ਪੰਨਾ:Alochana Magazine March 1963.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

40 ਦਾ ਸਮਾਂ ਨਹੀਂ, ਸਗੋਂ ਆਜ਼ਾਦੀ ਪ੍ਰਾਪਤੀ ਦੇ ਐਨ ਪਿਛੋਂ ਦਾ ਦਹਾਕਾ ਹੈ । ਇਸ ਅਗਰਗਾਮੀ ਉਭਾਰ ਕਾਲ ਤੋਂ ਪਿਛੋਂ ਦੇ ਕੁਝ ਸਾਲਾਂ ਵਿੱਚ ਹੀ ਦੋ ਤਿੰਨ ਲੇਖਕਾਂ ਨੇ ਜਾਣ ਬੁਝ ਕੇ ਅਗਰਗਾਮਤਾ ਦੇ ਉਲਟ ਜਾਣ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਇਸ ਵਿਕਰਤ ਕਿਰਆ ਤੇ ਪਰਦਾ ਪਾਉਣ ਦੀ ਖਾਤਰ ਪਰਯੋਗਵਾਦ ਦਾ ਨਿਰਾਰਥ ਨਾਅਰਾ ਲਾ ਰਹੇ ਹਨ । ਸੇਖੋਂ ਨਾਲ ਮੈਂ ਜਸਵੰਤ ਸਿੰਘ ਨੇਕੀ ਵਲ ਉਂਗਲ ਕਰਨ ਵਿੱਚ ਸਹਮਤ ਹਾਂ । | ਸੰਤ ਸਿੰਘ ਸੇਖੋਂ ਦੀਆਂ ਕਾਂਗਰਸ ਦੇ ਕਿਰਦਾਰ ਸਬੰਧੀ ਸਮਤੀਆਂ ਵੀ ਉਖੜੀਆਂ ਉਖੜੀਆਂ ਤੇ ਗਲਤ ਹਨ ਤੇ ਉਨ੍ਹਾਂ ਨੇ ਇਕ ਤਰ੍ਹਾਂ ਨਾਲ ਕਾਂਗਰਸ ਦੇ ਵਧੇ ਆਤਮ ਅਭਿਮਾਨ ਨੂੰ ਅਗਰਗਾਮਤਾ ਲਈ ਮਾਰ ਦਸਿਆ ਹੈ । ਇਹ ਨਿਰਨਾ ਠੀਕ ਨਹੀਂ। ਕਾਂਗਰਸ ਦੀ ਕੇਂਦਰੀ ਵਿਚਾਰ-ਧਾਰਾ ਅਟੱਲ ਤੁਰੀ ਆਉਂਦੀ ਹੈ ਅਤੇ ਜਿਵੇਂ ਕਿ ਮੈਂ ਪਹਲੋਂ ਦਸ ਆਇਆ ਹਾਂ, ਕਾਂਗਰਸ ਦੀ ਵਿਜੈ ਦੇ ਪਹਿਲੇ ਸਾਲ ਅਗਾਂਹ-ਵਧੂ ਲਹਿਰ ਦੇ ਉਭਾਰ ਦੇ ਸਾਲ ਸਨ । ਸੇਖੋਂ ਸਾਹਿਬ ਦੀ ਇਸ ਵਿਚਾਰ ਨਾਲ ਸਹਿਮਤ ਹੋਣਾ ਵੀ ਮੁਸ਼ਕਲ ਹੈ ਕਿ ਕ੍ਰਾਂਤੀਕਾਰੀ ਸਮਾਜਵਾਦੀ ਸਾਹਿਤ ਤਦ ਹੀ ਪੈਦਾ ਹੋ ਸਕਦਾ ਹੈ ਜੇ ਸਮਾਜ ਦੀ ਅਗਵਾਈ ਕ੍ਰਾਂਤੀਕਾਰੀ ਹੱਥਾਂ ਵਿੱਚ ਹੋਵੇ ! “ਸਮਾਜ ਦੀ ਅਗਵਾਈ ਤੋਂ ਉਹਨਾਂ ਦੀ ਮੁਰਾਦ ਸਪੱਸ਼ਟ ਨਹੀਂ। ਕੀ ਸੇਖੋਂ ਹੋਰਾਂ ਦਾ ਮਤਲਬ ਇਹ ਹੈ ਕਿ ਹਕੂਮਤ ਕ੍ਰਾਂਤੀਕਾਰੀ ਹੋਵੇ ਤਾਂ ਹੀ ਕ੍ਰਾਂਤੀਕਾਰੀ ਸਾਹਿਤ ਦੀ ਉਪਜ ਸੰਭਵ ਹੈ ? ਕਾਂਤੀਕਾਰੀ ਸਾਹਿਤ ਦੀ ਲੋੜ ਕਰਾਂਤੀ ਲਿਆਉਣ ਲਈ ਕਿਤੇ ਵਧੇਰੇ ਹੋਇਆ ਕਰਦੀ ਹੈ ਅਤੇ ਅਜੇਹੇ ਸਾਹਿਤ ਦੀ ਸਿਸ਼ਟੀ ਕ੍ਰਾਂਤੀ ਦੇ ਲਿਆਉਣ ਵਾਲੇ ਹੋਰਨਾ ਕਾਰਨਾਂ ਨਾਲ ਇਕ ਪੇਰਕ ਕਾਰਨ ਵਜੋਂ ਹੋਇਆ ਕਰਦੀ ਹੈ । ਇਸ ਲਈ ਜਦ ਸਮਾਜ ਦੀ ਅਗਵਾਈ ਕਾਂਤੀਕਾਰੀ ਹੱਥਾਂ ਵਿੱਚ ਹੋਵੇ ਤਾਂ ਨਿਸ਼ਚੇ ਹੀ ਕ੍ਰਾਂਤੀਕਾਰੀ ਸਾਹਿਤ ਰਚਿਆ ਜਾ ਸਕਦਾ ਹੈ ਪਰ ਉਸ ਵੇਲੇ ਅਜੇਹੇ ਮਸਾਲੇ ਦੀ ਲੋੜ ਘਟ ਜਾਂਦੀ ਹੈ । ਕਾਂਤੀਕਾਰੀ ਸਾਹਿਤ ਸਿਰਜਣਾ ਕ੍ਰਾਂਤੀਕਾਰੀ ਹੱਥਾਂ ਦੀ ਤਿਆਰੀ ਤੇ ਕ੍ਰਾਂਤੀ ਦੀ ਉਸਾਰੀ ਲਈ ਕਾਂਤੀ ਤੋਂ . ਪਹਲਾਂ ਵਧੇਰੇ ਲੋੜੀਂਦੀ ਸ਼ੈ ਹੈ । ਇਕ ਥਾਂ ਸੇਖੋਂ ਜੀ ਵਰਗੇ ਚਤਰ ਦਲੀਲਬਾਜ਼ ਤੇ ਨਿਰਣਾਕਾਰ ਨੇ ਯੂਕਤਾ ਰਹਤ ਹੋ ਜਾਣ ਦੀ ਬੜੀ ਵੱਡੀ ਮਿਸਾਲ ਕਾਇਮ ਕੀਤੀ ਹੈ, ਜਦੋਂ ਉਹ ਇਹ ਕਹਦ ਹਨ ( ਜਿਹੜੇ ਨਵੇਂ ਲੇਖਕ ਆਪਣੇ ਅਧਾਰਾਂ ਵਿੱਚ ਪ੍ਰਗਤੀਵਾਦੀ ਕਾਂਤੀਕਾਰੀ ਵੀ ਹਨ। ਉਹ ਵੀ ਮੋਹਣ ਸਿੰਘ-ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਤੇ ਹੋਰ ਪ੍ਰਗਤੀਸ਼ਾਦੀ ਸਾਹਿਤ ਵਲ ਵਿਧੀ ਪ੍ਰਗਟਾਉਣ ਉਤੇ ਹਨ । ਉਨਾਂ ਅਨੁਸਾਰ ਇਸ ਉਪਰਾਮਤਾ ਦਾ ਇੱਕ ਕਾਰਨ ਨਿਰੋਲ ਭਾਂਤ ਸਾਮਿਅਕ ਵੀ ਸੀ । ਨਵੀਂ ਪੀੜੀ ਦੇ ਲੇਖਕ ਬੱਚੀ ਪੈ ਚੁਕਾ ਪ੍ਰਗਤੀਵਾਦੀ ਧਾਰਾ ਨਾਲ ਪ੍ਰਨ ਭਾਂਤ ਚਿਤ ਨਹੀਂ ਸਨ ਰਹ ਸਕਦੇ । ਉਨ੍ਹਾਂ ਦੇ Bé