ਪੰਨਾ:Alochana Magazine March 1963.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਬਦਾਂ ਵਿੱਚ ਇਸਤਰੀ ਭਾਵੇਂ ਕਿੰਨੀ ਵੀ ਸੁੰਦਰ ਕਿਉਂ ਨ ਹੋਵੇ ਆਪਣੀ ਢਲਦੀ ਉਮਰ ਵਿੱਚ ਨਵ-ਯੁਵਕਾਂ ਨੂੰ ਆਪਣੇ ਵਲ ਰੁਚਿਤ ਨਹੀਂ ਕਰ ਸਕਦੀ । ਪ੍ਰਸ਼ਨ ਉਠਦਾ ਕਿ ਇਸ ਸਾਮਿਅਕ ਕਾਰਨ ਦਾ, ਜੇ ਉਸਦੀ ਹੋਂਦ ਮਨ ਵੀ ਲਈ ਜਾਵੇ, ਤਾਂ ਇਹ ਨਤੀਜਾ ਕਿਵੇਂ ਹੋ ਗਇਆ ਕਿ ਆਪਣੇ ਅਧਾਰਾਂ ਵਿੱਚ ਪ੍ਰਗਤੀਵਾਦੀ ਕ੍ਰਾਂਤੀਕਾਰੀ ਲੇਖਕ ਉੱਤਰ-ਪ੍ਰਗਤੀਵਾਦੀ ਸਾਹਿਤਕਾਰ ਬਣ ਗਏ । ਜੀਵਨ ਸਬੰਧੀ ਦਰਿਸ਼ਟਿਕਣ ਤੇ ਸਾਹਿਤ-ਰਚਨਾ ਦਾ ਮੂਲ ਅਧਾਰ ਜੇ ਸਥਿਰ ਹੈ ਤਾਂ ਸਾਮਿਅਕ ਉਪਰਾਮਤਾ ਕੇਵਲ ਰੂਪ ਸਬੰਧੀ ਹੋ ਸਕਦੀ ਹੈ । ਕੀ ਮੋਹਣ ਸਿੰਘ-ਅਤਾ ਕਾਵਿ ਦੇ ਰੂਪ ਨਾਲ ਉਪਰਾਮਤਾ ਤੇ ਅਗਰਮੀ ਵਿਚਾਰਧਾਰਾ ਤੋਂ ਬੇਮੁਖਤ, ਇੱਕ ਗਲ ਹੈ ? ਇਸ ਦਾ ਉੱਤਰ ਹਾਂ ਵਿੱਚ ਨਹੀਂ ਹੋ ਸਕਦਾ । ਅਤੇ ਕੀ ਮੋਹਣ ਸਿੰਘ--ਅਮ੍ਰਿਤਾ ਕਾਵਿ ਅਗਰ-ਗਾਮ ਕਾਵਿ ਦੇ ਸਮਭਾਵੀ ਹੈ ? ਇਹ ਕਾਵਿ ਪਰਾ ਜਿਸ ਨੂੰ ਆਹਲੂਵਾਲੀਆ ਵਰਗੇ ਆਲੋਚਕ ਨੇ ਇਕ ਖਾਸ ਪ੍ਰਪਰਾ ਦਾ ਨਾਂ ਦਿੱਤਾ ਹੈ, ਕੋਈ ਪ੍ਰਪਰਾ ਹੈ ਵੀ ਕਿ ਨਹੀਂ ? ਮੋਹਣ ਸਿੰਘ ਵਰਗਾ ਪਰਯੋਗ-ਵਾਦੀ (ਨਵੇਂ ਨਵੇਂ ਪ੍ਰਯੋਗ ਕਰਨ ਵਾਲੇ ਦੇ ਅਰਥਾਂ ਵਿੱਚ) ਤਾਂ ਪੰਜਾਬੀ ਕਾਵਿ-ਖੇਤਰ ਤੇ ਇਤਿਹਾਸ ਵਿੱਚ ਸ਼ਾਇਦ ਹੀ ਕਦੇ ਜਨਮ ਲਏ । ਜੇ ਉਸਦੀ ਕੋਈ ਪ੍ਰੰਪਰਾ ਹੈ ਤਾਂ ਇਸ ਨਿਰੰਤਰ ਪਰਯੋਗਕਾਰੀ ਦੀ ਪ੍ਰੰਪਰਾ ਹੈ ਅਤੇ ਸਾਫ ਹੈ ਕਿ ਇਸ ਨੂੰ ਪ੍ਰੰਪਰਾ ਦਾ ਨਾਂ ਨਹੀਂ ਦਿੱਤਾ ਜਾ ਸਕਦਾ । ਇਕ ‘ਮਾਅਰਕਾਮਾਰ' ਅਲੋਚਕ ਨੇ ਤਾਂ ਅਣਜਾਣ ਪੁਣੇ ਵਸ ਮੋਹਣ ਸਿੰਘ-ਅੰਮ੍ਰਿਤਾ ਕਾਵਿ ਸਾਧਨਾ ਨੂੰ ਪ੍ਰੰਪਰਾ ਦਾ ਨਾਂ ਦੇ ਦਿੱਤਾ ਅਤੇ ਆਪਣੀ ਜ਼ਿਦ ਤੇ ਅੜਿਆ ਹੋਇਆ ਹੈ ਪਰ ਸੇਖੋਂ ਹੋਰਾਂ ਨੇ ਇਸ ਪਹਾੜ ਜਿੱਡੇ ਝੂਠ ਨੂੰ ਕਿਵੇਂ ਡਕਾਰ ਲਇਆ ਹੈ, ਇਸ ਗਲ ਦੀ ਸਮਝ ਨਹੀਂ ਪੈਂਦੀ । ਉਪਰਲੀ ਵਿਚਾਰ ਦੇ ਨਤੀਜਿਆਂ ਨੂੰ ਲੈ ਨਿਮਨ ਲਿਖਤ ਰੂਪ ਵਿੱਚ ਪੇਸ਼ ਕਰਦਾ ਹਾਂ : (1) ਅਗਾਂਹ ਵਧੂ ਸਾਹਿਤ ਰਚਨਾ ਦਾ ਦੌਰ ਵਰਤਮਾਨ ਹੈ । ਇਸ ਤੇ ਜੋ | ਮਾਲੀ ਹਮਲੇ ਇਨ੍ਹਾਂ ਦਿਨਾਂ ਵਿੱਚ ਹੋਏ ਹਨ, ਉਹ ਪਿਛਾਖੜ ਦੇ ਸੁਚੇਤ ਹੋ ਜਾਣ ਕਰਕੇ ਹੋਏ ਹਨ, ਪਰ ਇਸ ਗਲ ਨਾਲ ਅਗਰਗਾਮਤਾ ਵਿਰੋਧੀ ਉਭਾਰ ਪੈਦਾ ਨਹੀਂ ਹੋਇਆ । (2) ਅਗਰਗਾਮੀ ਸਾਹਿਤ ਰਚਨਾ ਦਾ ਆਰੰਭ 1940 ਤੋਂ ਪਿਛੋਂ ਜਾਂ ਵਧ ਤੋਂ ਵਧ 1931 ਤੋਂ ਹੋਇਆ, ਇਸ ਦਾ ਜੋਬਨ-ਕਾਲ ਸਤੰਤਰਤਾ ਪ੍ਰਾਪਤੀ ਤੋਂ ਪਿਛਲਾ ਪਹਲਾ ਦਹਾਕਾ ਸੀ । (3) ਅਗਰਮੀ ਵਿਚਾਰਧਾਰਾ ਦੇ ਅਲੋਚਕਾਂ ਨੂੰ ਸੁਚੇਤ ਹੋ ਕੇ ਕਰਾਂਤੀਕਾਰੀਆਂ ਦੇ ਜਤਨਾਂ ਨੂੰ ਨਿਸਫਲ ਬਣਾਉਣ ਲਈ ਅਮਲੀ ਕਦਮ ਚੁੱਕਣੇ ਚਾਹੀਦੇ ਹਨ । ਨਵੀਂ ਪੀੜੀ ਦੇ ਲਿਖਾਰੀ ਨੂੰ ਅਗਵਾਈ ਦੀ ਲੋੜ ਹੈ, ਨਹੀਂ ਤਾਂ ਉਸਦੇ ਪੱਥ-ਖੁੱਸ਼ਟ ਹੋ ਜਾਣ ਦਾ ਡਰ ਹੈ। 80