀਆਂ ਤੋਂ ਸਿਖੇ ਸਨ । ਇਸ ਲਈ ਕਾਲੀਦਾਸ ਦਾ ਸਮਾ ਚੋਖਾ ਪਿਛੋਂ ਦਾ ਹੈ । ਪਰ, ਅਸਲ ਯੂਨਾਨੀਆਂ ਆਪ ਈਸਾ ਤੋਂ ਕਈ ਸਦੀਆਂ ਪਹਿਲਾਂ ਬਾਬੁਲ ਵਾਸੀਆਂ ਤੋਂ ਜੋਤਿਸ਼ ਵਿਦਿਆ ਸਿਖੀ ਸੀ, ਤੇ ਭਾਰਤ ਵਾਸੀਆਂ ਦਾ ਮੇਲ ਜੋਲ ਪਾਰਸੀਆਂ ਨਾਲ ਈਸਾ →ायेंरसभाव विशेषदोक्षागुरोः विक्रमादित्य साहसॉङ्कस्या भिरुपभूग्यष्ठेयं परिषत्. ......... भवतुतव विडोजाः प्राज्यबृष्टिः प्रजासुत्वभापिविततयज्ञो वज्रिणं ਧaਧੇਧ : गणशत परिवर्ते रेवमन्योन्य कृत्तैनियमुभमलोकनुग्रहश्लाघनीयैः ।। भरतवाक्यं-पं० केश्व प्रसाद मिश्र के पास उपसब्ध हः लिः प्रति । 1 ਮੇਘਦੂਤ-ਭੂਮਿਕਾ-ਡਾ ਰਾਧਾ ਕ੍ਰਿਸ਼ਨਨ-ਭਾਰਤੀ ਸਾਹਿਤ ਅਕਾਡਮੀ-ਪੰ: ੬. 2 ਲਿਟਰੇਰੀ ਰਮੇਨਜ਼ ਆਫ ਡਾ: ਭਾਊਦਾ ਜੀ ਪੀ ਪੰ=49. 3 ਗੁਲੱਜ਼ ਲੈਫ਼-ਚੀਨ ਦਾ ਇਤਿਹਾਸ-1- =220. 28