ਪੰਨਾ:Alochana Magazine March 1963.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਰੇ ਕੁਝ ਨਿਰਣੇ ਕੰਢੇ ਹਨ ਅਤੇ ਇਸ ਸੰਬੰਧੀ ਕੁਝ ਸ਼ੰਕੇ ਵੀ ਉਤਪੰਨ ਹੋਏ ਹਨ, ਜਿਨ੍ਹਾਂ ਦਾ ਵੇਰਵਾਂ ਹੇਠ ਲਿਖੇ ਅਨੁਸਾਰ ਹੈ :- (੧) ਪੰਜਾਬੀ ਸਾਹਿਤ ਵਿਚ ਸਮਾਜਵਾਦੀ ਯਥਾਰਥਵਾਦ ਦੀ ਧਾਰਨਾ ਦੇ ਮੋਢੀ (ਸੇਖੋਂ) ਨੇ ਪਰਗਤੀਵਾਦੀ ਸਾਹਿਤ ਦੇ ਪਹਲਾਂ (ਉਤਰ ਸ਼ਬਦ ਦੀ ਵਰਤੋਂ ਕਰਕੇ ਇਹ ਮੰਨਿਆ ਹੈ ਕਿ ਪ੍ਰਗਤੀਵਾਦੀ ਸਾਹਿਤ ਆਪਣੇ ਦੂਜੇ ਅੱਧ ਦੇ ਦੌਰ ਵਿਚੋਂ ਲੰਘ ਰਹਿਆ ਹੈ ਅਤੇ ਇਸ ਗੱਲ ਉਤੇ ਖੇਦ ਪ੍ਰਗਟ ਕੀਤਾ ਹੈ ਕਿ ਵਿਆਪਕ ਤੌਰ ਤੇ ਸਮਾਜਵਾਦੀ · ਯਥਾਰਥਵਾਦ ਨਾਲ ਅਸੰਤੁਸ਼ਟਤਾ ਦਾ ਦਿਖਾਵਾ ਹੋ ਰਹਿਆ ਹੈ । ਆਪ ਨੇ ਇਹ ਗੱਲ ਵੀ ਮੰਨੀ ਹੈ ਕਿ ਪ੍ਰਗਤੀਵਾਦੀ ਲਹਰ ਕਮਿਊਨਿਸ਼ਟ ਦੇਸ਼ਾਂ ਅਤੇ ਕਮਿਊਨਿਸਟ ਹਰ ਤੋਂ ਪ੍ਰਭਾਵਤ ਹੋਈ ਸੀ । ਪਰ ਨਾਲ ਹੀ ਆਪ ਨੂੰ ਇਹ ਗੱਲ ਵੀ ਸਵੀਕਾਰ ਕਰਨੀ ਚਾਹੀਦੀ ਸੀ ਕਿ ਜਦ 1947 ਤੋਂ ਬਾਦ ਦੇਸ਼ ਵਿਚ ਹੋਈ ਰਾਜਸੀ ਤਬਦੀਲੀ ਨੂੰ ਅਤੇ ਆਰਥਕ ਸਮਾਜਕ ਖੇਤਰਾਂ ਵਿਚ ਹੋਣ ਵਾਲੀਆਂ ਸੰਭਾਵਨਾਵਾਂ ਨੂੰ ਸਮਝਣ ਵਿਚ ਸਾਡੇ ਦੇਸ਼ ਦੀ ਕਮਿਊਨਿਸਟ ਲਹਰ ਅਸਮਰਥ ਰਹੀ, ਤਾਂ ਪ੍ਰਗਤੀਵਾਦੀ ਲਹਿਰ ਨੇ ਵੀ ਸਾਹਿਤ ਦੇ ਖੇਤਰ ਵਿਚ ਗ਼ਲਤ ਨਾਅਰੇ ਲਗਾਏ । ਪੰਜਾਬੀ ਸਾਹਿਤ ਵਿਚ ਪ੍ਰਗਤੀਵਾਦੀ ਲਹਰ ਅਠਦਸ ਸਾਲ (1950-58) ਚੜਤਲ ਤੇ ਰਹੀ, ਜਦ ਅਮਨ-ਹਰ (1950-51 ਤੋਂ, ਚੀਨ ਅਤੇ ਰੂਸ ਨਾਲ ਚੰਗੇਰੇ ਸੰਬੰਧ ( 1954 ਤੋਂ), ਚੋਣਾਂ ਵਿਚ ਕਮਿਊਨਿਸਟ ਜਿਤਾ ਦੇ ਦਿਨ ਸਨ । ਪਰ ਜਿਵੇਂ ਡਾ: ਇਕਬਾਲ ਨੇ ਕਹਿਆ ਹੈ ਕਿ 18 ਵੀਂ ਸਦੀ ਵਿਚ ਸਿਖਾਂ ਨੇ ਇਸਲਾਮ ਪਾਸੋਂ ਕੁਰਾਨ ਵੀ ਖੋਹ ਲਇਆ ਸੀ ਅਤੇ ਤਲਵਾਰ ਵੀ, ਏਸੇ ਤਰ੍ਹਾਂ ਨਹਿਰੂਨੀਤੀ ਦੀ ਸਫਲਤਾ ਨੇ ਹੌਲੀ ਹੌਲੀ ਕਮਿਊਨਿਸਟਾਂ ਪਾਸੋਂ ਅਮਨ ਦਾ ਨਾਅਰਾ ਵੀ ਖਹ ਲਇਆ ਅਤੇ ਸਮਾਜਵਾਦ ਦਾ ਵੀ । ਹਿੰਦੀ ਕਸਰ ਚੀਨ ਦੀ ਗਲਤ ਨੀਤੀ ਨੇ ਪੂਰੀ ਕਰ ਦਿਤੀ ! ਇਸਦੇ ਫਲ-ਰੂਖ ਪ੍ਰਗਤੀਵਾਦੀ ਲਹਰ ਸਿਖਰ ਉਤੇ ਚੜਨ ਬਾਦ ਉਤਰੋਪ੍ਰਗਤੀਵਾਦੀ ਢਲਾਣ ਉਤਰਨ ਲਗ ਪਈ ਤੇ ਜਿਥੋਂ ਤੱਕ ਸਮਾਜਵਾਦੀ ਯਥਾਰਥਵਾਦ ਨਾਲ ਅਸੰਤੁਸ਼ਟਤਾ ਦਾ ਸਵਾਲ ਹੈ, ਇਹ ਕੋਈ ਅਜਿਹੀ ਗੱਲ ਨਹੀਂ ਜੋ ਸਮਝ ਵਿਚ ਨਾ ਆਏ । ਕਮਿਊਨਿਜ਼ਮ ਦੇ ਸਿਧਾਂਤ ਅਨੁਸਾਰ ਹੀ ਜਦ ਨੀਹਾਂ (Ba ses) ਹਿਲਦੀਆਂ ਹਨ ਤਾਂ ਅਡੰਬਰ (Super-structure) ਵੀ ਹਿਲਦਾ ਹੈ । ਸਿਧਾਂਤਕ ਵਾਦਵਿਵਾਦ ਦਾ ਅਸਰ ਸਾਹਿਤ ਉਤੇ ਵੀ ਪੈ ਰਹਆ ਹੈ ਅਤੇ ਚੰਗਾ ਹੀਂ ਪੈ ਰਹਿਆ ਹੈ । ਇਸ ਨਾਲ ਨਾ ਹੀ ਪ੍ਰਤੀਂਵਾਦ ਨੂੰ ਕੋਈ ਖਤਰਾ ਹੈ, ਨਾਂ ਹੀ ਸਮਾਜਵਾਦੀ-ਯਥਾਹ ਬਵਾਦ ਨੂੰ । ਉਹ ਵੀ ਇਕ ਨਵਾਂ ਮੋੜ ਕੱਟ ਰਹੇ ਹਨ । (੨) ਸਖਾਂ ਜੀ ਨੂੰ ਇਸ ਗੱਲ ਦਾ ਵੀ ਅਫਸੋਸ ਹੈ ਕਿ ਸਾਡੇ ਇਸ ਦੌਰ ਦੇ ਸਾਹਿਤਕਾਰਾਂ ਨੂੰ ਮਾਰਕਸਵਾਦੀ ਵਿਚਾਰਾਂ ਦੀ ਜਾਗ ਇਤਨੀ ਤਕੜੀ ਨਹੀਂ ਲਗੀ । ਪਰ ਇਹ ਇਤਨੀ ਮਾਤਰਾ ਵਿਚ ਲਗ ਵੀ ਕਿਵੇਂ ਸਕਦੀ ਸੀ, ਜਦ ਪੂਰਬ-ਪ੍ਰਗਤੀਵਾਦੀ ਸਾਹਿਤ ਵੀ (ਮਧ-ਵਰਗੀ ਰੋਮਾਂਸਵਾਦ ਤੇ ਸਮਾਜਵਾਦੀ ਕਾਂਤੀ ਵਿਚ ਸੰਧੀ ਦਾ ਸਿੱਟਾਂ yo