ਪੰਨਾ:Alochana Magazine March 1963.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਪਲ ਬਹੀ ਜਾਣਾ ਮੇਰੇ ਕੋਲ ਬਲੀਏ ਕਣਕ ਦੀਏ ਕੁਝ ਬੋਲ (ਕਣਕ ਦੀ ਬਲੀ) ਇਹ ਗੀਤ ਨਾਟਕ ਦੇ ਲਹੂ ਮਾਸ ਵਿਚ ਰਚੇ ਹੁੰਦੇ ਹਨ ਤੇ ਇਹਨਾ ਨਾਲ ਕਵੀ ਨਾਟਕੀ ਪਰਭਾਵ ਵਿਚ ਵੀ ਵਾਧਾ ਕਰਦਾ ਹੈ । ਬਲਵੰਤ ਗਾਰਗੀ ਦਾ ਮੇਰੇ ਵਿਚਾਰ ਵਿਚ ਸਭ ਤੋਂ ਵਿਸ਼ੇਸ਼ ਗੁਣ ਨਾਟਕੀ ਸਥਿਤੀਆਂ ਨੂੰ ਉਘਾੜਨਾ ਹੈ । ਉਹ ਪ੍ਰ ਨੂੰ ਦੇ ਵਾਂਗ ਵਾਰਤਾਲਾਪ ਨੂੰ ਲਮਕਾਉਂਦਾ ਨਹੀਂ ਤੇ ਪ੍ਰੋ: ਸੰਤ ਸਿੰਘ ਸੇਖੋਂ ਵਾਂਗ ਸਿਧਾਂਤਕ ਬਹਸ ਵਿਚ ਪੈ ਕੇ ਨਾਟਕੀ ਕਾਰਚ ਨੂੰ ਆਉਂਦਾ ਨਹੀਂ ਸਗੋਂ ਨਾਟਕੀ ਮੌਕੇ ਪੈਦਾ ਕਰਦਾ ਹੈ ਜਿਹੜੇ ਨਾ ਕੇਵਲ ਨਾਟਕ ਦੀ ਦਿਲਚਸਪੀ ਨੂੰ ਵਧਾਉਂਦੇ ਹਨ, ਸਗੋਂ ਦੋ ਵਿਚਾਰਾ, ਦੋ ਵਿਅਕਤੀਆਂ ਜਾਂ ਦੋ ਅਸੂਲਾਂ ਦੇ ਟਕਰਾ ਨੂੰ ਏਸ ਪ੍ਰਭਾਵਸ਼ਾਲੀ ਢੰਗ ਨਾਲ ਪਰਗਟਾਉਂਦੇ ਹਨ ਕਿ ਪਲ ਦੋ ਪਲ ਲਈ ਦਰਸ਼ਕ ਖੋ ਜਾਂਦਾ ਹੈ ਤੇ ਇਕ ਦੀ ਗਲ ਬਾਤ ਜੇ ਉਸਨੂੰ ਸਹੀ ਲਗਦੀ ਹੈ ਤਾਂ ਦੂਸਰੇ ਦੀ ਦਲੀਲ ਵਿਚ ਵੀ ਵਜ਼ਨ ਜਾਪਦਾ ਹੈ ਤੇ ਇਸ ਤਰ੍ਹਾਂ ਨਾਲ ਦਰਸ਼ਕ ਬਹੁਤ ਵੇਰ ਫੈਸਲਾ ਨਹੀਂ ਕਰ ਸਕਦਾ ਕਿ ਪਹਲਾ ਠੀਕ ਹੈ ਜਾਂ ਦੂਸਰਾ । ਨਾਟਕੀ ਟਕਰ ਨਾਟਕ ਦਾ ਵਿਸ਼ੇਸ਼ ਗੁਣ ਹੈ ਤੇ ਮੈਨੂੰ ਇਹ ਕਹਿਣ ਵਿਚ ਕੋਈ ਹਿਚਕਚਾਹਟ ਨਹੀਂ ਕਿ ਪੰਜਾਬੀ ਦੇ ਸਾਰੇ ਨਾਟਕਕਾਰਾਂ ਨਾਲੋਂ ਬਲਵੰਤ ਗਾਰਗੀ ਕੋਲ ਨਾਟਕੀ ਮੌਕੇ ਪੈਦਾ ਕਰਨ ਦਾ ਵਧੇਰੇ ਹੁਨਰ ਹੈ । ਉਸਦੀ ਨਿਗਾਹ ਬੜੀ ਤੇਜ਼ ਤੇ ਚੁਸਤ ਹੈ । ਬਲਵੰਤ ਗਾਰਗੀ ਨੇ ਚਿੰਨਾਤਮਕ ਨਾਟਕ ਲਿਖਣ ਦਾ ਵੀ ਸਫਲ ਜਤਨ ਕੀਤਾ ਹੈ । ਚਿੰਨ ਨਾਟਕਾਂ ਵਿਚੋਂ ਉਭਰਣ, ਤਦ ਹੀ ਸਫਲ ਹੁੰਦੇ ਹਨ । ਜੇ ਉਹ ਨਾਟਕ ਦੇ ਪਾਤਰਾਂ ਉਤੇ ਥਪੇ ਜਾਣ ਦਾ ਪਾਤਰ ਨਿਰਜੀਵ ਬਣ ਜਾਂਦੇ ਹਨ । ਉਨ੍ਹਾਂ ਵਿਚ ਉਹ ਅੰਦਰੂਣੀ ਖਿਚੋਤਾਣ ਨਹੀਂ ਹੁੰਦੀ ਜੋ ਇਕ ਜਿਉਂਦੇ ਜਾਗਦੇ ਇਨਸਾਨ ਵਿਚ ਹੁੰਦੀ ਹੈ । ਉਹ ਸਿਰਫ ਚਿਟੇ ਤੇ ਕਾਲੇ ਰੰਗਾਂ ਵਿਚ ਹੀ ਉਲੀਕੇ ਚਿਤਰ ਨਾ ਹੋਣ, ਕਿਉਂਕਿ ਜੀਵਨ ਦੇ ਤਾਣੇ ਵਿਚ ਸਿਹਫ ਦੋ ਹੀ ਰੰਗ ਨਹੀਂ ਸਗੋਂ ਸੈਂਕੜੇ ਹਜ਼ਾਰਾਂ ਰੰਗ ਹਨ । ਕੁਆਰੀ ਟੀਸੀ ਤੇ ਪਤਣ ਦੀ ਬੇੜੀ ਸ਼ਾਇਦ ਤਦੇ ਹੀ ਏਨੇ ਰਫਲ ਪਰਤੀਕ ਨਹੀਂ ਬਣ ਸਕੇ ਜਿਨੇ ਕਿ ਗਿਰਝਾਂ' ਤੇ ' ਗੀ' । | ਗਾਰਗੀ ਦੀਆਂ ਪਹਿਲੀਆਂ ਰਚਨਾਵਾਂ ਵਿਚ ਜੇ ਰੁਮਾਂਸਕ ਅੰਸ਼ ਪਰਧਾਨ ਹੈ ਤਾਂ । ਬਾਦ ਵਾਲੀਆਂ ਰਚਨਾਵਾਂ ਵਿਚ ਯਥਾਰਥਵਾਦ । ਪਰ ਗਾਰਗੀ ਉਸ ਯਥਾਰਥਵਾਦ ਦਾ ਕਾਇਲ ਨਹੀਂ ਜੋ ਸਿਰਫ ਅਸਲ ਦੀ ਹੂ-ਬੂ-ਹੂ ਨਕਲ ਕਰਦਾ ਹੈ । ਉਸਦੇ ਯਥਾਰਥਵਾਦ ਵਿਚ ਕਲਪਨਾ ਤੇ ਸਮਾਜੀ ਸੂਝ ਰਚੀ ਹੋਈ ਹੁੰਦੀ ਹੈ । ਉਹ ਸੂਝ ਜੋ ਹਰ ਚੀਜ਼ ਨੂੰ ਘਟਦਿਆਂ, ਢਲਦਿਆਂ ਤੇ ਉਭਰਦਿਆਂ ਦੇਖ ਸਕਦੀ ਹੈ, ਜੋ ਇਕ ਦਰਿਸ਼ ਨੂੰ ਉਸਦੇ ਭੂਤ ਵਰਤਮਾਨ ਤੇ ਭਵਿਖ-ਤਿੰਨਾਂ ਐਨਕਾਂ ਵਿਚੋਂ ਹੀ ਤਕਦੀ ਹੈ ਜੋ ਇਕ ਥਾਂ ਖਲੋਤੀ ਅਸਲੀਅਤ ਨਹੀਂ ਸਗੋਂ ਘਟਨਾਵਾਂ ਦੀ ਦੋੜਦੀ ਲੜੀ ਵਿਚ ਪਤੀ ਇਕ ਕੁੜੀ ਦੀ ਮੂਰਤ 33