ਪੰਨਾ:Alochana Magazine May - June 1964.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

vਯੋਗਸ਼ੀਲਤਾ ਆਪਣੇ ਆਪ ਵਿਚ ਕੋਈ ਅੰਤਮ ਲਖਸ਼ ਨਹੀਂ, ਸਗੋਂ ਇਹ ਕਿਥੇ ਉਚ ਅਤੇ ਡਰੇ ਲਖਸ ਦੀ ਪਰਾਪਤੀ ਦਾ ਇਕ ਸਾਧਨ ਸਰੂਪ ਹੈ ਜਿਸ ਨੂੰ ਸਰਬ ਸਮਿਆਂ ਦੀ ਸ਼ਵੀਕ੍ਰਿਤੀ ਪਰਾਪਤ ਹੈ ... ......ਪ੍ਰਯੋਗਸ਼ੀਲ ਕਵੀ ਬਦਲ ਰਹੀਆਂ ਸਥਿਤੀਆਂ ਤੇ ਕੀਮਤਾਂ ਅਨੁਸਾਰ, ਉਸ ਵਾਦ ਵਿਸ਼ੇਸ਼ ਦੇ ਸੁਭਾ ਨੂੰ ਵੀ ਦਲ ਨਾਲ ਬਦਲ ਕੇ ਅਪਣਾਉਂਦੇ ਹਨ ਤੇ ਸਹੀ ਅਰਥਾਂ ਵਿਚ ਅਗਰਮੀ ਸਿਧ ਹੁੰਦੇ ਹਨ ।" fਸ ਗਲ ਨੂੰ ਬਿਲਕੁਲ ਨਿਰਸੰਦੇਹ ਰੂਪ ਵਿਚ ਪ੍ਰਵਾਨ ਕਰ ਲਇਆ ਗਇਆ ਹੈ। ਕਿ ਪ੍ਰਯੋਗਸ਼ੀਲਤਾ ਵਾਦ ਮੁਕਤ ਹੈ ਪਰ ਉਸ ਵਿਚ ਵਾਦ-ਸੰਚਾਲਕ ਸ਼ਕਤ ਲੁਕੀ ਹੁੰਦੀ ਹੈ। ਅਰਥਾਤ ਵਾਦ ਨੂੰ ਸੰਚਾਇ ਤ ਕਰਨ ਅਤੇ ਏਥੇ ਅਗਰਮਤਾ ਦੇ ਵਾਦ ਤੋਂ ਮੁਰਾਦ ਹੈ) ਸਹੀ ਪਰਯੋਗ ਦਾ ਸਹੀ ਮਨੋਰਥ ਹੋਣਾ ਚਾਹੀਦਾ ਹੈ ਜਾਂ ਹੁੰਦਾ ਹੈ । ਪਰਯੋਗਸ਼ੀਲਤਾ ਦੇ ਚਿੰਤਕ ਨੇ ਇਸ ਗੱਲ ਨੂੰ ਆਪਣੀ ਲਿਖਤ ਵਿਚ ਵਾਰ ਵਾਰ ਦਹਰਾਇਆ ਹੈ ਕਿ ਅਜੋਕੇ ਪਰ ਯੋਗ ਦਾ ਮਨੋਰਥ ਸਹੀ ਅਗਰਮਤਾ ਨੂੰ ਸਥਾਪਿਤ ਕਰਨਾ ਹੈ । ਇਹ ਦਾ ਹੀ ਜ਼ਿੰਦਗੀ ਦੀਆਂ ਅਰਹਾਮੀ ਕੀਮਤਾਂ ਤੇ ਸ਼ਕਤੀਆਂ ਦਾ ਸਾਥ ਦਿੰਦਾ ਹੈ ! | ਕੁਝ ਭਲੇਖੋ : ਉਪਰੋਕਤ ਗਲਾਂ ਦੀ ਮੌਜੂਦਗੀ ਬੁਨਿਆਦੀ ਮੱਤ-ਭੇਦਾਂ ਦਾ ਸ਼ਮਾਧਾਨ ਤਕਰੀਬਨ ਤਕਰੀਬਨ ਹੋ ਚਕਿਆ ਹੈ । ਜਿਸ ਗਲ ਦਾ ਡਰ ਸੀ ਕਿ ਇਹ ਨਵਾਂ ਅੰਦੋਲਨ ਅਗਰਗਾਮੀ ਲਖਸ਼ਾਂ ਤੋਂ ਉਪਰਾਮ ਤੇ ਬੇਮੁਖ ਹੋ ਜਾਂਦਾ ਰਹਿਆ ਹੈ । ਪ੍ਰਯੋਗਸ਼ੀਲ ਚਿੰਤਕਾਂ ਦੀ ਵਿਚਾਰਧਾਰਾ ਨੇ ਸਹੀ ਰੁਖ ਵਿਚ ਤਕੜਾ ਮੋੜ ਖਾਧਾ ਹੈ । ਹੁਣ ਲੋੜ ਏਨੀ ਕ ਬਾਕੀ ਰਹਿ ਗਈ ਹੈ ਕਿ ਕੁਝ ਭਾਰਤੀਆਂ ਨੂੰ ਜਿਨ੍ਹਾਂ ਨੂੰ ਚੁਕੀ ਇਹ ਤਹਿਰੀਕ ਉਠੀ ਸੀ, ਅਤੇ ਜੋ ਨਵੇਂ ਅਪਣਾਏ ਸਪਸ਼ਟ ਸਿਧਾਂਤ ਦੀ ਰੋਸ਼ਨੀ ਵਿਚ ਬਿਲਕੁਲ ਨਿਰਮੂਲ ਹਨ, ਮੋਢਿਆਂ ਤੋਂ ਉਤਾਰ ਲਾਂਭੇ ਸਿਟ ਦਿਤਾ ਜਾਵੇ । ਮਿਸਾਲ ਲਈ ਇਹ ਕਹਣਾ ਕਿ “ਅਸਪਸ਼ਟਤਾ ਕਈ ਵਾਰ ਕਲਾ ਦੀ ਮੰਗ ਹੁੰਦੀ ਹੈ। ਨਿਰਾਧਾਰ ਹੈ । ਔਖੀ ਤੇ ਅਸਪਸ਼ਟ ਵਿਚ ਤਮੀਜ਼ ਕਰਨ ਦੀ ਲੋੜ ਹੈ । ਕਵਿਤਾ ਔਖੀ ਹੋ ਸਕਦੀ ਹੈ ਪਰ ਅਸਪਸ਼ਟਤਾ ਤੇ ਨਿਰਾਰਥਕਤਾ ਵਿਚ ਕੋਈ ਫ਼ਰਕ ਕਢਣਾ ਮੁਸ਼ਕਲ ਹੈ-ਇਹ ਵੀ ਕਹਣਾ ਕਿ ਅਜੋਕੀ ਕਵਿਤਾ ਨੂੰ ਸਮਝਣਾ ਲਈ ਪ੍ਰਚੰਡ ਬੁਧੀ ਦੀ ਵਰਤੋਂ ਦੀ ਲੋੜ ਹੈ ਇਕ ਵਿਆਪਕੀਕਰਨ ਹੈ ਤੇ ਪੂਰਾ ਸੱਚ ਨਹੀਂ । ਅਜੋਕੀ ਕਵਿਤਾ ਕੇਵਲ ਬੌਧਿਕ ਪੱਧਰ ਤੇ ਹੀ ਨਹੀਂ। ਕਈ ਪੱਧਰਾਂ ਤੇ ਲਿਖੀ ਜਾ ਸਕਦੀ ਹੈ । | ਹਾਂ, ਇਹ ਵੀ ਠੀਕ ਹੈ ਕਿ ਕਵਿਤਾ ਉਚ-ਬੌਧਿਕ ਪੱਧਰ ਤੇ ਵੀ ਸਿਰਜੀ ਤੇ ਸਮਝੀ ਜਾ ਸਕਦੀ ਹੈ । ਅਜਿਹੀ ਕਵਿਤਾ ਨੂੰ ਅਜੋਕੀ ਗੁਣਵੰਤ ਕਵਿਤਾ ਵਿਚ ਸਥਾਨ ਦਿੱਤਾ ਜਾ ਸਕਦਾ ਹੈ, ਇਸ ਨੂੰ ਸਾਹੀ ਥਾਂ ਮੱਲ ਲੈਣ ਦਾ ਠੇਕਾ ਨਹੀਂ ਦਿਤਾ ' ਜਾਂ ਸਕਦਾ ੧੩