ਪੰਨਾ:Alochana Magazine March 1963.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਰੀ ਰੀ-ਸੀ ਦੌੜ ਧੂਪ ਓ, ਜਲ ਮਾਲਾ ਕੀ ਚਲ ਰੇਖਾ । ਕਾਮਾਇਨੀ ਵਿੱਚ ਮਨੁਖਤਾ ਦਾ ਮਨੋਵਿਗਿਆਨਕ ਅਤੇ ਭਾਵਾਤਮਕ ਵਿਸ਼ਲੇਸ਼ਣ ਇਤਨੀ ਵਿਆਪਕਤਾ ਨਾਲ ਹੋਇਆ ਹੈ ਕਿ ਇਹ ਕਿਸੇ ਖ਼ਾਸ ਜਾਤੀ, ਦੇਸ਼ ਜਾਂ ਸਮਾਜ ਦਾ ਹੀ ਗੰਥ ਨਹੀਂ ਰਹਿਆਂ, ਸਗੋਂ ਸਾਰੇ ਜਗਤ ਦੀ ਮਨੁਖਤਾ ਦੀ ਰੱਖਿਆ ਲਈ ਇਸ ਦੀ ਬਾਣੀ ਮੁਖਰਿਤ ਹੈ । ਇਸ ਲਈ ਕਾਇਨੀ ਕੇਵਲ ਭਾਰਤੀ ਸਾਹਿਤ ਜਾਂ ਭਾਰਤੀ ਜੀਵਨ ਦੀ ਹੀ ਸੰਪਤੀ ਨਹੀਂ ਸਗੋਂ ਵਿਸ਼ਵ ਸਾਹਿਤ ਅਤੇ ਵਿਸ਼ਵ ਜੀਵਨ ਦੀ ਇਕ ਬਹੁਮਲੀ ਸੁਗਾਤ ਹੈ । ਇਸ ਦਾ ਕਵੀ ਧੰਨਤਾ ਦਾ ਅਧਿਕਾਰੀ ਹੈ । > ਡਾ: ਹਰਿਭਜਨ ਸਿੰਘ ਨਿਮਖ ਚਿਤਵੀਐ ਨਿਮਖ ਸਲਾਹੀਐ ” ਤੂੰ ਪਰ-ਅੰਗ ਨਹੀਂ ਸੁੱਤੀ ਸਤ ਕੁਮਾਰ ਤੂੰ ਪਰ ਅੰਗ-ਨਹੀਂ ਸੁੱਤੀ । ਠੰਢੀ ਹੋ ਰਹੀ ਪਿਆਲੀ ਦੇ ਚਿੱਟ-ਧੂਏ ਦਾ ਫਣ, ਕਿੰਝ ਸੌ ਸਕਦਾ ਹੈ ! ਤੇਰੀ ਅੱਖ ਕੰਬਦੀ ਹੈ, ਜਾਂ ਨਿੰਦਰਾਇਆ ਕਮਰਾ ਹੀ ਅਡੋਲ ਨਹੀਂ , ਉਲਝੀ ਹੋਈ ਜੂਲਫ਼ ਨਹੀਂ, ਮਨ ਸਮਝਾਵਾਂ, ਤਾਂ ਹੀ ਖ਼ਮਦਾਰ, ਵਗੇ, ਇਕ ਰਾਤ 'ਚ ਜੋ, ਅਣਕੱਜ ਅੰਗਾਂ ਦੇ ਰੰਗ ਵਿਗਾੜ ਗਈ । ਤੇਰਾਂ ਮੁੱਖ ਓਜਵਲ ਹੈ, ਅੱਜ ਦੇ ਸੂਰਜ ਦਾ ਹੀ ਰੰਗ ਫਿਟ ਗਿਆ | ਤੂੰ ਪਰ-ਅੰਗ ਨਹੀਂ ਸੁੱਤੀ । ਠੰਢੀ ਹੋ ਰਹੀ ਪਿਆਲੀ ਦੇ ਚੱਟ-ਧੂਏਂ ਦਾ ਫੋਣੇ ਕਿੰਝ ਸੌਂ ਸਕਦਾਂ ਹੈ :- IN