ਪੰਨਾ:Alochana Magazine May - June 1964.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਸ਼ੈਤਾਨ ਦੇ ਮਿਥਿਹਾਸਕ ਸੰਕਲਪ ਨਾਲ ਹੋ ਗਇਆ ਹੈ -- ਮੈਂ ਨਾ ਭੂਤਕਾਲ ਤੋਂ ਅੱਡਰਾਂ | ਨੀਲੀ ਨਾੜ ਗੁਨਾਹ ਦੀ ਸੂਚਕ ! “ਨਵੀਂ ਤਾਰ" ਵਿਚ ਜਗਤਾਰ ਜਿੱਥੇ ਇਸ ਵਿਗਿਆਨਕ ਪ੍ਰਗਤ ਉਤੇ ਵਿਸ਼ਵਾਸ ਨਾ ਲਿਆਉਣ ਵਾਲਿਆਂ ਉਤੇ ਵਿਅੰਗ ਕਰਦਾ ਹੈ ਉਥੇ ਨਾਲ ਹੀ ਉਹ ਮਨੁਖ-ਮਨ ਤੋਂ ਹਰ ਪ੍ਰਕਾਰ ਦੇ ਭੂਪਵਾਦੀ ਤੇ ਗੁਲਾਮੀ ਦੇ ਸੰਸਕਾਰਾਂ ਨੂੰ ਧੋ ਸੁਟਣਾ ਚਾਹੁੰਦਾ ਹੈ । ਏਥੇ ਹੀ ਬਸ ਨਹੀਂ ਸਗੋਂ ਉਹ ਇਨ੍ਹਾਂ ਨਾਲ ਸੰਬੰਧਤ ਬਿੰਬਾਵਲੀ ਤੇ ਹੋਰ ਸਬੂਲ ਵਸਤਾਂ 'ਤੇ ਵੀ ਵਿਸ਼ਾ ਭਰਪੂਰ ਵਿਅੰਗ ਕਰਦਾ ਹੈ। ਇਸ ਕਵਿਤਾ ਵਿਚ ਉਸ ਦਾ ਪ੍ਰਤੀਵਾਦ ਸਥ, ਚੇਤੰਨ. ਵਾਸਤਵਿਕ, ਵਿਅੰਗਾਤਮਕ ਤੇ ਮੌਲਿਕ ਰੰਗ ਦਾ ਹੈ ਮੈਂ ਤਾਂ ਇਕ ਗੱਲ ਹੋਰ ਸੁਣੀ ਏਂ ਰੂਸੀ ਅਜ ਕਲ ਨਵੇਂ ਰੰਗ ਦੀ ਤਾਬ ਬਨਾਵਣ ਦੇ ਵਿਚ ਸਾਰੇ ਰੁਝੇ ਹੋਏ ਕਿਉਂਕਿ ਓਥੇ ਦੇ ਲੋਕਾਂ ਨੂੰ ਸ਼ਾਹਾਂ ਅਤੇ ਬੇਗਮਾਂ ਵਾਲੀ ਤਾਸ਼ ਤੋਂ ਡਾਢੀ ਹੀ ਨਫ਼ਰਤ ਹੈ । ••• ਫਿਰ ਤਾਂ ਆਪਣਾ ਮੁਲਕ ਵੀ ਕੋਈ | ਨਵੀਉਂ ਤਾਸ਼ ਬਣਾਉ । ਅਜੋਕੀ ਜਾਂ ਆਧੁਨਿਕ ਕਵਿਤਾ ਦੀ ਇਕ ਹੋਰ ਬਲਵਾਨ ਰ ਆਂਤਰਿਕ ਕਵਿਤਾ ਦੀ ਹੈ ਜਿਸ ਵਿਚ ਕਵੀ ਨਿਰੋਲ ਅੰਤਰਮੁਖੀ ਹੋ ਜਾਂਦਾ ਹੈ । ਜੇ ਇਹ ਅੰਤਰ-ਮੁਖਤਾ ਮਾਨਸਿਕ ਕਲਾਬਾਜ਼ੀਆਂ ਦੇ ਉਦੇਸ਼ ਤੋਂ ਅਗੇ ਜਾ ਟੱਪੇ ਤਾਂ ਅਵੱਸ਼ ਹੀ ਨਿੰਦਨਯ ਹੈ ਪਰ ਜੇ ਇਹ ਟੇਢੇ ਢੰਗ ਨਾਲ ਅਜਿਹੀਆਂ ਪ੍ਰਸਥਿਤੀਆਂ 'ਤੇ ਵਿਅੰਗ ਕਰੇ ਤਾਂ ਅਵੱਸ਼ ਹੀ ਸਾਰਥਕ $ ਸੁਝਾਉ ਤੋਂ ਨਿੱਬੜਦੀ ਹੈ । ਅਜਿਹਾ ਕਵੀ ਇਤਲਖ਼ ਦੁਨੀਆਂ ਦਾ ਅੰਗ ਹੁੰਦਾ ਹੋਇਆ ਵੀ ਇਸ ਤੋਂ ਅਸਾਰ ਚਾਹੁੰਦਾ ਹੈ ਪਰ ਉਹ ਅਪਸਾਰ ਇਕ ਤਰ੍ਹਾਂ ਨਾਲ ਉਸ ਦੀ ਬੇਚਾਰਗੀ ਉਤੇ ਇਕ ਭਰਪੂਰ ਚਟ ਹੈ-- ਆਪਾਂ ਨੂੰ ਕੀ ? ਲੋਕਾਂ ਦੇ ਖਲਜਗਣਾ ਤੋਂ ਆਪਾਂ ਕੀ ਲੈਣਾ ? ਜਾਣ ਬੁਝ ਕੇ ਝੰਜਟ ਵਿਚ ਆਪਾਂ ਕਿਉ ਪੈਣਾ ? ਦਰਵਾਜ਼ੇ ਵਲ ਪਿੱਠ ਭੁਆ ਕੇ ਆ ਆਪਾਂ ਸ਼ਤਰੰਜ ਖੇਡਏ 'ਕੱਠੇ ਬਹ ਕੇ ਮੌਜ ਮਨਾਈਏ