ਪੰਨਾ:Alochana Magazine May - June 1964.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੁਸਤਕ ਪੜਚੋਲ-- ਮੋਮਬਤੀਆਂ ਦਾ ਭੇਤ ਲੇਖਿਕਾ : ਅੰਮ੍ਰਿਤਾ ਪੋਤਮ ਪ੍ਰਕਾਸ਼ਕ : ਆਰਮੀ ਪਰਕਾਸ਼ਨ, ਚਾਂਦਨੀ ਚੌਕ, ਦਿੱਲੀ ਮੁਲ : ਇਕ ਰੁਪਿਆ “ਮੋਮਬਤੀਆਂ ਦਾ ਭੇਤ' ਅੰਮ੍ਰਿਤਾ ਦੇ ਨਿੱਕੇ ਨਿਬੰਧਾ ਦਾ ਇਕ ਆਤਮ ਸਪਰਸ਼ੀ ਸੰਗਹ ਹੈ । ਇਥੇ ਮੈਂ ਨਿਕੇ ਨਿਬੰਧ' ਦੀ ਵਰਤੋਂ ਜਾਣ ਕੇ ਕੀਤੀ ਹੈ ਕਿਉਂਕਿ ਮੇਰੀ ਧਾਰਨਾ ਬਣ ਚੁੱਕੀ ਹੈ ਕਿ ਨਿੱਕਾ ਨਿਬੰਧ' ਜਿਹਾ ਸਾਹਿਤ ਦਾ ਰੂਪ ਹੋਂਦ ਵਿਚ ਆ ਚੁਕਿਆ ਹੈ, ਚਾਹੇ ਸਾਡੇ ਬੜੇ ਬੜੇ ਆਲੱਚਕ ਇਸ ਦੇ ਬਾਰੇ ਵਿਚ ਚੇਤੰਨ ਨਾ ਹੋਣ । ਨਿਕੇ ਨਬੰਧ (shorter essay) ਤੇ ਨਿਬੰਧ ਵਿਚ ਮਾਕੂਲ ਭੇਤ ਹੈ ਉਸ ਤਰ੍ਹਾਂ ਜਿਵੇਂ ਕਿ ਇਕ short story ਤੇ story ਵਿਚ ਹੈ । ਜਿਸ ਸਭਿਅਤਾ ਨੇ ਨਿੱਕੀ ਕਹਾਣੀ (short story) ਨੂੰ ਜਨਮ ਦਿੱਤਾ ਹੈ, ਉਸ ਨੇ ਹੀ 'ਨਿੱਕਾ ਨਿਬੰਧ’ ਜਿਹਾ ਸਾਹਿਤ ਦਾ ਰੂਪ ਹੋਦ ਵਿਚ ਲਿਆ ਦਿੱਤਾ ਹੈ । ਅੰਗਰੇਜ਼ੀ ਸਾਹਿਤ ਵਿਚ ਪਤਰਕਾਰ ਨੂੰ ਅਜਿਹੇ ਨਿਬੰਧ ਨੂੰ ਬਹੁਤ ਉਪਰ ਚੁਕਿਆ ਹੈ । G. K. Chesterton ਦੇ ਨਿੱਕੇ ਨਿਬੰਧ ਵੀ ਪਤਰਕਾਰੀ ਦੀ ਹੀ ਦੇਣ ਹਨ। ਹਾਂ, ਇਨ੍ਹਾਂ ਵਿਚ ਹਾਸੇ ਲਈ humour ਬਹੁਤ ਥਾਂ ਹੈ । ਵੱਡੇ ਵੱਡੇ ਨਿਬੰਧ ਪੜ੍ਹਣ ਦਾ ਵਿਹਲ ਅੱਜ ਕਸ ਕੋਲ ਹੈ ? ਅਜਹ ਨਿਬੰਧਾਂ ਨੂੰ ਜਾਂ ਤੇ ਕਈ ਐਮ. ਏ. ਦਾ , ਵਿਦਿਆਰਥੀ ਪੜ੍ਹਦਾ ਹੈ ਤੇ ਜਾਂ ਕੋਈ ਰਿਸਰਚ ਸਕਾਲਰ । ਯੁਗ ਤਾਂ ਹੈ ਨਿੱਕੇ ਨਿੱਕੇ ਨਿਬੰਧ ਦਾ । ਅਜਿਹੇ i2 ਨਿਬੰਧਾਂ ਦਾ ਹੀ ਸੰfਹ ਹੈ ਇਹ ਨਿੱਕੀ ਜਹੀ, ਸੋਹਣੀ ਜਿਹੀ ਪੁਸਤਕ , | ਇਥੇ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਪੰਜਾਬੀ ਸਾਹਿਤ ਵਿਚ ਅ ਰਹੇ ਨਿੱਕੇ ਨਿਬੰਧਾਂ ਦੀ ਕਮੀ ਮੈਨੂੰ ਕਈ ਦਫ਼ਾ ਅਜਿਹੇ ਨਿਕੇ ਨਿਬੰਧਾਂ ਦੀ ਕਮੀ ਮੈਨੂੰ ਕਈ ਦੇ ਡਾ ਅਬਰਦੀ ਹੈ । ਮੈਂ ਖੁਦ ਵੀ ਅਜੇਹੇ ਨਿਕੇ ਨਿਬੰਧਾਂ ਨੂੰ ਲਿਖਣ ਦਾ ਯਤਨ ਕੀਤਾ ਹੈ । ਇਹ ਤਾਂ ਕੋਈ ਕੁਸ਼ਲ ਤੇ ਸੰਵੇਦਨਸ਼ੀਲ ਆਲੋਚਕ ਹੀ ਦੱਸ ਸ਼ਤਦਾ ਹੈ ਕਿ ਇਸ ਖੇਤਰ ਵਿਚ ਮੈਨੂੰ ਕਿੰਨੀ ਸਫਲਤਾ ਮਿਲੀ ਹੈ । ੩੯