ਪੰਨਾ:Alochana Magazine May - June 1964.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ । ਸਰੋਤੇ ਇਸ ਰਚਨਾ ਵਿਚੋਂ ਕੁਝ ਵਿਸ਼ੇਸ਼ ਅੰਸ਼, ਪੁਟਾਪਤੀ ਦੀ ਜ਼ਬਾਨੀ ਸੁਨਣ ਦੀ ਬਾਰ ਬਾਰ ਮੰਗ ਕਰਦੇ ਹਨ ਅਤੇ ਜਦੋਂ ਉਹ ਵਜਦ ਵਿਚ ਆ ਕੇ, ਤਰੱਨਮ ਨਾਲ ਉਸ ਰਚਨਾ ਦਾ ਪਾਠ ਸ਼ੁਰੂ ਕਰਦਾ ਹੈ ਤਾਂ ਇਕ ਅਜੀਬ ਸਮਾਂ ਬੱਝ ਜਾਂਦਾ ਹੈ । ਸਰੋਤੇ ਕਵੀ ਦੇ ਨਾਲ, ਵਿਸਮਾਦ ਤੇ ਉਨਮਦ ਵਿਚ ਆ ਕੇ, ਝੂਮਣ ਲੱਗ ਪੈਂਦੇ ਹਨ । ਪੁਪਰਤੀ ਆਪਣੇ ਸਰੋਤਿਆਂ ਨੂੰ ਵਿਸਮਾਦਿਕ ਭਾਵਾਂ ਦੀਆਂ ਉਚਤਮ ਸਿੱਖਰਾਂ ਤੇ ਲੈ ਜਾਂਦਾ ਹੈ ! ਇਹ ਪੁਟਾਪਤੀ ਦੀ ਇਕ ਅਮਰ ਰਚਨਾ ਹੈ । ‘ਮੇਘਦੂਤ’ ਪੁਟਾਪਤੀ ਦੀ ਇਕ ਹੋਰ ਮਹਾਨ ਰਚਨਾ ਹੈ । ਜਿਵੇਂ ਕਿ ਨਾਂ ਤੋਂ ਹੀ ਸਪਸ਼ਟ ਹੈ. ਇਹ ਸਿਹਲੇਖ ਸੁਪ੍ਰਸਿਧ ਸੰਸਕ੍ਰਿਤ ਕਵੀ ਕਾਲੀਦਾਸ ਤੋਂ ਉਧਾਰਾ ਲਦਿਆਂ ਗਇਆ ਹੈ । ਇਸ ਰਚਨਾ ਵਿਚ ਕਾਲੀਦਾਸ ਦੀ ਕਾਵਿ ਕਲਾ ਦੇ ਥਾ ਪਰ ਥਾਂ ਥਾਂਵਲੇ ਹਨ । ਕਾਲੀਦਾਸ ਰਚਿਤ 'ਮੇਘਦੂਤ' ਵਿਚ ਇਕ ਯਕਸ਼ ਨੂੰ, ਆਪਣੇ ਮਾਲਿਕ ਪ੍ਰਤੀ ਵਫ ਦਾਰ ਨਾ ਰਹਣ ਕਾਰਨ, ਦੇਸ-ਨਿਕਾਲਾ ਮਿਲਦਾ ਹੈ । ਪਰ ਪੁਟਪਰਤੀ ਦੇ ਮੇਘਦੂਤ' ਵਿਚ ਯਕਸ਼ ਦੀ ਥਾਂ ਇਕ ਸਾਧਾਰਨ ਵਿਅਕਤੀ ਹੈ, ਜਿਸ ਨੂੰ ਆਪਣੇ ਪ੍ਰਗਤੀਸ਼ੀਲ ਇਨਕਲਾਬੀ ਵਿਚਾਰਾਂ ਕਾਰਨ ਜੇਹਲ ਦੀਆਂ ਸੀਖਾਂ ਪਿਛੇ ਡੱਕ ਦਿੱਤਾ ਜ ਦਾ ਹੈ । ਉਸ ਦੀ ਪੀਤਮਾ ਬਿਰਹਾ ਪੀੜਾਂ ਨਾਲ ਪੱਛੀ ਹੋਈ ਹੈ । ਉਹ ਮੇਘ ਨੂੰ ਆਪਣੀ ਪਤਮਾ ਤਕ ਸੁਨੇਹਾ ਲੈ ਜਾਣ ਦਾ ਮਾਧਿਅਮ ਬਣਾਉਂਦਾ ਹੈ । ਇਸ ਕਾਵਿ ਕਿਰਤ ਦਾ ਪ੍ਰਕਿਰਤੀ ਚਿਤਰਨ ਬੜਾ ਪ੍ਰਭਾਵਿਕ ਤੇ ਕਲਾਮਈ ਹੈ । ਇਸ ਰਚਨਾ ਦੇ ਝਰੋਖੇ ਚੋਂ ਆਂਧਰਾ ਪ੍ਰਦੇਸ਼ ਦੇ ਸਮੁਚੇ ਇਤਿਹਾਸ ਤੇ ਪਰਕਿਰਤੀ ਦੇ ਭਰਪੂਰ ਦਰਸ਼ਨ ਹੁੰਦੇ ਹਨ । ਇਸ ਵਿਚ ਸ਼ਬਦ ਚਿਤਰਾਂ ਤੇ ਨਾਦ-ਚਿਤਰਾਂ ਦੀਆਂ ਬਹੁਤ ਵਧੀਆਂ ਵੰਨਗੀਆਂ ਪਰਾਪਤ ਹਨ ਪਰਤੀ ਆਪਣੀ ਕਲਾ-ਨਿਪੁੰਨਤਾ ਤੇ ਦ੍ਰਿਸ਼-ਚਿਤਰਨ-ਵੀਨਤਾ ਸਦਕਾਂ, ਆਂਧਰਾ ਪ੍ਰਦੇਸ਼ ਦੇ ਪ੍ਰਕਿਰਤਕ ਦ੍ਰਿਸ਼ਾਂ ਨੂੰ ਇਕ ਜੀਉਂਦੇ ਜਾਗ ਦੇ ਰੂਪ ਵਿਚ ਪੇਸ਼ ਕਰਨ ਵਿਚ, ਹੈਰਾਨੀ ਦੀ ਹੱਦ ਤਕ ਸਫਲ ਹੋਇਆ ! ਆਂਧਰਾ ਪ੍ਰਦੇਸ਼ ਵਿਚ ਹੋਏ ਅਨੇਕਾਂ ਰਾਜ ਘਰਾਣਿਆਂ, ਉਨਾਂ ਦੇ ਰਾਜ-ਖੇਤਰਾਂ ਰਾਜ ਪਰਿਸਥਿਤੀਆਂ, ਡੱਗੇ ਢੱਠੇ ਕਿਲਿਆਂ ਦੇ ਖੰਡਰਾਂ ਖੋਲਿਆਂ, ਮੰਦਰਾਂ ਮੱਨਾਂ ਤੇ ਹੋਰ ਧਰਮ ਅਸਥਾਨਾਂ ਅਤੇ ਉਨ੍ਹਾਂ ਦੀ ਉਸਾਰੀ ਕਲਾ ਦੇ ਮਘਦੇ ਭੇਖਦੇ ਦ੍ਰਿਸ਼ਾਂ ਦਾ ਇਕ ਸਮੂਹ ਜਿਹਾ, ਸਿਨਮਾ ਸਲਾਈਡ ਵਾਂਗ, ਪਾਠਕ ਦੀਆਂ ਮਨ ਅੱਖਾਂ ਅਗੋਂ ਲੰਘ ਜਾਂਦਾ ਹੈ । ਨਦੀਆਂ ਨਾਲਿਆਂ, ਪਰਬਤ ਪਹਾੜਾਂ ਖਾਂ ਕੰਦਰਾਂ, ਵਣਾਂ ਜੰਗਲਾਂ, ਬਿਰਛਾਂ ਟਿ . ਤੇ ਫੁਲਾਂ ਬਗੀਚਿਆਂ ਨੂੰ ਸਾਕਾਰ ਰੂਪ ਵਿਚ ਮੂਰਤੀਮਾਨ ਕਰਨਾ, ਟਾਪਤੀ ਦੀ ਕਲਾ ਦਾ ਜਾਦੂ ਹੈ । ਆਂਧਰਾ ਪ੍ਰਦੇਸ਼ ਦੀਆਂ ਸਮੇਂ ਸਮੇਂ ਪਰਿਵਰਤਿਤ ਹੁੰਦੀਆਂ ਰਾਜ ਸੱਤਾਵਾਂ, ਸਭਿਅਤਾ, ਸਭਿਅਚਾਰ ਤੇ ਸਮਾਜਿਕ ਰਹਿਣੀ ਬਹਿਣੀ ਦਾ ਪੂਰਾ ਪੂਰਾ ਇਤਿਹਾਸਕ ਉਲਬ