ਪੰਨਾ:Alochana Magazine March 1963.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿਤੇ ਕਿਤੇ ਸੁੰਦਰਤਾ ਦੇ ਡੂੰਘੇ ਅਹਸਾਸ ਦਾ ਸਬੂਤ ਦਿਤਾ ਹੈ ਪਰ ਇਨ੍ਹਾਂ ਸਭ ਦਾ ਸੁੰਦਰਤਾ ਦਾ ਅਨੁਭਵ ਸਦਾ ਰਬ ਨਾਲ ਸਬੰਧਤ ਹੁੰਦਾ ਹੈ । ਕੁਦਰਤ ਦੀ ਕਿਸੇ ਇਕ ਵਸਤ ਜਾਂ ਕਿਸੇ ਮਨੁਖੀ ਚਿਹਰੇ ਦੀ ਸੁੰਦਰਤਾ ਦਾ ਕੇਵਲ ਸੁਹਜਵਾਦੀ ਬਿਰਤੀ ਨਾਲ ਰਸ ਪ੍ਰਗਟ ਕਰਨ ਦਾ ਰਿਵਾਜ ਪੰਜਾਬੀ ਸਾਹਿਤ ਵਿਚ ਆਧੁਨਿਕ ਯੁਗ ਤੋਂ ਪਹਿਲਾਂ ਨਹੀਂ ਦੇ ਬਰਾਬਰ ਰਹਿਆ ਹੈ । ਜੇ ਕਿੱਸਾਕਾਰਾਂ ਨੇ ਯੁਵਕਾਂ ਜਾਂ ਯੁਵਤੀਆਂ ਦੀ ਸੁੰਦਰਤਾ ਦਾ ਵਿਸਤਰ-ਪੂਰਵਕ ਵਰਨਣ ਕੀਤਾ ਤਾਂ ਹਮੇਸ਼ਾ ਹੁਸਨ ਨੂੰ ਇਸ਼ਕ ਦਾ ਮੂਲ ਸਕੇ ਸੁੰਦਰਤਾ ਦੀ ਸੁਤੰਤਰ ਹਸਤੀ ਨੂੰ ਪ੍ਰੇਮ ਦੇ ਅਧੀਨ ਕਰ ਦਿਤਾ । ਪਛਮੀ ਸਾਹਿਤ ਦੇ ਰੁਮਾਂਟਿਕ ਦੌਰ ਵਿਚ ਦਿਸਦੀ ਸੁੰਦਰਤਾ ਦਾ ਦਰਜਾ ਜਿੰਨਾਂ ਉਚਾ ਸਿਧ ਕੀਤਾ ਗਇਆ ਹੈ ਉਹ ਉਸ ਸਾਹਿਤ ਨੂੰ ਉਸ ਸਮੇਂ ਦੇ ਭਾਰਤੀ ਸਾਹਿਤ ਤੋਂ ਬਹੁਤ ਨਿਖੇੜਦਾ ਹੈ । ਭਾਈ ਵੀਰ ਸਿੰਘ ਤੋਂ ਪਹਲੋਂ ਪੰਜਾਬੀ ਸਾਹਿਤ ਵਿਚ ਸੁੰਦਰਤਾ ਦੇ ਵਿਸ਼ੇ ਨੂੰ ਸੁਤੰਤਰ ਰੂਪ ਵਿਚ ਕਿਸੇ ਸਾਹਿਤਕਾਰ ਨੇ ਨਹੀਂ ਸੀ ਵਰਤਿਆ ਪਰ ਕੁਦਰਤ ਨੂੰ ਦੇਖ ਕੇ "ਵਾਹ, ਵਾਹ ਕਰਨ ਦੀ ਜੋ ਰਚੀ ਪੰਜਾਬੀ ਰਹੱਸਵਾਦ ਨੇ ਉਜਾਗਰ ਕੀਤੀ ਸੀ ਉਸਨੇ fਥਿਆ ਵਾਦ ਤੇ ਸ਼ੰਨਵਾਦ ਦੇ ਪ੍ਰਭਾਵ ਨੂੰ ਕੁਛ ਨਰਮ ਕਰਕੇ ਪੰਜਾਬ ਵਿਚ ਆਧੁਨਿਕ ਸਹਜ ਵਾਦੀਆਂ ਲਈ ਧਰਤੀ ਤਿਆਰ ਕਰਨ ਵਿਚ ਸਹਾਇਤਾ ਕੀਤੀ ਸੀ । ਭਾਈ ਵੀਰ ਸਿੰਘ ਨੇ ਪਹਿਲੀ ਵਾਰੀ ਇਸ ਧਰਤੀ ਦੀਆਂ ਸੰਭਾਵਨਾਵਾਂ ਨੂੰ ਆਪਣੇ ਸਰਤ ਵਿਚ ਗੰਭੀਰਤਾ ਨਾਲ ਉਜਾਗਰ ਕੀਤਾ, ਪੰਜਾਬੀ ਪਾਠਕਾਂ ਦੀਆਂ ਹਜ ਬਰਤਾ ਨੂੰ ਜਗਾਇਆ, ਉਸਾਰਿਆ ਤੇ ਵੰਨ ਸਵੰਨੇ ਰਸ਼ਾਂ ਨਾਲ ਤਿਪਤ ਕੀਤਾ | ਉਨ ਦੇ ਸਾਹਿਤ ਦਾ ਵਿਸ਼ਾ ਉਨਾਂ ਦੀ ਜੀਵਨ ਫਿਲਾਸਫੀ ਤੇ ਉਨ੍ਹਾਂ ਦੀ ਸ਼ੈਲੀ ਸਭ ਉਨ੍ਹਾਂ ਦੀ ਪਰਚੰਡ ਹਜਵਾਦੀ ਚੇਤਨਾ ਦੀ ਸੂਚਨਾ ਦੇਂਦੇ ਹਨ । | ਭਾਈ ਵੀਰ ਸਿੰਘ ਦੀ ਕਵਿਤਾ ਵਿਚ ਸੁੰਦਰਤਾ ਦਾ ਵਿਸ਼ੇ ਪੰਜ ਰੂਪਾਂ ਵਿਚ ਆਇਆ ਹੈ । ਕੁਦਰਤ ਦੀ ਸੁੰਦਰਤਾ, ਕਲਾ ਦੀ ਸੁੰਦਰਤਾ, ਮਨੁਖੀ ਸਰੀਰ ਦੀ ਸੁੰਦਰਤਾ, ਮਨੁਖੀ ਆਤਮਾਂ ਦੀ ਸੁੰਦਰਤਾ ਤੇ ਸੁੰਦਰਤਾ ਦੀ ਫਿਲਾਸਫੀ । ਉਨ੍ਹਾਂ ਦੀ ਸੌਂਦਰਯ ਫਿਲਾਸਫੀ ਦੀਆਂ ਸੂਚਕ ਹੇਠ ਲਿਖੀਆਂ ਸਤਰਾਂ ਬਹੁਤ ਪ੍ਰਸਿਧ ਹਨ । | ਚਾਨਣ ਜਿਵੇਂ ਅਕਾਸ਼ੋਂ ਆਵੇ, ਸ਼ੀਸ਼ਿਆਂ ਤੇ ਪੈ ਦਮਕੇ । ਤਿਵੇਂ ਸੁੰਦਰਤਾ ਅਰਸ਼ੋਂ ਆਵੇ, ਸੋਹਣਿਆਂ ਤੇ ਪੈ ਚਮਕੇ । | ਸੰਦਰਤਾ ਨੂੰ ਅਰਸ਼ ਨਾਲ ਸਬੰਧਤ ਕਰਨ ਵਾਲੇ ਉਨ੍ਹਾਂ ਦੇ ਨਜ਼ਰੀਏ ਦੀ ਪੜ੍ਹਤਾ ਹੇਠਲੀਆਂ ਸਤਰਾਂ ਵਿਚ ਵੀ ਹੈ । ਹੈ ਧਰਤੀ ਪਰ ਛੋਹ ਅਸਮਾਨੀ, ਸੁੰਦਰਤਾ ਵਿਚ ਲਿਸ਼ਕੇ । ਧਰਤੀ ਦੇ ਰਸ ਸਵਾਦ ਨਜ਼ਾਰੇ ਰਮਜ ਅਰਸ਼ ਦੀ ਚਸਕੇ । ਅਜੇਹੀਆਂ ਸਤਰਾਂ ਤੋਂ ਇਹ ਅਨੁਮਾਨ ਬਣਾਉਣਾ ਸੁਭਾਵਕ ਲਗਦਾ ਹੈ ਕਿ ਭਾਈ ਸਾਹਿਬ ਇਕ ਅਰਸ਼ੀ ਬਿਰਤੀਆਂ ਵਾਲੇ ਮਨੁਖ ਦੀ ਤਰਾਂ ਹਰ ਫਰਸ਼ੀ ਸੁੰਦਰਤਾ fins