ਪੰਨਾ:Alochana Magazine May - June 1964.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੰਭ ਤੇ ਪਾਖੰਡ ਦਾ ਮਹਾਂ ਨਾਚ ਹੈ । ਕੁਝ ਅਜੇਹੇ ਵੀ ਹਨ ਜਿਨ੍ਹਾਂ ਆਪੇ ਹੀ ਮਿਤਰਤਾ ਦਾ ਹਥ ਵਧਾਇਆ ਪਰ ਆਪੇ ਹੀ ਪਿਛੋਂ ਛਰੀ ਕੱਢ ਮਾਰੀ । ਮੈਨੂੰ ਕਿਸੇ ਤੇ ਅਫਸੋਸ ਨਹੀਂ ਜੇ ਜ਼ਿੰਦਗੀ ਵਿਚ ਇਹ ਗਲਾਂ ਨਾ ਹੋਣ ਤਾਂ ਜ਼ਿੰਦਗੀ ਰਸਹੀਣ ਹੋ ਜਾਵੇ । ਆਸ ਹੈ ਕਿ ਕਾਂਗ ਅੰਤਲੀ ਗਲ ਦੇ ਮਰਮ ਨੂੰ ਨਹੀਂ ਭੁਲੇਗਾ ਤੇ ਦ੍ਰਿੜਤਾ ਨਾਲ ਆਪਣੀ ਸਾਹਿਤ ਯਾਤਰਾਂ ਕਰਦਾ ਰਹੇਗਾ । ਅੰਤ ਵਿਚ ਮੈਂ ਕਾਂਗ ਨੂੰ ਇਕ ਜ਼ਰੂਰੀ ਗਲ ਕਹਣੀ ਚਾਹੁੰਦਾ ਹਾਂ ਕਿ ਉਹਨੂੰ ਸਿਰਫ ਆਪਣੇ ਸਮਕਾਲੀਆਂ ਦੇ ਚਿੱਤਰ ਉਲੀਕਣ ਤਕ ਹੀ ਸੀਮਤ ਰਹਿਣਾ ਚਾਹੀਦਾ ਹੈ । ਇਹ ਸਮਕਾਲੀ ਭਾਵੇਂ ਪੰਜਾਬੀ, ਹਿੰਦੀ ਤੇ ਕਿਸੇ ਵੀ ਹੋਰ ਭਾਸ਼ਾ ਦੇ ਲੇਖਕ ਹੋਣ, ਭਾਵੇ ਆਰਟਿਸਟ, ਸੰਗੀਤਕਾਰ ਤੇ ਨਰਤਕਾਰ ਤੇ ਭਾਵੇਂ ਸਕੂਲਾਂ ਦੇ ਮਾਸਟਰ, ਪੈਸਾਂ ਦੇ ਕੰਪੋਜੀਟਰ ਮਸ਼ੀਨ ਮੈਨ ਤੇ ਚਾਹੇ ਅਖਬਾਰਾਂ ਰਸਾਲਿਆਂ ਦੇ ਸੰਪਾਦਕ | ਅਣਜਾਣ ਲੋਕਾਂ ਬਾਰੇ ਲਿਖਣ ਨਾਲੋਂ ਉਹਨੇ ਆਪਣੇ ਮਾਹੋਲ ਬਾਰੇ ਵਧੇਰੇ ਸ਼ਗੁਫ਼ਤਗੀ ਨਾਲ ਲਿਖਿਆ ਹੈ । -ਜਸਵੰਤ ਸਿੰਘ ਵਿਰਦੀ