ਪੰਨਾ:Alochana Magazine May - June 1964.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਠਕਾਂ ਪਾਸ ਪਹੁੰਚਦੇ ਹਨ । ਇਸ ਪੱਖ ਤੋਂ ਅਕਾਸ਼ ਬਾਣੀ ਦਿਲੀ ਦਾ ਹਰ ਵਰੇ ਗਣਰਾਜ ਦਿਵਸ ਦੇ ਸ਼ੁਭ ਅਵਸਰ ਤੇ 'ਸਰਬ ਭਾਸ਼ਾ ਰਾਸ਼ਟਰੀ ਕਵੀ ਸੰਮੇਲਨ ਦਾ ਆਯੋਜਨ ਕ ਨਾ ਤੇ ਉਸ ਵਿਚ ਵਿਧਾਨ ਅਨੁਸਾਰ ਪ੍ਰਵਾਣਿਤ ਬਲੀਆ ਦੀ ਇਕ ਚੋਣਵੀਂ ਕਵਿਤਾ ਪੇਸ਼ ਕਰਨਾ, ਇਕ ਸ਼ਲਾਘਾਯੋਗ ਉਦਮ ਹੈ । ਇਸ ਰਾਸ਼ਟਰੀ ਕਵੀ ਸਮੇਲਨ ਵਿਚ ਹਰ ਇਕ ਬੋਲੀ ਦਾ ਇਕ ਇਕ ਕਵੀ, ਆਪਣੀ ਇਕ ਸਰਬ-ਉਤਮ ਰਚਨਾ ਰਾਹੀਂ ਆਪਣੀ ਭਾਸ਼ਾ ਦੀ ਪ੍ਰਤੀਨਿਧਤਾ ਕਰਦਾ ਹੈ ਤੇ ਫ਼ਿਰ ਇਨ੍ਹਾਂ ਚੌਦਾਂ ਚੋਣਵੀਆਂ ਕਵਿਤਾਵਾਂ ਦਾ ਅਨੁਵਾਦ ਹਰ ਭਾਸ਼ਾ ਵਿਚ ਉਥੋਂ ਦੇ ਸਥਾਨਿਕ, ਆਕਾਸ਼-ਬਾਣੀ ਕੇਂਦਰ ਦੁਆਰਾ, ਇਕੋ ਸਮੇਂ ਪ੍ਰਸਾਰਿਤ ਕੀਤਾ ਜਾਂਦਾ ਹੈ । | ਇਸ ਵਰੇ ਦੇ ਰਾਸ਼ਟਰ ਕਵੀ ਸਮੇਲਨ ਲਈ ਪੰਜਾਬੀ ਕਵੀ ਡਾਕਟਰ ਹਰਿਭਜਨ ਸਿੰਘ ਜੀ, ਜਿਸ ਨੇ ਆਪਣੀ ਕਵਿਤਾ 'ਇਕ ਦਿਵਸ਼' ਦੁਆਰਾ ਪੰਜਾਬੀ ਕਵਿਤਾ ਦੀ ਪ੍ਰਤੀਨਿਧਤਾ ਕੀਤੀ । ਪੁੱਟਾ ਪਰਤੀ ਨਾਰਾਇਣ ਆਚਾਰੀਆ, ਇਸ ਸਮੇਲਨ ਦਾ ਤੈਲਗੁ ਕਵੀ ਸੀ । ਇਸ ਲੇਖ ਦਾ ਮੰਤਵ, ਤੇਲਗੂ ਜ਼ਬਾਨ ਦੇ ਇਸ ਸਿਧ ਕਵੀ ਤੇ ਬਹੁ-ਪੱਖੀ ਤਿਭਾ ਦੇ ਸੁਆਮੀ ਸਾਹਿੱਤਕਾਰ ਦਾ ਇਕ ਪਰਿਚਯ, ਇਕ ਅਧਿਅਨ ਪੇਸ਼ ਕਰਨਾ ਹੈ । ਟਾਪਰ ਦਾ ਜਨਮ ਸੰਨ ੧੯੧੫ ਵਿਚ ਆਧਰਾ ਪ੍ਰਦੇਸ਼ ਦੇ ਪਰਸਿਧ ਇਤਿਹਾਸਕ ਨਗਰ ਪੇ ਡਾ ਵਿਖੇ ਹੋਇਆ । ਪੁੱਟਾਪਤੀ ਵਿਚ ਆਂਧਰਾ ਪ੍ਰਦੇਸ਼ ਦੇ ਪ੍ਰਾਚੀਨ ਤੇਜ ਤਪ ਅਤੇ ਦਤ ਦੇ ਅਨੇਕਾਂ ਅੰਸ਼ ਵਿਦਮਾਨ ਹਨ । ਪੁੱਟਾਪਤੀ ਨੂੰ ਵਿਦਵਤਾ ਵਿਰਸੇ ਵਿਚ ਹੀ ਪਰਾਪਤ ਹੋਈ ਹੈ । ਉਸ ਦੀ ਮਾਤਾ ਸੰਸਕ੍ਰਿਤ ਦੀ ਇਕ ਸੁਘੜ ਕਵਿੱਤਰੀ ਸੀ ਤੇ ਪਿਤਾ ਇਕ ਮੰਨੇ ਪ੍ਰਮੰਨੇ ਪੰਡਿਤ । ਇਹਨਾਂ ਪਾਸੋਂ ਹੀ ਪੁੱਟਾਪਤੀ ਨੂੰ ਪੁਰਾਤਨ ਪੁਸਤਕਾਂ ਤੇ ਪ੍ਰਾਚੀਨ ਧਰਮ-ਗਰੰਥਾਂ ਦੇ ਡੂੰਘੇ ਅਧਿਅਨ ਅਤੇ ਗਿਆਨ-ਪਰਾਪਤੀ ਦੀ ਨਾ ਮਿਲੀ । | ਬਾਲ ਵਰੇਸ ਵਿਚ ਹੀ ਪੁੱਟਪਰਤੀ ਆਸਾਧਾਰਨ ਭਾਂਤ ਜ਼ਹੀਨ ਤੇ ਸਮਝਦਾਰ ਸੀ ਅਤੇ ਮੁਢਲੀ ਉਮਰ ਵਿਚ ਹੀ, ਉਸ ਵਿਚਲੇ ਵਿਦਵਾਨ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਸਨ । ਸਕੂਲ ਵਿਚ ਅਧਿਆਪਕ ਉਸ ਦੀ ਪ੍ਰਤਿਭਾ ਦੇ ਕਾਇਲ ਸਨ । ਪੁੱਟਪਰਤੀ ਦਾ ਸੁਭਾਅ ਸ਼ੁਰੂ ਤੋਂ ਹੀ ਸੈਲਾਨੀ ਕਿਸਮ ਦਾ ਸੀ । ਅਕਸਰ ਉਹ ਘਰੋਂ ਨਿਕਲ ਤੁਰਦਾ ਤੇ ਕਈ ਕਈ ਦਿਨ ਗੁਆਂਢੀ ਨਗਰਾਂ ਵਿਚ ਘੁੰਮਦਾ ਫਿਰਦਾ ਰਹੰਦਾ । ਕਈ ਵੇਰ ਉਹ ਹਫਤਿਆਂ-ਬੱਧੀ ਘਰੋਂ ਗਾਇਬ ਰਹਿੰਦਾ। ਅਜਿਹੀ ਹੀ ਇਕ ਘੁੰਮਣ-ਫਰੀ ਸਮੇਂ ਉਹ ਤੀਰੂ-ਪੱਟੀ ਦੇ ਪਰਸਿਧ ਤੇ ਪਵਿੱਤਰ ਅਸਥਾਨ ਤੇ ਪਹੁੰਚਿਆ ਤੇ ਉਥੇ ਕੁਝ ਸਮਾਂ ਵਿਦਵਾਨਾਂ ਦੀ ਸੰਗਤ ਵਿਚ ਰਹਿ ਕੇ ਸਿਖਿਆ ਪ੍ਰਾਪਤ ਕੀਤੀ । | ਕੁਝ ਸਮੇਂ ਲਈ ਉਹਨੇ ਇ ਤ ਵਾਸ ਵੀ ਕੀਤਾ । ਉਹ ਮਸਾਣਾ ਵਿਚ ਆਪਣ 'ਕੱਲਮ-ਕੱਲੇ ਆਸ਼ਰਮ ਵਿਚ ਰਹਿਆ । ਇਕ ਵਰ ਉਹਨੇ ਸਨਿਆਸ ਲੈਣ ਦਾ ਵੀ ਇਰਾਦਾ ਕੀਤਾ ਤੇ ਰਿਸ਼ੀਕੇਸ਼ ਪਹੁੰਚਿਆ । ਦੇਵਨੇਤ ਨਾਲ ਉਥੇ ਉਸ ਦੀ ਮੁਲਾਕਾਤ