ਪੰਨਾ:Alochana Magazine May - June 1964.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਕਿਰਤ ਦੇ ਪੰਨਿਆਂ ਤੇ ਪਸਰਿਆ ਪਇਆ ਹੈ । ਤੋਲ ਤੁਕਾਂਤ ਛੰਦ ਬਿੰਬ ਤੇ ਵਿਧਾਨ ਦੇ ਪੱਖ ਇਹ ਇਕ ਅਦੁਤੀ ਰਚਨਾ ਹੈ । ਨਵੀਨ ਛੰਦ ਚਾਲ ਤੇ ਨੂਤਨ ਬਿੰਬਾਵਲੀ ਇਸ ਰਚਨਾ ਨੂੰ ਹੋਰ ਵੀ ਸੁੰਦਰਤਾ ਤੇ ਬਲ ਬਖਸ਼ਦੀ ਹੈ । ਪਾਠਕ, ਆਂਧਰਾ ਪ੍ਰਦੇਸ਼ ਦੀ ਪੁਰਾਤਨ ਉਚਤਾ, ਚਤ ਅਤੇ ਤੇਜ ਪ੍ਰਤਾਪ ਦੀ ਕਲਪਨਾ ਨਾਲ ਧੁਰ ਅੰਦਰ ਤੱਕ ਝੰਜੋੜਿਆ ਜਾਂਦਾ ਹੈ । ਪੀੜ ਦੀ ਇਕ ਅੰਤਰੀਵ ਚੀਸ, ਉਸ ਦੇ ਦਿਲ ਦੀਆਂ ਆਂਤਰਿਕ ਡੂੰਘਾਣਾਂ 'ਚ ਲਹਿ ਜਾਂਦੀ ਹੈ ਤੇ ਉਹ ਹੰਝੂ ਹੰਝੂ ਹੋ ਉੱਠਦਾ ਹੈ । | ਪੁੱਟਾ ਪਰਤੀ ਗਾਂਧ-ਵਾਦ ਦਾ ਅਨੁਯਾਈ ਰਹਿਆ ਹੈ । ਆਪਣੀ ਇੱਕ ਕਵਿਤਾ ‘‘ਗਾਂਧੀ ਮਹਾਂਪ੍ਰਧਾਨਮ”” ਵਿੱਚ ਉਹਨੇ ਗਾਂਧੀ ਜੀ ਪ੍ਰਤੀ ਸ਼ਰਧਾਂਜਲੀ ਭੇਟ ਕੀਤੀ ਹੈ । ਸਿੱਧ ਮਰਹੱਟਾ ਸਰਦਾਰ ਸ਼ੇਵ ਜੀ ਦੇ ਪਿਤਾ ਸ਼ਾਹ ਜੀ ਸਬੰਧੀ, ਪੁੱਟਾਪਤੀ ਨੇ ਇੱਕ ਕਵਿਤਾ ‘ਸ਼ਾਹ ਜੀ ਨਾਮਕ ਰਚੀ ਹੈ । ਇਸ ਉੱਤੇ ਸੂਫ਼ੀਵਾਦ ਦਾ ਪ੍ਰਭਾਵ ਹੈ । | ਸਮਕਾਲੀ ਤੇਲਗੂ ਸਾਹਿੱਤਕਾਰਾਂ ਵਿਚੋਂ ਪੁੱਟਾਪਰਤੀ, ਇੱਕ ਅਜੇਹਾ ਲੇਖਕ ਹੈ ਜਿਸ ਨੂੰ ਕਈ ਇੱਕ ਭਾਰਤੀ ਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਨਿਪੁੰਨਤਾ ਪ੍ਰਾਪਤ ਹੈ । ਅਗੇਜ਼ੀ, ਪਾਲੀ, ਹਿੰਦੀ, ਮਰਾਠੀ, ਤਾਮਿਲ, ਕੰਨੜ ਤੇ ਮਲਿਆਲਮ, ਇਨਾਂ ਵਿੱਚੋਂ ਕੁਝ ਵਿਸ਼ੇਸ਼ ਹਨ । ਪੁੱਟਪਰਤੀ ਨੇ ਇੱਕ ਭਾਸ਼ਾ ਵਿਚੋਂ ਦੂਸਰੀ ਭਾਸ਼ਾ ਵਿੱਚ ਕਈ ਪੁਸਤਕਾਂ ਦੇ ਅਨੁਵਾਦ ਵੀ ਕੀਤੇ ਹਨ । ਉਸਦੇ ਅਨਵਾਦਾਂ ਵਿਚੋਂ ਪ੍ਰਸਿਧ ਤੇਲਗੂ ਨਾਵਲ 'ਏਕ ਵੀਰਾ; ਦਾ ਮਲਿਆਲਮ ਅਨੁਵਾਦ, ਡਾਕਟਰ ਕੁਸੰਭ ਦੀ ਮਰਾਠੀ-ਰਚਨਾ “ਭਗਵਾਨ ਬੁੱਧ ਦਾ ਤੈਲਗ ਅਨਵਾਦ ਅਤੇ ਕਬੀਰ ਜੀ ਦੇ ਦੀ ਦੋਹਿਆਂ ਦਾ ਤੇਲਗੂ ਅਨੁਵਾਦ ਵਧੇਰੇ ਪ੍ਰਮੁਖ ਤੇ ਮਹੱਤਵਪੂਨ ਹਨ । ਪੱਟਾਪਤੀ ਨੇ ਹੁਣੇ ਹੁਣੇ ਰੂਸੀ ਭਾਸ਼ਾ ਵੀ ਸਿੱਖੀ ਹੈ ਤੇ ਉਹ ਰਸੀ ਭਾਸ਼ਾ ਬਲ ਤੋਂ ਇਲਾਵਾ ਖ਼ੁਦ ਵੀ ਚੰਗੀ ਤਰ੍ਹਾਂ ਬੋਲ ਸਕਦਾ ਹੈ । ਪੁੱਟਪਰਤੀ ਇੱਕ ਬਹੁ-ਪੱਖੀ ਪ੍ਰਤਿਭਾ ਦਾ ਸੁਆਮੀ ਸਾਹਿੱਤਕਾਰ ਹੈ । ਉਹਨੇ ਸਾਹਿੱਤ ਦੇ ਕਈ ਪੱਖਾਂ ਤੇ ਕਲਮ-ਅਜ਼ਮਾਈ ਕੀਤੀ ਹੈ । ਉਹ ਇੱਕ ਚੰਗਾ ਆਲੋਚਕ, ਨਿਬੰਧਕਾਰ, ਭਾਸ਼ਾ-ਵਿਗਿਆਨੀ ਤੇ ਖੋਜਕਾਰ ਵੀ ਹੈ ਪਰ ਉਸਦੀ ਵਧੇਰੇ ਪ੍ਰਸਿੱਧੀ, ਇੱਕ ਕਵੀ ਦੇ ਨਾਤੇ ਹੀ ਹੈ । ਉਸਦੀ ਆਲੋਚਨਾ ਸੰਤੁਲਿਤ, ਨਿਆਇ-ਯੁਕਤ, ਪ੍ਰਭਾਵਿਕ ਤੇ ਭਰਪੂਰ ਹੁੰਦੀ ਹੈ । ਉਹ ਤੈਲਗ-ਸਾਹਿੱਤ ਦੇ ਉੱਚ-ਕੋਟੀ ਦੇ ਆਲੋਚਕਾਂ ਵਿਚੋਂ ਹੈ । ਸੰਸਕ੍ਰਿਤ-ਕਾਵਿ ਸ਼ਾਸਤਰ ਤੇ ਤੇਲਗੂ-ਸਾਹਿੱਤ ਵਿਚ ਪੁੱਟਾਪਤੀ ਨੂੰ ਨਿਪੁੰਨਤਾ ਪ੍ਰਾਪਤ ਹੈ । ਉਹਨੇ ਨਵੀਂ ’ਤੇ ਪੁਰਾਣੀ ਕਵਿਤਾ ਉਤੇ ਸੁਚੱਜੀ ਆਲੋਚਨਾ ਕੀਤੀ ਹੈ ,ਜੋ ਸਹੀ ਕੀਮਤਾਂ ਦੀ ਧਾਰਨੀ ਤੇ ਉਹ ਪੱਧਰ ਦੀ ਹੈ । ਉਹਨੇ ਇਸ ਪੱਖ ਤੋਂ ਨਵੇਂ ਕਵੀਆਂ ਨੂੰ ਉਤਸ਼ਾਹ ਦੇ ਕੇ, ਉਨ੍ਹਾਂ ਦੀ ਯੋਟਾ ਅਗਵਾਈ ਕੀਤੀ ਹੈ । ਪੱਟਾਪਰਤੀ ਇਕ ਚੰਗਾ ਨਿਬੰਧਕਾਰ ਵੀ ਹੈ । ਉਸ ਦੇ ਨਿਬੰਧ ਬੜੇ ਰੋਚਕ, ਰਸੀਲੇ