ਪੰਨਾ:Alochana Magazine May - June 1964.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

-


ਨਾਲ ਮਾਲਾ ਮਾਲ ਕਰਦੇ ਅੰਤ ਨੂੰ ਪੱਤਝੜ ਦੇ ਪੱਤਿਆਂ ਵਾਂਗ ਡਿਗ ਪੈਂਦੀ ਹੈ ਪੱਤਝੜ ਦੀ ਅਵਸਥਾ ਇਕ ਦਦ ਦੀ ਅਵਸਥਾ ਹੈ, ਜਿਸ ਵਿਚ ਸਦਾ ਹੀ ਨਵੀਨ ਤੇ ਸੁਸਥ ਕੀਮਤਾਂ ਦਾ ਉਦੈ ਹੁੰਦਾ ਹੈ । ਇਸ ਜਮੂਦ ਦੀ ਕੁੱਖ ਵਿਚੋਂ ਫੇਰ ਨਵੀਆਂ ਕੁਮਲਾਂ ਫੁੱਟਦੀਆਂ ਹਨ ਤੇ ਉਹ ਵੀ ਆਪਣੀ ਪੂਰਵ-ਪੀੜ੍ਹੀ ਵਾਂਗ ਆਪਣਾ ਸਮਾਂ ਭੋਗ ਕੇ ਨਵੀਆਂ ਕੀਮਤਾਂ ਨੂੰ ਉਭਾਰਦੀਆਂ ਹਨ । ਇਹ ਇਕ ਇਤਿਹਾਸਕ ਗੇੜ ਹੈ ਜੋ ਤੁਰਿਆ ਰਹਿੰਦਾ ਹੈ । ਤੇ ਸਾਹਿੱਤਕ ਸੰਸਕ੍ਰਿਤੀ ਦਾ ਇਹ ਬਿਛ ਉਵੇਂ ਦਾ ਉਵੇਂ ਖੜੋਤਾ ਰਹਿੰਦਾ ਹੈ, ਆਪਣੀਆਂ ਜੜਾਂ ਵਿਚ ਭੂਤ-ਭਵਾਨ ਦੀਆਂ ਸ਼ਾਨਦਾਰ ਰਵਾਇਤਾਂ ਲੈ ਕੇ ਤੇ ਆਪਣੀਆਂ ਅੱਖਾਂ ਵਿਚ ਭਵਿੱਖ ਦੀਆਂ ਉਂਜਲੀਆਂ ਆਸਾਂ ਤੇ ਸੰਭਾਵਨਾਵਾਂ ਲੈ ਕੇ । ਕੁਝ ਇਸੇ ਪ੍ਰਕਾਰ ਦੇ ਵਿਚਾਰ ਹੀ ਇਕ ਪ੍ਰਸਿਧ ਬਾਇਲਰੂਸੀ ਕਵੀ ਪੀਟਰਸ ਬਰੋ ਵਕਾ ਨੇ, ਜੋ ਕਿ 1962 ਵਿਚ ਸਾਹਿਤ ਦਾ ਲੈਨਿਨ ਇਨਾਮ ਲੈ ਚੁਕਾ ਹੈ, ਆਪਣੀ ਇਕ ਤਾਜ਼ਾ ਕਵਿਤਾ, (ਪੱਤਾ (The Leaf ) ਵਿਚ ਵਿਅਕਤ ਕੀਤੇ ਹਨ :- Sਡੇ ਹਿੰਮ ਤੁਫ਼ਾਨ ਲੈ ਹੈ ਆਂਵਦਾ ਜਦੋਂ ਸਿਆਲ ਤੇ ਜਦੋਂ ਅਰੋਕ ਵਾਯੂ ਚਲਦੀ ਤਾਂ ਇਹ ਪੱਤਾ ਉਠ ਰਹਿਆ ਹੈ ਜਾਪਦਾ ਖੜ੍ਹ ਰਹਿਆ ਪੱਬਾਂ ਦੇ ਭਾਰ ਓ ਟਹਣੀ ਨੂੰ ਬਚਾਵਣ ਦੇ ਲਈ, ਬਣਦਾ ਹੈ ਇਹ ਢਾਲ, ਜਿਸ 'ਤੇ ਹੈ ਇਹ ਉਗਿਆ । ਪਰ ਰੁੱਤ ਬਹਾਰ ਦੀਆਂ ਕਰਨਾਂ ਦੇ ਜਾਦੂ-ਅਸਰ ਹੇਠ ਨਵੀਨ ਕੁਮਲਾਂ ਨੂੰ ਦੇਣ ਲਈ ਜਗ੍ਹਾ ਪਾਲਣਾ ਕਰਦਾ ਹੋਇਆ ਕੁਦਰਤ ਦੇ ਸ਼ਾਂਤ ਨੇਮ ਦੀ ਡਿਗ ਪਏ ਧਰਤੀ 'ਤੇ ਮੁਕ ਸ਼ਾਨ ਨਾਲ ! ਚਾਹੇ ਕੋਈ ਕਵੀ ਰੁ ਹੈ, ਚਾਹੇ ਭਾਰਤੀ ਚਾਹੇ ਅਮਰੀਕੀ; ਇਨਸਾਨ ਹੋਣ ਦੇ ਨਾਤੇ ਉਨਾਂ ਦੀ ਸਾਂਝ ਸਦਾ ਹੀ ਬਣੀ ਹੁੰਦੀ ਹੈ । ਇਹ ਹੀ ਕਾਰਨ ਹੈ ਕਿ ਇਨਸਾਨੀ ਹਾਵ ਭਾਵ ਅੰਤਰ-ਰਾਸ਼ਟਰੀ ਮਹੱਤਤਾ ਰਖਦੇ ਹਨ । ਤੇ ਉਹਨਾਂ ਵੜ੍ਹ ਸਾਮਿਅਕ ਤਬਦੀਲ ਦਾ ਇਤਿਹਾਸਕ ਗੜ ਤੁਰਿਆ ਹੁੰਦਾ ਹੈ । ਵਲਾਦਮੀਰ ਉਰਗਨੇਵ ਨੌਜਵਾਨ ਰੂਸੀ ਕਵੀਆਂ ਬਾਰੇ ਚਰਚਾ ਕਰਦਿਆਂ ਇਸੇ ਸੱਚਾਈ ਵਲ ਸੰਕੇਤ ਕਰਦਾ ਹੈ :- "But all the same time favours. youth, because ੨੩