ਪੰਨਾ:Alochana Magazine May - June 1964.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਖਰ ਫੇਰ ਵੀ ਨਾ ਮਿਟੇ ਤਾਂ ਬਲੇਡ ਨਾਲ ਕਤਲ ਕਰ ਦਿੰਦਾ ਹੈ । ਬੜੀ ਦੇਰ ਤਕ ਮੈਂ ਇਹ ਸੋਚਦਾ ਰਿਹਾ ਕਿ ਸਤਿਆਰਥੀ ਦੀ ਮੈਲ ਤਾ ਤਾਂ ਇਹ ਰਬੜ ਤੇ ਬਲੇਡ ਹੀ ਖਤਮ ਕਰ ਦੇਂਦੇ ਹੋਣਗੇ--ਪਰ ਇਕ ਦਿਨ ਸਤਿਆਰਥੀ ਨੇ ਮੈਨੂੰ “ਲਕ ਟੁਣੂ ਟੂਣ' ਦੀ ਭੂਮਿਕਾ ਸੁਣਾਈ ਤਾਂ ਹੋਰ ਨਵੇਂ ਭੇਤ ਦਾ ਪਤਾ ਲ ! ਸਤਿਆਰਥੀ ਨੇ ਇਕ ਥਾਂ ਲਿਖਿਆ ਸੀ-- ਜਦੋਂ ਮੈਂ ਕਿਸੇ ਦੀ ਸਲਾਹ ਅਨੁਸਾਰ ਕੋਈ ਸ਼ਬਦ ਆਪਣੀ ਰਚਨਾ ਵਿਚ ਲਿਖ ਲੈਂਦਾ ਹਾਂ ਤਾਂ ਸਰੋਤੇ ਇਹ ਭੁੱਲ ਜਾਂਦੇ ਨੇ ਕਿ ਮੇਰੀ ਜੇਬ ਵਿਚ ਇਕ ਰਬੜ ਵੀ ਜੋ ਇਹਨੂੰ ਮਣਾ ਸਕਦਾ ਹੈ ........ ਇਤੇ ਉਹਨਾਂ ਬਹੁਤ ਹੀ ਸੂਖਮ ਗਲਾਂ ਸਾਦਗੀ ਨਾਲ ਸਾਹਿਤਕਾਰਾਂ ਬਾਰੇ ਲਿਖੀਆਂ ਹਨ ਪਰ ਮੈਨੂੰ ਇਕ ਗਲ ਖਾਸ ਤੌਰ ਤੇ ਤੇ ਬਹੁਤ ਰੜਕੀ ਹੈ । ਜੇਹੜੀ ਗਲ ਕਿਸੇ ਲੜ ਢੰਗ ਨਾਲ ਕਿਸੇ ਪ੍ਰਤੀਕ ਰਾਹੀਂ ਕਹੀ ਜਾ ਸਕਦੀ ਹੋਵੇ ਉਹ ਕਿਉਂ ਖਰੂਵੇ ਢੰਗ ਨਾਲ ਕਹੀ ਜਾਵੇ ? | ਇਸ ਪੁਸਤਕ ਵਿਚ ਦੋ ਸਕੇ ਚ ਪੁਰਾਣੇ ਬਜ਼ੁਰਗ ਸਾਹਿਤਕਾਰਾਂ ਦੇ ਵੀ ਹਨ । ਭਾਈ ਵੀਰ ਸਿੰਘ ਤੇ ਨਾਨਕ ਸਿੰਘ । ਮੇਰੇ ਖਿਆਲ 'ਚ ਕਾਂਗ ਅੱਜ ਦੇ ਸਾਹਿਤਕਾਰਾਂ ਨਾਲੋਂ pਨਾਂ ਸ਼ਖਸੀਅਤਾਂ ਨੂੰ ਘੱਟ ਜਾਣਦਾ ਹੋਵੇਗਾ ਤੇ ਜੇਕਰ ਇਨ੍ਹਾਂ ਬਾਰੇ ਲਿਖਦਿਆਂ ਉਹਦੀ ਰਚਨਾ ਵਿਚ ਜਿੰਦ ਜਾਨ ਹੈ ਤਾਂ ਇਹ ਉਹਦੀ ਕਲਾ ਦਾ ਕਰਿਸ਼ਮਾ ਹੈ । ਹੋ ਸਕਦਾ ਹੈ ਕਿ ਇਹ ਸਕੈਚ ਉਹਨੇ ਰਣ ਮੁਕਤ ਹੋਣ ਲਈ ਲਿਖੇ ਹੋਣ । ਦੋ ਕੁ ਸਕੈਚ ਕੇਵਲ ਇੰਟਰਵੀਓ ਜਹੀ ਦਾ ਵੀ ਭੁਲੇਖਾ ਪਾਉਂਦੇ ਹਨ ਪਰ ਸਮਕਾਲੀਆਂ ਦੇ ਸਕੋਚ, ਮਸਲਨ ਦੇਵਿੰਦਰ, ਸਹਿਰਾਈ, ਫਰਿਆਦੀ, ਸਤਿਆਰਥੀ, ਗੁਰਦਾਸਪੁਰੀ, ਬਾਵਾ ਬਲਵੰਤ, ਡਾ: ਸੀਤਲ ਤੇ ਡਾ: ਹਰਿਭਜਨ ਸਿੰਘ ਦੇ ਬਹੁਤ ਹੀ ਸ਼ਗੁਫਤਾ ਹਨ ਤੇ ਲੇਖਕਾਂ ਦੇ ਚੇਹਰੇ ਹਰੇ ਸਾਕਾਰ ਸਾਡੀਆਂ ਅੱਖਾਂ ਅਗੇ ਖਲੋ ਜਾਂਦੇ ਹਨ । ਇਨ੍ਹਾਂ ਸਮਕਾਲੀਆਂ ਦੀਆਂ ਸਭੋ ਤਲਖ ਹਕੀਕੜਾਂ ਬੜੀ ਮਾਰਮਿਕ ਸ਼ੈਲੀ 'ਚ ਬਿਆਨੀਆਂ ਹਨ । ਉਹਦੇ ਇਹ ਸਕੈਚ ਕੇਵਲ ਲਤੀਫ਼ੇ ਬਾਜ਼ੀ ਤੋਂ ਸੱਖਣੇ ਤੇ ਗਲਤ ਬਿਆਨੀ ਤੋਂ ਪਾਕ ਹਨ | ਸਗੋਂ ਕਿਸੇ ਗਲਤ ਕਿਸਮ ਦੇ ਸਾਹਿਤਕਾਰ ਦਾ ਪਰਛਾਵਾਂ ਵੀ ਉਹਦੇ ਸਕੈਚਾਂ ਤੋਂ ਦੂਰ ਹੈ । ਜਾਪਦਾ ਹੈ ਕਿ ਕੁਲਬੀਰ ਸਿੰਘ ਕਾਂਗ ਨੇ ਸਾਹਿਤਕਾਰਾਂ ਦੇ ਜੀਵਨ ਨੂੰ ਨੇੜਿਉਂ ਰਕਣ ਦਾ ਬੀੜਾ ਬੜੇ ਸਿਦਕ ਦਿਲ ਨਾਲ ਚੁਕਿਆ ਹੈ | ਪਰ ਯਾਤਰਾਂ 'ਚ ਉਹ ਕਿਸੇ ਸਮ ਦੇ ਭਰਮ ਦਾ ਸ਼ਿਕਾਰ ਨਹੀਂ ਹੈ । ਸਾਹਿਤਕਾਰ ਨੂੰ ਅਸਲੀਅਤ ਦੀ ਐਨਕ ਨਾਲ ਦਾ ਦੇਖਦਾ ਹੈ, ਸ਼ਰਧਾ ਦੇ ਚਸ਼ਮੇ ਨਾਲ ਨਹੀਂ ਅਤੇ ਕਈ ਸਾਹਿਤਕਾਰਾਂ ਤੋਂ ਉਹਨੂੰ ਬੜਾ ਤਜਰਬਾ ਵੀ ਹੋਇਆ ਹੈ । ਬੱਦਲਾਂ ਦੇ ਰੰਗ' ਦੀ ਭੂਮਿਕਾ ਵਿਚ ਉਹਦੇ ਹੀ ਸ਼ਬਦ ਪੜੋ । ਮਰ 'ਜ਼ਿੰਦਗੀ ਵਿਚ ਅਨੇਕਾਂ ਮਹਾਂ ਕਵੀ, ਸਾਧਾਰਨ ਕਵੀ ਤੇ ਹੋਰ ਲੇਖਕ ਮਿਤਰ ਹਨ । ਮਹਾਂ ਕਵੀਆਂ ਤੋਂ ਮੈਨੂੰ ਬੜਾ ਕੌੜਾ ਤਜਰਬਾ ਹੋਇਆ ਹੈ, ਉਨ੍ਹਾਂ ਦਾ 35