ਪੰਨਾ:Alochana Magazine March 1963.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਕਲਪ ਹੈ ਜਿਸ ਨੂੰ ਪ੍ਰਗਤੀਵਾਦੀ ਵਿਚਾਰਕਾਂ ਦੀ ਬਹੁ-ਗਿਣਤੀ ਪ੍ਰਵਾਨ ਨਹੀਂ ਕਰਦੀ। ਨਵੀਂ ਕਵਿਤਾ, ਜਿਸ ਨੂੰ ਪ੍ਰਯੋਗਸ਼ੀਲ ਕਵਿਤਾ ਕਹਿਆ ਜਾਂਦਾ ਹੈ, ਇਸੇ ਵਿਰੁਧ ਆਵਾਜ ਹੈ-ਪ੍ਰਗਤੀਵਾਦ ਵਿਰੁਧ ਨਹੀ । ਨਵੇਂ ਕਵੀਆ ਦੀ ਉਪਰਾਮਤਾ ਪ੍ਰਗਤੀਵਾਦ ਵਿਰੁਧ ਨਹੀਂ, ਸਗੋਂ ਨਹਿਰੂ-ਵਾਦੀ ਨੀਤੀਆਂ ਤੋਂ ਭੈ ਖਾਂਦੇ ਪ੍ਰਗਤੀਵਾਦ ਵਲ ਹੈ । ਅੱਗੇ ਚਲਕੇ ਅਸੀਂ ਵੇਖਦੇ ਹਾਂ ਕਿ ਉਹਨਾਂ ਪ੍ਰਗਤੀਵਾਦ ਵਲ ਉਪਰਾਮਤਾ ਦਾ ਇੱਕ ਹੋਰ ਕਾਰਨ ਵੀ ਦਸਿਆ ਹੈ:- “ਨਵੀਂ ਪੀੜ੍ਹੀ ਦੇ ਲੇਖਕ ਪ੍ਰਗਤੀਵਾਦੀ ਧਾਰਾ ਨਾਲ......ਪੂਰਣ ਭਾਂਤ ਰੁਚਿਤ ਨਹੀਂ ਸਨ ਰਹ ਸਕਦੇ । ਇਸਤਰੀ ਭਾਵੇਂ ਕਿੰਨੀ ਵੀ ਸੁੰਦਰ ਕਿਉਂ ਨਾ ਹੋਵੇ ਆਪਣੀ ਢਲਦੀ ਉਮਰ ਵਿੱਚ ਨਵ-ਯੁਵਕਾਂ ਨੂੰ ਆਪਣੇ ਵਲ ਰੁਚਿਤ ਨਹੀਂ ਕਰ ਸਕਦੀ । ਇਹ ਤਸਵੀਰ ਦੇ ਕੇ ਪ੍ਰਿੰਸੀਪਲ ਸੇਖੋਂ ਨੇ ਪ੍ਰਗਤੀਵਾਦ ਨੂੰ ਨਵੇਂ ਸਿਰਿਓਂ ਉਜਾਗਰ ਕਰਨ ਦੀ ਆਪਣੇ ਯਤਨਾਂ ਹੇਠਾਂ ਆਪ ਹੀ ਜ਼ਮੀਨ ਸਰਕਾ ਦਿਤੀ ਹੈ । ਨਾ ਬੁੱਢੀ ਔਰਤ ਜਵਾਨ ਹੋ ਸਕੇ ਤੇ ਨਾ ਹੀ ਨੌਜਵਾਨ ਉਸ ਉਤੇ ਦੁਬਾਰਾ ਮੋਹਤ ਹੋ ਸਕਣ । | ਆਪਣੇ ਗ਼ਲਤ ਵਿਸ਼ਲੇਸ਼ਣ ਕਾਰਨ ਪ੍ਰਿੰਸੀਪਲ ਸੇਖ ਨਵੀਂ ਕਵਿਤਾ ਜਾਂ ਪ੍ਰਯੋਗਸ਼ੀਲ ਲਹਿਰ ਦੇ ਸਮਿਆਂ ਰੂਪ-ਰੇਖਾ, ਕਰਦਾਰ, ਦਿਸ਼ਾ ਤੇ ਉਦੇਸ਼ ਨੂੰ ਸਮਝਣੋ ਬਿਲਕੁਲ ਅਸਮਰਥ ਰਹੇ ਹਨ । | ਪਿੰਸੀਪਲ ਸੇਖੋਂ ਨੇ ਆਪਣੇ ਲੇਖ ਵਿੱਚ ਮੇਰੇ ਵਿਚਾਰਾਂ ਦਾ ਜ਼ਿਕਰ ਕੀਤਾਂ ਹੈ ਕਿ | ਮਧ-ਵਰਗੀ ਇਤਿਹਾਸਕ ਸੰਧੀ ਦਾ ਉਹ ਰੂਪ ਜਿਸ ਵਿਚੋਂ ਅੰਮ੍ਰਿਤਾ-ਮੋਹਨ ਸਿੰਘ ਧਾਰਾ ਨੇ ਜਨਮ ਲਇਆ ਸੀ, ਹੁਣ ਖਤਮ ਹੁੰਦੀ ਜਾ ਰਹੀ ਹੈ ਜਿਸ ਕਰਕੇ ਇਸ ਧਾਰਾ ਦਾ ਵਿਗਠਨ ਸ਼ੁਰੂ ਹੋ ਗਇਆ ਹੈ । ਇਸ ਪ੍ਰਪਰਾ ਦਾ ਵਿਗਠਨ ਹੋਣ ਨਾਲ ਇਸ ਦੇ ਚੌਖਟੇ ਵਿੱਚ ਕਈ ਕਿਸਮ ਦੀਆਂ ਪ੍ਰਵਿਤੀਆਂ ਨੇ ਜਨਮ ਲਇਆ ਸੀ, ਜਿਨ੍ਹਾਂ ਨੂੰ ਅਸੀਂ ਨਾਂਹਮ Negative ਪ੍ਰਯੋਗ ਕਰ ਸਕਦੇ ਹਾਂ । ਇਸ ਤੋਂ ਅਗਲਾ ਪੜਾ ਹੁੰਦਾ ਹੈ । ਖਤਮ ਹੋ ਰਹੀ ਧਾਰਾ ਦੇ ਚੌਖਟੇ ਚੋਂ ਬਾਹਰ ਜਾ ਕੇ ਨਵੇਂ ਅਨੁਭਵ ਦਾ ਨਵੀਨ ਅਨੁਭਵ ਪ੍ਰਣਾਲੀਆਂ ਰਾਹੀਂ ਪ੍ਰਗਟਾ । ਇਹਨਾਂ ਸੰਭਾਵਨਾਵਾਂ ਢੂੰਡਣ ਦੇ ਸਿਲਸਲੇ ਨੂੰ ਅਸੀਂ ਨਵੀਂ ਪੰਪ ਦੇ ਵਿਕਾਸ ਲਈ Positive ਪ੍ਰਯੋਗ ਕਹ ਸਕਦੇ ਹਾਂ। ਇਸ ਪੜਾਂ ਤੇ ਨਵੀਂ ਕਵਿਤਾ ਜਾਂ ਪ੍ਰਯੋਰਸ਼ੀਲ ਕਵਿਤਾ ਦਾ ਆਰੰਭ ਹੁੰਦਾ ਹੈ । ਪ੍ਰਿ ਲ ਖ ਦੇ ਲੇਖ ਦਾ ਵਡਾ ਨਕਸ ਇਹ ਹੈ ਕਿ ਉਹ ਵਿਗਠਤ ਹੋ ਰਹੀ ਪ੍ਰੰਪਰਾ ਦੇ ਚੌਖਟੇ ਵਿੱਚ ਵਿਚਰ ਰਹੀਆਂ ਵਿਧੀਆਂ ਨੂੰ ਇਸ ਚੌਖਟੇ ਦੇ ਬਾਹਰ ਹੋ ਰਹੇ ਨਵੇਂ ਪ੍ਰਯੋਗਾਂ ਵਿਚਕਾਰ ਲਕੀਰ ਨਹੀਂ ਖਿੱਚ ਸਕੇ । ਏ-ਹਿੰਮਤ ਸਿੰਘ ਸੋਢੀ ਫਰਵਰੀ ਦੇ ਅੰਕ ਵਿੱਚ ਸੇਖ ਜੀ ਨੇ “ਉਤਰ ਪ੍ਰਗਤੀਵਾਦੀ ਪੰਜਾਬੀ ਸਾਹਿਤ .