ਪੰਨਾ:Alochana Magazine March 1963.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਧਾਰਾਵਾਂ ਕੁਝ ਬਲ ਪਕੜਨ ਲਗ ਪਈਆਂ " ਸਵਾਲ ਉਠਦਾ ਹੈ ਕਿ ਕੀ ਦੂਜੇ ਸੰਸਾਰ ਯੁੱਧ ਤੋਂ ਪਹਿਲਾਂ ਅਤੀਤ-ਮੁਖੀ ਵਿਚਾਰ-ਧਾਰਾ ਦੀ ਅਣਹੋਂਦ ਸੀ ਅਤੇ ਕੀ ਸਚ ਮੁਚ ਇਕ ਪਰਤਿਗਾਮੀ ਵਿਚਾਰਧਾਰਾ ਨੇ ਪਹਿਲੀ ਵਾਰ 1945 (ਜੋ ਦੂਜੇ ਸੰਸਾਰ ਯੁਧ ਦੀ ਸਮਾਪਤੀ ਦਾ ਸਾਲ ਹੈ ) ਦੇ ਪਿਛੋਂ ਹੀ ਬਲ ਫੜਨਾ ਸ਼ੁਰੂ ਕੀਤਾ ਅਤੇ ਇਸ ਅਗੇ, ਕਿ ਕੀ ਸੁਤੰਤਰਤਾ ਪ੍ਰਾਪਤੀ ਅਰਥਾਤ 1947 ਪਿਛੋਂ ਅਗਰਮੀ ਵਿਚਾਰ-ਧਾਰਾ ਦਾ ਦੌਰ ਮੂਲੋਂ ਸਮਾਪਤ ਹੋ ਗਇਆ ? ਇਨ੍ਹਾਂ ਸਭ ਸਵਾਲਾਂ ਦਾ ਇਕੋ ਇਕ ਉਤਰ, ਜੇ ਕਰ ਅਸੀਂ ਇਸ ਨੂੰ ਪੰਜਾਬੀ ਸਾਹਿਤਕਾਰੀ ਦੇ ਇਤਿਹਾਸਕ ਤੱਥਾਂ ਦੀ ਰੋਸ਼ਨੀ ਵਿਚ ਵਿਚਾਰੀਏ ਤਾਂ ‘ਨਹੀਂ ਵਿਚ ਦੇਣਾ ਪਵੇਗਾ । ਖੁਦ ਸੇਖੋਂ ਹੋਰਾਂ ਨੇ ਵੀ ਇਕ ਤਰਾਂ ਇਸ ਹਕੀਕਤ ਨੂੰ ਸਰੱਵਨ ਕਰਦਿਆਂ ਹੋਇਆ ਇਸ ਨਵੀਂ ਘਟਨਾ ਵਲ ਭਰਪੂਰ ਸੰਕੇਤ ਕੀਤਾ ਹੈ ਕਿ ਅਗਰਗਾਮੀ ਤੇ ਪਰਤਗਾਮੀ ਵਿਚਾਰ ਧਾਰਾਵਾਂ ਦੀ ਟੱਕਰ ਤੇਜ਼ ਹੋ ਗਈ ਹੈ ਪਰ ਨਾਲ ਇਹ ਵੀ ਮੰਨਣਾ ਪਵੇਗਾ ਕਿ ਜਿਥੋਂ ਤਕ ਪਰਤਿਗਾਮੀ ਵਿਚਾਰਧਾਰਾ ਦਾ ਸਾਹਿਤਕਾਰੀ ਵਿਚ ਪ੍ਰਵੇਸ਼ ਦਾ ਸਬੰਧ ਹੈ, ਇਸ ਦਾ ਵਿਖਾਵਾ ਜਾਂ ਉਭਾਰ ਪਿਛਲੇ ਤਿੰਨ ਚਾਰ ਸਾਲਾਂ ਤੋਂ ਵਡੇਰੀ ਉਮਰ ਦਾ ਨਹੀਂ। ਪਰ ਸੇਖੋਂ ਜੀ ਦੇ ਵਿਚਾਰ ਬੜੇ ਹੀ ਉਲਝੇ ਹੋਏ ਅੰਤਰ-ਵਿਰੋਧਾਂ ਦੇ ਧਾਰਨੀ ਹਨ, ਜਦ ਉਹ ਲਿਖਦੇ ਹਨ :- “ਨਵੀਂ ਪੀੜੀ ਦੇ ਲੇਖਕ ਪ੍ਰਗਤੀਵਾਦੀ ਵਿਚਾਰਧਾਰਾ ਨਾਲ, ਜਿਸਦੀ ਜਵਾਨੀ ਦਾ ਸਮਾਂ ਵੀਹਵੀਂ ਸਦੀ ਦੇ ਤੀਜੇ ਤੇ ਚੌਥੇ ਦਹਾਕੇ ਸਨ, ਪੂਰਨ ਭਾਂਤ ਰੁਚਿਤ ਨਹੀਂ ਸਨ ਰਹ ਸਕਦੇ " ਤਾਂ ਜਾਪਦਾ ਹੈ ਕਿ ਸੇਖ ਦੀ ਨਿਗਾਹ ਵਿਚ ਪੱਛਮ ਦਾ ਪ੍ਰਗਤੀਵਾਦੀ ਯੁਗ ਘੁੰਮ ਰਹਿਆ ਹੈ ਅਤੇ ਪੰਜਾਬੀ ਸਾਹਿਤਕਾਰੀ ਦੀ ਹਕੀਕਤ ਅਦਿਖ ਦੂਤੀ ਤੇ ਜਾ ਪਈ ਹੈ । ਪੰਜਾਬੀ ਸਾਹਿਤ-ਰਚਨਾ ਦਾ ਇਤਿਹਾਸ ਵਿਚ ਇਹ ਦੋ ਦਹਾਕੇ ਅਰਥਾਤ 1920 ਤੋਂ 1940 ਤਕ ਦੇ 20 ਸਾਲ ਪ੍ਰਗਤੀਵਾਦ ਦੀ ਜੁਆਨੀ ਦਾ ਸਮਾਂ ਬਿਲਕੁਲ ਨਹੀਂ ਸੀ । ਹਿੰਦੁਸਤਾਨ ਵਿਚ ਤੱਕੀ ਪਸੰਦ ਸਾਹਿਤ ਦੀ ਹਰ 1931 ਤੋਂ ਜਥੇਬੰਦ ਹੋਣ ਲਗੀ ਅਤੇ ਜਿਥੋਂ ਤਕ ਪੰਜਾਬੀ ਸਾਹਿਤਕਾਰੀ ਦਾ ਸੰਬੰਧ ਹੈ 1936 ਤੋਂ ਲੈ ਕੇ 1947 ਅਰਥਾਤ ਸੁਤੰਤਰਤਾ ਪ੍ਰਾਪਤੀ ਤਕ ਦਾ ਸਮਾਂ ਇਸ ਲਹਿਰ ਦੇ ਪੁੰਗਰਨ ਤੇ ਜੜ੍ਹ ਫੜਨ ਦਾ ਸਮਾਂ ਸੀ ਜਿਸ ਕਾਲ ਨੂੰ ਸੇਖੋਂ ਜੀ ਨੇ ਭੁਲੇਖੇ ਵਸ ਅਗਰਗਾਮਤੀ ਦਾ ਜੋਬਨ ਕਾਲ ਆਖਿਆ ਹੈ । ਉਸ ਕਾਲ ਵਿਚ ਤਾਂ ਗਰਗਾਮੀ ਚੇਤਨਾ ਬੀਜ ਰੂਪ ਵਿਚ ਵੀ ਲਭਣੀ ਕਠਿਨ ਸਮੱਸਿਆ ਸੀ । ਅਸਲੀਅਤ ਇਹ ਹੈ ਕਿ ਪੰਜਾਬੀ ਵਿਚ ਅਗਰਮਤਾ ਦੇ ਉਭਾਰ ਦਾ ਸਮਾਂ ਸੁਤੰਤਰਤਾ ਪ੍ਰਾਪਤੀ ਦੇ ਐਨ ਪਿਛੋਂ ਦਾ ਸਮਾਂ ਹੈ ਅਤੇ ਇਸ ਜੀਵਨ-ਦ੍ਰਿਸ਼ਟੀਕੋਣ ਤੋਂ ਕੁਝ ਅਖੌਤੀ ਲਿਖਾਰੀਆਂ ਦੀ ਬੇ-ਮੁਖਤਾ ਦਾ ਸਮਾਂ ਤਿੰਨ ਚਾਰ ਸਾਲਾਂ ਤੋਂ ਵਧ ਪੁਰਾਣਾ ਨਹੀਂ। 83