ਪੰਨਾ:Alochana Magazine March 1963.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਜਾਏ ਇਸ ਦੇ ਕਿ ਲੇਖਕਾਂ ਦੇ ਸਾਹਮਣੇ ਪੇਸ਼ ਹੋਈ ਸਮਿੱਸਆ ਦੇ ਕੋਈ ਨੁਕਤੇ ਨਿਖਰਨ ਤੇ ਬਹਸ ਅਗੇ ਨੂੰ ਤੁਰੇ, ਹਰ ਲੇਖਕ ਸਗੋਂ ਦੂਜੇ ਦੀਆਂ ਸਾਰੀਆਂ ਦਲੀਲਾਂ ਅਣਸੁਣੀਆਂ ਕਰਕੇ ਮੈਂ ਨ ਮਾਨੂੰ' ਵਾਲੀ ਆਪਣੀ ਰੱਟ ਲਗਾਣ ਦਾ ਮੌਕਾ ਹੀ ਭਾਲਦਾ ਹੈ । ਸੋ ਕੁਦਰਤੀ ਹੀ ਸਾਰੇ ਲੇਖਕ ਆਪਣੇ ਆਪਣੇ ਨਿੱਜੀ ਮੱਤਾਂ ਵਿਚ ਸਗੋਂ ਹੋਰ ਕਰੜੇ ਹੋ ਕੇ ਸਾਰੀ ਤਾਣੀ ਨੂੰ ਸਗੋਂ ਹੋਰ ਉਲਝਾ ਕੇ ਘਰਾਂ ਨੂੰ ਪਰਤਦੇ ਹਨ । ਫਿਰ ਲੋਕਾਂ ਦੇ ਇਕੱਠ ਦੇ ਸਾਹਮਣੇ ਬੋਲਣ ਦਾ ਅਸਰ ਇਹ ਪੈਂਦਾ ਹੈ ਕਿ ਹਰ ਲੇਖਕ ਦੂਜੇ ਦੇ ਕਿਸੇ , ਸਿਧਾਂਤਕ ਵਿਰੋਧ ਨੂੰ ਵੀ ਆਪਣਾ ਨਿੱਜੀ ਵਿਰੋਧ ਸਮਝ ਕੇ ਵਿਰੋਧੀ ਧੜੇ ਜਾਂ ਖੁਸ਼ ਦੀ ਨਿੱਜੀ ਪੱਧਰ ਉਤੇ ਬੇਇਜ਼ਤੀ ਕਰਨ ਦੀ ਗੁੰਜਾਇਸ਼ ਵੀ ਲੱਭ ਲੈਂਦਾ ਹੈ । ਅਨੇਕਾਂ ਗੋਸ਼ਟੀਆਂ ਵਿਚ ਅਸਲ ਗਲ ਕਿਤੇ ਦੀ ਕਿਤੇ ਰਹਤੇ ਐਨੀ ਬੇਸੁਆਦੀ ਪੈਦਾ ਹੋ ਜਾਂਦੀ ਹੈ ਜਿਸਦੀ ਕੁੜੱਤਣ ਢੇਰ ਚਿਰ ਤੀਕ ਸਾਰੇ ਸਾਹਿੱਤਕ ਵਾਤਾਵਰਣ ਨੂੰ ਜ਼ਹਰੀਲਾ ਬਣਾਈ ਰਖਦੀ ਹੈ । ਆਮ ਸਰੋਤੇ ਉਤੇ ਅਗੋਂ ਇਸਦਾ ਹੋਰ ਵੀ ਭੈੜਾ ਅਸਰ ਪੈਂਦਾ ਹੈ ਤੇ ਨ ਕੇਵਲ ਉਹ ਆਪਣੀਆਂ ਅੱਖਾਂ ਸਾਹਵੇਂ ਅਨੇਕਾਂ ਆਪਣੇ ਈਮਾਨ ਤਿੜਕਦੇ ਵੇਖਦਾ ਹੈ। ਸਗੋਂ ਸਾਹਿੱਤ ਦੀ ਮਨੁਖੀ ਮਨ ਤੇ ਆਤਮਾ ਨੂੰ ਉਚਿਆਣ ਦੀ ਸ਼ਕਤੀ ਤੋਂ ਵੀ ਉਸਦਾ ਵਿਸ਼ਵਾਸ਼ ਉਠ ਜਾਂਦਾ ਹੈ । ਜਿਥੇ ਇਨ੍ਹਾਂ ਗੋਸ਼ਟੀਆਂ ਦਾ ਕੋਈ ਨਿੱਗਰ ਲਾਭ ਨਹੀਂ ਹੋਇਆ ਜਿਸਦਾ ਸਬੂਤ ਇਹ ਹੈ ਕਿ ਅਜੋਕੀ ਪੰਜਾਬੀ ਆਲੋਚਨਾ ਦਾ ਪੱਧਰ ਪਹਲਾਂ ਨਾਲੋਂ ਕੁਝ ਨਿਘਰਿਆ ਹੀ ਹੈ, ਉਚਾ ਨਹੀਂ ਹੋਇਆ) ਉਥੇ ਬੜਾ ਸਖ਼ਤ ਨੁਕਸਾਨ ਵੀ ਹੋਇਆ ਹੈ । ਸਾਹਿੱਤ, ਸੱਚ ਦੀ ਲੀਲਾ, ਨ ਰਹ ਕੇ ਪੰਜਾਬੀ ਵਿਚ ਬੇਅਸੂਲੇ ਤੇ ਸਾਰਥੀ ਜੱਟਾਂ ਤੇ ਧੜਿਆਂ ਦਾ ਅਖਾੜਾਂ ਬਣ ਗਇਆ ਹੈ । ਇਸ ਵਿਚ ਦੋਸ਼ ਕਿਸੇ ਇਕ ਜਾਂ ਵਿਅਕਤੀ ਦਾ ਨਹੀਂ। ਦੋਸ਼ ਉਸ ਸਾਰੇ ਵਾਤਾਵਰਨ ਦਾ ਹੈ, ਅਸੀਂ ਸਾਰੇ ਜਿਸ ਦੇ ਗੁਲਾਮ ਬਣੇ ਹੋਏ ਹਾਂ । ਇਸ ਲਈ ਲੋੜ ਕਿਸੇ ਇਕ ਜਾਂ ਦੂਜੇ ਨੂੰ ਭੰਡਣ ਦੀ ਨਹੀਂ ਸਗੋਂ ਅਜੇਹੇ ਉਪਾ ਸੋਚਣ ਦੀ ਹੈ ਜਿਨ੍ਹਾਂ ਰਾਹੀਂ ਪੰਜਾਬੀ ਸਾਹਿੱਤ ਵਿਚ ਸਾਹਿੱਤਕ ਸੰਬਾਦ ਨੂੰ ਸਾਉ ਪੱਧਰ ਉਤੇ ਲਿਆਂਦਾ ਜਾ ਸਕੇ । | ਸਾਡੇ ਦ੍ਰਿਸ਼ਟਿਕਣ ਵਿਚ ਇਸ ਪਾਸੇ ਵਲ ਪਹਿਲਾ ਕਦਮ ਗੋਸ਼ਟੀਆਂ ਦੀ ਇਸ ਪਰੰਪਰਾਂ ਦਾ ਭੋਗ ਪਾਣਾ ਹੈ । ਇਸ ਦੀ ਥਾਂ ਪੰਜਾਬ ਸਰਕਾਰ ਦਾ ਭਾਸ਼ਾ ਵਿਭਾਗ, ਪੰਜਾਬੀ ਸਾਹਿੱਤ ਅਕਾਡਮੀ ਜਾਂ ਕੇਂਦਰੀ ਪੰਜਾਬੀ ਲੇਖਕ ਸਭਾ ਆਦਿ ਜ਼ਿੰਮੇਵਾਰ ਸੰਸਥਾਵਾਂ ਸਹੀ ਅਰਥਾਂ ਵਿਚ ਗੋਲ ਮੇਜ਼ ਗੋਸ਼ਟੀਆਂ ਦੀ ਪਰੰਪਰਾ ਤੋਰਨ । ਇਨਾਂ ਗੋਸ਼ਟੀਆਂ ਵਿਚ ਕੇਵਲ ਗਣਤੀ ਦੇ 10, 15 ਵਿਦਵਾਨ ਸੱਦੇ ਜਾਣ ਤੇ ਉਹ ਇਕ ਮੇਜ਼ ਦੁਆਲੇ ਬਹ ਕੇ ਕਿਸੇ ਇਕ ਵਿਸ਼ੈ ਜਾਂ ਉਸ ਦੇ ਕਿਸੇ ਇਕ ਪੱਖ ਦੇ ਸਬੰਧ ਵਿਚ ਆਪੋ ਵਿਚ ਵਿਚਾਰ ਵਟਾਂਦਰਾ ਕਰਨ ਅਤੇ ਕੋਸ਼ਿਸ਼ ਇਹ ਕੀਤੀ ਜਾਵੇ ਕਿ ਉਹ ਕਿਸੇ ਸਾਂਝੇ ਫੈਸਲੇ ਉਤੇ ਅਪੜ ਕਣ ਪਰ ਜੇ ਐਸਾ ਨ ਵੀ ਹੋ ਸਕਦਾ ਹੋਵੇ ਤਾਂ ਬਹੁ-ਸੰਮਤੀ ਦਾ ਫੈਸਲਾ ਸਣੇ ਘੱਟ ਸੰਮਤੀ ਦੇ ਮੁਤ