ਪੰਨਾ:Alochana Magazine March 1963.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਦੇਖਕੇ ਰਬ ਦੀ ਯਾਦ ਵਿਚ ਮਸਤ ਹੋ ਜਾਂਦੇ ਸਨ ਤੇ ਸੁੰਦਰਤਾ ਨੂੰ ਰਹੱਸਵਾਦ ਦਾ ਮਾਨੋ ਇਕ ਸਾਧਨ ਬਣਾ ਲੈਂਦੇ ਸਨ । ਜੇ ਉਨ੍ਹਾਂ ਦੀ ਬਿਰਤੀ ਬ ਦੇ ਅਨਦ ਨੂੰ ਪੂਰੀ ਤਰ੍ਹਾਂ ਨਹੀਂ ਸੀ ਮਾਣ ਸਕਦੀ ਤੇ ਕਮ-ਅਜ਼-ਕਮ ਸੁੰਦਰਤਾ ਨੂੰ ਦੇਖ ਕੇ ਉਸ ਵਲ ਤਾਂਘਦੀ ਜ਼ਰੂਰ ਸੀ । ਜਿਵੇਂ:- ਮਿੱਠੇ ਤਾਂ ਲਗਦੇ ਮੈਨੂੰ ਫੁੱਲਾਂ ਦੇ ਹੁਲਾਰੇ , | ਜਾਨ ਮੇਰੀ ਪਰ ਸਦੀ । ਜਿਨ੍ਹਾਂ ਕਵਿਤਾਵਾਂ ਚਿਚੋਂ ਇਹ ਸਤਰਾਂ ਲਈਆਂ ਗਈਆਂ ਹਨ ਉਨ੍ਹਾਂ ਦਾ ਵਿਸ਼ੇ ਸੰਦਰਤਾ ਹੈ, ਰਬ ਨਹੀਂ। ਭਾਈ ਵੀਰ ਸਿੰਘ ਗੁਲਦਾਉਦੀਆਂ ਦੀ ਸੁੰਦਰਤਾ ਜਾਂ ਕਸ਼ਮੀਰ ਦੀ ਸੁੰਦਰਤਾ ਨੂੰ ਸੁਹਜਾਤਮਕ ਦ੍ਰਿਸ਼ਟੀ ਨਾਲ ਮਾਣਦੇ ਹਨ ਤੇ ਅਖੀਰ ਤੇ ਇਨਾਂ ਵਿਚ ਰਬ ਦਾ ਜਲਵਾ ਦੇਖਦੇ ਹਨ | ਅਜੇਹੀਆਂ ਕਵਿਤਾਵਾਂ ਰਬ ਦੇ ਗੁਣ ਦਸਣ ਲਈ ਸ਼ੁਰੂ ਨਹੀਂ ਹੁੰਦੀਆਂ, ਸੁੰਦਰਤਾ ਦੇ ਪ੍ਰਭਾਵ ਦਸਣ ਲਈ ਲਿਖੀਆਂ ਜਾਂਦੀਆਂ ਹਨ । ਸੁੰਦਰਤਾ ਤੇ ਰਬ ਦਾ ਇਹ ਸਬੰਧ ‘ਤੇਰੇ ਬੰਕੇ ਲੋਇਣ ਦੰਤ ਰੀਸਾਲਾ' ਕਹਣ ਵਾਲੇ ਗੁਰੂ ਨਾਨਕ ਸਾਹਿਬ ਨਾਲੋਂ ਬਹੁਤ ਵਖਰਾ ਹੈ ਕਿਉਂਕਿ ਦੁਸਰੀ ਕਿਸਮ ਦੀ ਕਵਿਤਾ ਵਿਚ ਰਬ ਨੂੰ ਵਿਸ਼ੇ ਬਣਾ ਕੇ ਉਸਦੇ ਕਈ ਲਛਣਾਂ ਵਿਚੋਂ ਇਕ ਲਛਣ ਸੁੰਦਰਤਾ ਦਸਿਆ ਗਇਆ ਹੈ । ਫ਼ਰਾਜ਼ ਦੀ ਵਿਲਕਣੀ' ਨਾਂ ਦੀ ਕਵਿਤਾ ਵਿਚ ਭਾਈ ਵੀਰ ਸਿੰਘ ਵੀ ਇਸੇ ਤਰ੍ਹਾਂ ਰਬ ਨੂੰ ਸੁੰਦਰ ਕਹ ਕੇ ਸਲਾਹੁੰਦੇ ਹਨ । ਸੋਹਣਿਆਂ ਦੇ ਸਿਰਤਾਜ, ਵੇ ਅੱਲਾ ਮੇਰਿਆ ! ਖੂਬਾਂ ਦੇ ਮਹਾਰਾਜ, ਵੇ ਸੁਹਜਾਂ ਵਾਲਿਆ ! ਹੁਸਨਾਂ ਦੀ ਸਰਕਾਰ, ਵੇ ਹੁਸਨਾਂ ਵਾਲਿਆ ! ਹੁਸਨਾਂ ਵਿਚ ਦੀਦਾਰ ਹੁਸਨ ਹੋਏ ਫੋਲਿਓਂ।" ਪਰ ਇਸ ਅਖੀਰਲੀ ਸਤਰ ਦੀ ਰਮਜ਼ ਰਹਸਵਾਦੀਆਂ ਨਾਲੋਂ ਵੱਖਰੀ ਹੈ । ਇੱਥ ਰਬ ਨੂੰ ਸੁੰਦਰ ਜੀਵਾਂ ਦੀ ਸੁੰਦਰਤਾ ਦਰਸਾਣ ਦੇ ਅਰਥ “ਰਾਜ ਮਹਿ ਰਾਜਾ ਜੰਗ ਮਹਿ ਜੋਗੀ' ਵਾਲੇ ਨਹੀਂ । | ਮਨੁਖੀ ਪ੍ਰੇਮ ਤੇ ਸੁੰਦਰਤਾ ਨੂੰ ਕੇਂਦਰੀ ਥਾਂ ਉਤੇ ਰਖਕੇ ਰਬ ਨੂੰ ਉਸ ਵਿਚ ਇਕ ਪਾਸਿਉਂ ਸ਼ਾਮਲ ਕਰ ਲੈਣਾ ਹੋਰ ਗਲ ਹੈ ਤੇ ਰਬ ਨੂੰ ਆਪਣੇ ਜੀਵਨ ਦਾ ਕੇਂਦਰ ਬਣਾ ਕੇ ਉਸਦੀ ਸੁੰਦਰਤਾ ਨੂੰ ਮਾਣ ਲੈਣਾ ਹੋਰ ਗਲ ਹੈ । ਫਰਾਰਜ਼ ਮਨੁਖੀ ਸੁੰਦਰਤਾ ਦੇ ਅਸਰ ਨੂੰ ਜਿਸ ਡੂੰਘਾਈ ਨਾਲ ਮਹਸੂਸ ਕਰ ਰਹਿਆ ਹੈ ਉਸ ਤੋਂ ਇਸ ਵਿਚ ਆਧਾਰ ਸ਼ਕਤੀ ਪ੍ਰਵੇਸ਼ ਕਰਦੀ ਲਗਦੀ ਹੈ, ਇਸਦੀ ਛੋਹ ਵਿਚ ਉੱਚਾ ਸੁਖ ਹੈ, ਇਹ ਸਦਾਬਹਾਰ ਹੈ, ਨਵਾਂ ਜੀਵਨ ਦੇਂਦੀ ਹੈ, ਅੰਦਰਲੇ ਨੂੰ ਖਿੜਾਉਂਦੀ ਹੈ । ਹੁਸਨ ਦੇ ਅਜੇਹੇ ਮਟੱਕ ਵਿਚ ਇਕ ਆਪਣਾ ਰਹੱਸ ਹੈ ਜੋ ਗੁਰੂਆਂ, ਭਗਤਾਂ ਦੇ ਰਹੱਸਵਾਦ ਨਾਲ ਜਾਂ ਕੰਨੀਆਂ ਛੁਹਦਾ ਹੈ ਪਰ ਨਿਰੋਲ ਮਨੁਖੀ ਹੁਸਨ ਹੋਣ ਕਰਕੇ ਉਸ ਨਾਲੋਂ ਆਪਣੀ ਸੁਤੰਤਰ ਹਸਤੀ ਵੀ ਕਾਇਮ ਰਖਦਾ ਹੈ ।