ਪੰਨਾ:Alochana Magazine March 1963.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੂਰਤਾਂ ਵਿਚ ਸਾਹਿਤ ਰਚਨਾ ਜੀਵਨ ਵਲ ਦ੍ਰਿਸ਼ਟੀਕੋਣ ਦੇ ਪੱਖ ਤੋਂ ਭਾਜਵਾਦੀ ਹੋ ਨਿਬੜਦੀ ਹੈ । ਇਸ ਭਾਜਵਾਦੀ ਰੁਚੀ ਨੂੰ ਬਜਾ ਤੌਰ ਤੇ ਪਰਤਿਗਾਮੀ ਠਹਿਰਾਇਆ ਜਾ ਸਕਦਾ ਹੈ ਅਤੇ ਹਰਭਜਨ ਸਿੰਘ (ਅਧਰੈਣੀ ਵਿਚ ਅਤੇ ਪ੍ਰੀਤਲੜੀ ਤੇ ਆਰਸੀ ਆਦਿ ਵਿਚ ਛਪਦੀਆਂ ਤਾਜ਼ੀਆਂ ਕਵਿਤਾਵਾਂ ਵਿਚ ਬਹੁਤ ਵੱਡੀ ਹਦ ਤਕ ਪਲਾਇਨਵਾਦ ਹੈ ਤੇ ਉਸਦੇ ਰੋਮਾਂਸਵਾਦ ਤੇ ਸੁਹਜਵਾਦ ਪਿੱਛਾਖੜ ਕਿਸਮਾਂ ਦੇ ਹਨ । ਜਸਬੀਰ ਸਿੰਘ ਆਹਲੂਵਾਲੀਆ ਹਾਲੇ ਤਕ ਪੰਜਾਬੀ ਸਾਹਿਤ-ਪਿੜ ਵਿਚ ਬਾਹਰ ਦਾ ਭਲਵਾਨ ਹੈ (ਜੇ ਉਹ ਭਲਵਾਨ ਹੈ ਵੀ) ਉਸਨੂੰ ਪੰਜਾਬੀ ਬੋਲੀ ਦੇ ਘੋਲ ਦਾ ਪਤਾ ਨਹੀਂ। ਉਹ ਇਕ ਉਪਰੀ ਤੇ ਬੀਮਾਰ ਰੁਚੀ ਦਾ ਕਵੀ ਹੈ । ਉਸਦੀਆਂ ਦੇ ਚਾਰ ਕਵਿਤਾਵਾਂ ਦੇ ਕਿਸੇ ਪੰਜਾਬੀ ਦੇ ਮਾਸਕ ਵਿਚ ਛਪ ਜਾਣ ਨਾਲ ਵਰਤਮਾਨ ਪੰਜਾਬੀ ਕਾਵਿ ਦੇ ਨਿਰੋਏਪਣ ਤੇ ਤੰਦਰੁਸਤੀ ਨੂੰ ਸਿੱਧਾ ਖਤਰਾ ਕੋਈ ਨਹੀਂ। ਸੁਖਪਾਲ ਵੀਰ ਸਿੰਘ ਹਸਰਤ ਇਹ ਕਦਾਚਿਤ ਨਹੀਂ ਕਹਿ ਸਕਦਾ ਕਿ ਉਸਦੀ ਕਾਵਿ ਰਚਨਾ ਸਿਧਾਂਤ ਹੀਣ ਤੇ ਲਕਸ਼ ਹੀਣ ਹੈ ਅਤੇ ਇਹ ਸਿਧਾਂਤ ਤੇ ਲਕਸ਼ ਨਿਰੋਲ ਅਰਾਜਕਤਾਵਾਦੀ ਤੇ ਪਲਾਇਨਬਾਦੀ ਹਨ। ਇਹ ਵਖਰੀ ਗੱਲ ਹੈ ਕਿ ਕੁਝ ਇਕ ਸੂਰਤਾਂ ਵਿਚ ਉਸਦੀ ਕਵਿਤਾ ਨਦਾਨ ਦੋਸਤਾਂ ਦੀ ਕਰੁਚੀ-ਪੂਰਨ ਪ੍ਰਣਾਵਾਂ ਦਾ ਬੁਰੀ ਤਰਾ ਸ਼ਿਕਾਰ ਹੋ ਕੇ ਰਹ ਗਈ ਹੈ । ਇਸ ਤਰਾਂ ਪ੍ਰਯੋਗਵਾਦੀਏ ਸਾਡੇ ਕੁਝ ਇਕ ਦਲੇਰ ਸਾਹਿਤਕਾਰਾ ਨੂੰ ਵਿਗਾੜਨ ਦੇ ਦੇਸ਼ੀ ਜ਼ਰੂਰ ਬਣ ਗਏ ਹਨ । ਫੇਰ ਵੀ ਇਹ ਕਹਣਾ ਵਧੀਕੀ ਹੋਵੇਗੀ ਕਿ ਹਸਰਤ ਤਰੱਕੀ ਪਸੰਦੀ ਤਾਂ ਮੂੰਹ ਮੋੜ ਚੁਕਾ ਹੈ । ਤਖਤ ਸਿੰਘ ਜਜਤਾਰ, ਸ਼ਿਵ ਕੁਮਾਰ ਤੇ ਸੁਖਬੀਰ, ਇਹ ਕਹਣਾ ਕਿ ਉਹ ਸੁਹਜਵਾਦੀ ਹੋ ਗਏ ਹਨ, (ਸੇਖੋਂ ਜੀ ਦੇ ਸੰਕੀਰਨ ਅਰਥਾਂ ਵਿਚ) ਬਹੁਤ ਘਟ ਹਦ ਤਕ ਦਰੁਸਤ ਹੈ ! ਦੂਜੇ ਸਾਹਿਤ ਰੂਪ ਸੇਖੋਂ ਨੇ ਲਿਖਿਆ ਹੈ “ਇਹ ਸੁਹਜਵਾਦੀ ਪੰਜਾਬੀ ਸਾਹਿਤ ਦੇ ਹੋਰ ਰੂਪਾਂ, ਨਾਵਲ, ਨਾਟਕ, ਕਹਾਣੀ ਆਦਿ ਵਿੱਚ ਵੀ ਵੇਖਿਆ ਜਾ ਸਕਦਾ ਹੈ ਪਰ ਮਿਸਾਲ ਕੋਈ ਨਹੀਂ ਦਿੱਤੀ । ਸਗੋਂ ਅੱਗੇ ਜਾ ਕੇ ਆਪ ਹੀ ਉਪਰੋਕਤ ਕਥਨ ਇਹ ਕਹ ਕੇ ਕੱਟ ਦਿੱਤਾ ਹੈ ‘‘ਕਹਾਣੀ ਤੇ ਨਾਟਕ ਵਿਚ ਅਜੇਹਾ ਕੋਈ ਸਪਸ਼ਟ ਪਰਯੋਗਕਾਰੀ ਯਤਨ ਮੇਰੀ ਨਜ਼ਰ ਵਿੱਚ ਨਹੀਂ ਆਇਆ ਅਤੇ ਨਾਵਲਕਾਰੀ ਵਿੱਚ ਸੁਰਜੀਤ ਸਿੰਘ ਸੇਠੀ ਦੇ ਇਕ ਖਾਲੀ ਪਿਆਲਾ ਦੀ ਇੱਕਲੌਤੀ ਮਿਸਾਲ ਆਈ ਹੈ । ਕੀ ਇਸ ਇੱਕ 'ਪਰਯੋਗਵਾਦੀ' ਨਾਵਲ ਤੋਂ ਛੂਟ 1940 ਤੋਂ ਪਿਛੋਂ ਪੰਜਾਬੀ ਵਿੱਚ ਹੋਰ ਕੋਈ ਸਾਹਿਤ ਰਚਨਾ ਨਹੀਂ ਹੋਈ ? ਹਕੀਕਤ ਇਹ ਹੈ ਕਿ ਹੁਣ ਤਕ ਦੀ ਪੰਜਾਬੀ ਸਾਹਿਤਕਾਰੀ ਦਾ ਖਾਸਾ ਅਗਰਮੀ ਚਲਿਆ ਆਉਂਦਾ ਹੈ । 1936 ਤੋਂ ਲੈ ਕੇ 1963 ਤਕ ਪੰਜਾਬੀ ਸਾਹਿਤ ਦੇ ਵੱਖਵੱਖ ਰੂਪਾਂ, ਕਵਿਤਾ, ਵਾਰਤਕ, ਨਾਵਲ, ਕਹਾਣੀ, ਨਾਟਕ ਆਦਿ ਦਾ ਮੁਹਾਂਦਰਾ ਬਹੁਤ ਤੇ ਹਦ ਤਕ ਅਗਾਂਹ-ਵਧੂ ਹੈ ਅਤੇ ਅਗਰਗਾਮੀ ਤਰੀਕ ਦਾ ਜੋਬਨ ਕਾਲ 1920 84