ਪੰਨਾ:Alochana Magazine March 1963.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਪਾਦਕੀ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਸਾਹਿੱਤ ਜਗਤ ਵਿੱਚ ਸਾਹਿਤਕ ਗੋਸ਼ਟੀਆਂ ਦੀ ਬੜੀ ਗਰਮਾ ਗਰਮੀ ਹੈ । ਹਰ ਸਰਕਾਰੀ ਜਾਂ ਗੈਰ-ਸਰਕਾਰੀ ਸੰਸਥਾ, ਹਰ ਛੋਟੀ ਜਾਂ ਵੱਡੀ ਸਭਾ, ਆਪਣੇ ਹਰ ਕਿਸਮ ਦੇ ਸਮਾਗਮ ਨਾਲ ਇਕ ਸਾਹਿੱਤਕ ਗੋਸ਼ਟੀ ਦਾ ਪ੍ਰਬੰਧ ਜ਼ਰੂਰ ਕਰਦੀ ਹੈ । ਪਰ ਕੀ ਇਹ ਗੋਸ਼ਟੀਆਂ ਸਾਹਿੱਤ ਦਾ ਕੁਝ ਸੰਵਾਰਦੀਆਂ ਵੀ ਹਨ ? ਇਹ ਪਸ਼ਨ ਪੈਦਾ ਹੋਣਾ ਬੜੀ ਸੁਭਾਵਿਕ ਗਲ ਹੈ । ਇਨ੍ਹਾਂ ਗੋਸ਼ਟੀਆਂ ਦਾ ਪ੍ਰਬੰਧ ਕਰਨ ਲਈ ਬਹੁਤ ਸਾਰਾ ਸਮਾਂ ਤੇ ਮਿਹਨਤ ਖਰਚ ਹੁੰਦੀ ਹੈ । ਪੰਜਾਬ ਦੇ ਕੋਨੇ ਕੋਨੇ ਤੋਂ ਸਾਹਿਤਕਾਰ, ਅਧਿਆਪਕ ਤੇ ਵਿਦਿਆਰਥੀ ਸੱਦੇ ਵੀ ਜਾਂਦੇ ਹਨ ਤੇ ਪਹੁੰਚਦੇ ਵੀ ਹਨ। ਅਜੇਹੀ ਗੋਸ਼ਟੀ ਵਿੱਚ ਭਾਗ ਲੈਣ ਵਾਲੇ ਹਰ ਵਿਅਕਤੀ ਦੇ ਸਮੇਂ, ਕ ਕਸ਼ਟ ਤੇ ਮਾਇਕ ਖਰਚ ਦਾ ਜੇ ਕੋਈ ਹਿਸਾਬ ਲਗਾਇਆ ਜਾਵੇ ਤਾਂ ਨਿਸਚੇ ਹੀ ਇਨ੍ਹਾਂ ਦੀ ਉਪਯੋਗਤਾ ਬਾਰੇ ਸ਼ਕ ਹੋਣ ਲਗ ਪੈਂਦਾ ਹੈ । ਇਨ੍ਹਾਂ ਗੋਸ਼ਟੀਆਂ ਦੇ ਜੇ ਕੋਈ ਲਾਭ ਹੋ ਸਕਦੇ ਹਨ ਤਾਂ ਉਹ ਇਹ ਹੀ ਹਨ ਕਿ ਪੰਜਾਬੀ ਸਾਹਿੱਤ ਸਾਧਕਾਂ ਨੂੰ ਇਕੱਠਿਆਂ ਹੋਣ ਦਾ ਮੌਕਾ ਮਿਲੇ ਤਾਂ ਜੋ ਉਨ੍ਹਾਂ ਵਿਚਾਲੇ ਮਿਤਰਤਾ ਤੇ ਸਦਭਾਵਨਾ ਬਣੇ, ਵਖਰੇ ਵਖਰੇ ਵਿਦਵਾਨਾ ਨੂੰ ਆਪਣੇ ਆਪਣੇ ਵਿਚਾਰ ਪ੍ਰਗਟ ਕਰਕੇ ਇਕ ਦੂਜੇ ਨੂੰ ਸਮਝਣ ਸਮਝਾਣ ਦਾ ਮੌਕਾ ਮਿਲੇ, ਇਕ ਐਸਾ ਸੁਚੱਜਾ ਸਾਹਿੱਤਕ ਵਾਤਾਵਰਨ ਪੈਦਾ ਹੋਵੇ ਜਿਸ ਵਿੱਚ ਲੇਖਕ ਇਕ ਦੂਜੇ ਤੋਂ, ਅਤੇ ਪਾਣਕਾਂ ਤੋਂ ਨਵੀਂ ਪਟਨਾ ਪਰਾਪਤ ਕਰ 5ਣ । ਪਰ ਆਪਣੇ ਨਿੱਜੀ ਤਜਰਬੇ ਦੇ ਆਧਾਰ ਉਤੇ ਅਸੀਂ ਇਹ ਕਹ ਸੱਕਦੇ ਹਾਂ ਕਿ ਹੁੰਦਾ ਇਸਦੇ ਬਿਲਕੁਲ ਉਲਟ ਹੈ। | ਪਹਲੀ ਗਲ ਤਾਂ ਇਹ ਹੈ ਕਿ ਇਹ ਗੋਸ਼ਟੀਆਂ ਆਪਣੇ ਰੰਗ ਰੂਪ ਕਰਕੇ ਇਕ ਜਲਸੇ ਜੇਹੇ ਦਾ ਭੁਲਾਂਵਾਂ ਪੈਦਾ ਕਰਦੀਆਂ ਹਨ । ਅਜੇਹੇ ਜਲਸਿਆਂ ਵਿਚ ਬਹੁਗਿਣਤੀ ਉਨਾਂ ਲੋਕਾਂ ਦੀ ਹੁੰਦੀ ਹੈ ਜਿਨ੍ਹਾਂ ਦੀ, ਵਿਚਾਰ ਅਧੀਨ ਸਮਸਿਆਵਾਂ ਵਿਚ ਕੋਈ ਦਿਲਚਸਪੀ ਨਹੀਂ ਹੁੰਦੀ । ਉਹ ਤਾਂ ਕੇਵਲ ਲੇਖਕਾਂ ਦੇ ਆਪਸੀ ਯੋਗ ਅਯੋਗ ਵਿਰੋਧਾਂ ਦੇ ਬੜੇ ਨੀਵੀਂ ਪਧਰ ਦੇ ਪ੍ਰਗਟਾ ਦਾ ਸੁਆਦ ਮਾਣਨ ਆਉਂਦੇ ਹਨ | ਐਸੇ ਮੌਕਿਆਂ ਉਤੇ ਕਿਸੇ ਇਕ ਅੱਧ ਭਾਸ਼ਣ ਦੀ ਤਾਂ ਕੋਈ ਗੁੰਜਾਇਸ਼ ਹੋ ਸਕਦੀ ਹੈ, ਕਿਸੇ ਗੰਭੀਰ ਵਿਚਾਰ ਲਈ ਅਜੇਹਾ ਵਾਤਾਵਰਨ ਸੁਖਾਵਾਂ ਨਹੀਂ ਹੋ ਸਕਦਾ । ਹਰ ਲੇਖਕ ਕੁਝ ਸੁਣਨ ਕਹਣ ਕੁਝ ਸਿੱਖਣ , ਕੁਝ ਸਿਖਾਣ ਦੀ ਭਾਵਨਾ ਨਾਲ ਨਹੀਂ ਸਗੋਂ ਇਕਤਰਤਾ ਪਾਸੋਂ ਵਾਹ ਵਾਹ ਲੈਣ ਲਈ ਸਟੇਜ ਉਤੇ ਆਉਂਦਾ ਹੈ । ਸਿੱਟਾ ਇਸਦਾ ਇਹ ਨਿਕਲਦਾ ਹੈ ਕਿ