ਪੰਨਾ:Alochana Magazine May - June 1964.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਬੇਵਿਸ਼ਵਾਸੀ ਦੀ ਇਸ ਕਵਿਤਾ ਵਿਚ ਮਾਨਸਿਕ ਗੁੰਝਲਾਂ ਦੇ ਕਾਰਨ ਕੁਝ ਅਸਪਸ਼ਟਤਾ ਜਾਂ ਔਖਿਆਈ ਦਾ ਆ ਜਾਣਾ ਕੁਦਰਤੀ ਗੱਲ ਹੀ ਹੈ । ਜਿਹੜੇ ਲੋਕ ਇਸ ਕਵਿਤਾ ਉਤੇ ਇਹ ਦੁਸ਼ਣ ਲਾਉਂਦੇ ਹਨ ਕਿ ਉਹ ਔਖੀ ਹੈ, ਅਸਲ ਵਿਚ ਉਹ ਆਪ ਮਿਹਨਤ ਨਹੀਂ ਕਰਨਾ ਚਾਹੁੰਦੇ । ਉਨ੍ਹਾਂ ਦੀ ਅਨੁਭੂਤੀ ਬਣੀਆਂ ਬਣਾਈਆਂ ਚੀਜ਼ਾਂ ਨੂੰ ਹੁਣ ਕਰਨ ਦੀ ਆਦੀ ਹੋ ਚੁਕੀ ਹੁੰਦੀ ਹੈ । ਜਿਥੋਂ ਕੰਮ ਸ਼ੁਰੂ ਕਰਨਾ ਹੁੰਦਾ ਹੈ, ਉਹ ਉਥੇ 'ਔਖੀ' ਕਹਿ ਕੇ ਖਤਮ ਕਰ ਦਿੰਦੇ ਹਨ । ਇਸ ਬਾਰੇ ਵੀ ਐਨਥਨੀ ਥਵੇਟ ਦਾ ਕਥਨ ਧਿਆਨ ਯੋਗ ਹੈ (‘ਅਨੁਭਵ ਜਾਂ ਤਜਰਬੇ ਦੀ ਜਟਿਲਤਾ ਪ੍ਰਗਟਾ ਦੀ ਜੀਵਕਤਾਂ ਵਿਚ ਪ੍ਰਤਿਬਿੰਬਤ ਹੁੰਦੀ ਹੈ, ਅਤੇ ਇਹ ਸਚਮੁਚ ਹੀ ਕਵੀ ਦਾ ਕਰਤਵ ਨਹੀਂ ਕਿ ਉਹ ਉਨ੍ਹਾਂ ਅਨੁਭਵਾਂ ਦਾ ਸਾਧਾਰਨੀਕਰਣ ਕਰੇ ਜਿਹੜੇ ਕਿ ਆਪਣੇ ਆਪ ਵਿਚ ਸਾਧਾਰਨ ਨਹੀਂ । ਕਦੇ ਕਦੇ ਪਾਠਕ ਨੂੰ ਵੀ ਪੜ੍ਹਦੇ ਸਮੇਂ ਉਤਨੀ ਹੀ ਸਖਤ ਮਿਹਨਤ ਕਰਨ ਲਈ ਤੱਤਪਰ ਰਹਿਣਾ ਚਾਹੀਦਾ ਹੈ ਜਿਤਨੀ ਕਿ ਕਵੀ ਨੇ ਲਿਖਣ ਸਮੇਂ ਕੀਤੀ । | ਇਸ ਅਸਪਸ਼ਟਤਾ ਜਾਂ ਔਖਿਆਈ ਦਾ ਕਾਰਨ ਕਈ ਵਾਰ ਇਹ ਵੀ ਹੁੰਦਾ ਹੈ ਕਿ ਆਂਤਰਿਕ ਸਮੱਸਿਆਵਾਂ ਦੀ ਜਟਿਲਤਾਂ ਦੇ ਪ੍ਰਗਟਾ ਲਈ ਕਈ ਵਾਰ ਕਵੀ ਨੂੰ ਕੋਈ ਢੁਕਵਾਂ ਤੇ ਸਥੂਲ ਬਾਹਰਵਰਤੀ ਸਮਵਾਏ (objective correlative) ਨਹੀਂ ਮਿਲਦਾ ਜਿਸ ਨਾਲ ਉਸ ਦੇ ਵਿਅਕਤੀਗਤ ਭਾਵ ਸਪਸ਼ਟ ਰੂਪ ਵਿਚ ਵਿਆਪਕ ਹੋ ਸਕਣ ਜੇ ਕਈ ਵਾਰ ਇਹ ਬਾਹਰਵਰਤੀ ਸਮਵਾਏ ਮਿਲਦਾ ਵੀ ਹੈ ਤਾਂ ਸੂਖ਼ਮ ਜਾਂ ਭਾਵ-ਵਾਚਕ (abstract) ਰੂਪ ਵਿਚ । ਆਵਾਰਾਗਰਦੀ ਵਿਚ ਮੀਸ਼ਾ ਦੇ ਮਨ ਦੀ ਹਾਲਤ ਬਿਲਕਲ ਐਸੀ ਹੀ ਹੈ । ਉਹ ਲੱਭਣਾ ਚਾਹੁੰਦਾ ਹੈ ਕਿ ਉਸ ਦੇ ਮਨ ਦੀ ਭਟਕਣ ਕਿਹਦੇ ਵਰਗੀ ਹੈ ? ਪਰ ਕੋਈ ਨਿਰਣਾ ਨਹੀਂ ਕਰ ਪਾਉਂਦਾ। ਉਸ ਦੀ ਸਾਰੀ ਬਿੰਬਾਵਲੀ, ਪੈਰਾਂ ਦਾ ਚੱਕਰ, ਆਵਾ-ਗੌਣ, ਰਾਹ ਦੀਆਂ ਧੂੜਾਂ, ਪੋਣਾਂ ਦੇ ਅੰਗ ਸਹੇਲੇ, ਬੇਨਾਮ ਤਲਬ ਦੀ ਤਲਖੀ, ਮਸ਼ਾਲ, ਅੰਗਿਆਰੇ, ਫਿਕਰਾਂ ਦੇ ਚੰਗਿਆੜੇ, ਆਤਸ਼ਬਾਜ਼ੀ, ਛਲਾਵੇ, ਅੱਗ ਤੇ ਬਾਲਣ ਆਦਿ ਸਭ ਭਟਕਣ ਦੀ ਅਵਸਥਾ ਵਿਚ ਹਨ ਤੇ ਸਾਡੇ ਸਾਮਣੇ ਭਟਕਣ ਦਾ ਇਕ ਵਿਸ਼ਾਲ ਅਨੁਭਵ ਜਾਂ ਸੰਕਲਪ ਲਿਆ ਖੜ੍ਹਾ ਕਰਦੇ ਹਨ ਪਰ ਇਸ ਭਟਕਣ ਦਾ ਜੋ ਇਲਾਜ ( remedy) ਮੀਸ਼ੇ ਨੇ ਦੱਸਿਆ ਹੈ ਉਹਭ ਵ-ਵਾਚਕ ਹੋਣਕਰਕੇ ਇਤਨੀ ਵਿਆਪਕ ਨਹੀਂ ਹੋ ਸਕਿਆ ਜਿਸ ਕਰਕੇ ਕੁਝ ਅਸਪਸ਼ਟਤਾ ਓਪਰੀ ਨਜ਼ਰੇ ਨਜ਼ਰ ਆਉਂਦੀ ਹੈ ਪਰ ਗਹੁ ਨਾਲ ਪੜ੍ਹਿਆਂ ਇਹ ਦੂਰ ਹੋ ਜਾਂਦੀ ਹੈ ਕਿਉਂ ਨਾ ਸੱਜਣਾ ਕਿਸੇ ਯਕੀਨ-ਬ੍ਰਿਛ ਦੀ ਛਾਵੇਂ ਬਹਿ ਕੇ ਸੁਰਤ ਇਕਾਗਰ ਕਰੀਏ ਮੰਨਿਆ । ਔਖਾ ਮਿਲਣਾ ਭਾਵੇਂ so