ਪੰਨਾ:Alochana Magazine May 1958.pdf/11

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਅਸੀਂ ਉਸ ਸਮੇਂ ਤੇ ਨਜ਼ਰ ਮਾਰਦੇ ਹਾਂ ਕਿ ਅੰਗਰੇਜ਼ “ਪਾੜੋ ਤੇ ਰਾਜ ਕਰੋ ਨੀਤੀ ਦੇ ਅਸਰ ਹੇਠ ਹਿੰਦੂਆਂ ਨੂੰ ਹਿੰਦੀ ਲਈ ਪਰੇਰ ਰਹਿਆ ਸੀ, ਮੁਸਲਮਾਨਾਂ ਨੂੰ ਉਰਦੂ ਲਈ ਉਕਸਾ ਰਹਿਆ ਸੀ, ਜਦ ਪੰਜਾਬੀ ਕਵਲ ਸਿੱਖਾਂ ਦੀ ਹੀ ਬੋਲੀ ਸਮਝੀ ਜਾਂਦੀ ਸੀ, ਉਸ ਵੇਲੇ ਲਾਲਾ ਜੀ ਨ ਏਸ ਨੂੰ ਆਪਣੀ ਮਾਂ ਸਮਾਨ ਸਮਝ ਕੇ ਸ਼ਰਧਾ ਤੇ ਭਗਤੀ ਨਾਲ ਸੇਵਾ ਕੀਤੀ :- ‘ਇਹੋ ਜਿੰਦ ਜਾਨ ਸਾਡੀ ਮੋਤੀਆਂ ਦੀ ਖਾਨ ਸਾਡੀ ਹਥੋਂ ਨਹੀਂ ਗਵਾਉਣੀ ਬਲੀ ਹੈ ਪੰਜਾਬੀ ਸਾਡੀ ( ਚਾਤ੍ਰਿਕ ) ਚਤਿਕ ਜੀ ਦੀਆਂ ‘ਚੰਦਨ ਵਾੜੀ’, ‘ਕੇਸਰ ਕਿਆਰੀ”, “ਨਵਾਂ ਜਹਾਨ ਤੇ ਸੂਫ਼ੀ ਖਾਨ ਪਰਸਿੱਧ ਪੁਸਤਕਾਂ ਹਨ । ਲਾਲਾ ਕਿਰਪਾ ਸਾਗਰ ਕਰਤਾ “ਲਖਸ਼ਮੀ ਦੇਵੀ, ਬਾਵਾ ਬਲਵੰਤ ਕਰਤਾ “ਮਹਾਂ ਨਾਚ (ਅਮਰ ਗੀਤ, ਪੰਡਿਤ ਕੇਦਾਰ ਨਾਥ ਤਿਵਾੜੀ ਕਰਤੇ। 'ਕਣਮਿਣ ਕਣੀਆਂ ਤੇ ਹੋਰ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਪੰਜਾਬੀ ਸਾਹਿਤ ਨੂੰ ਸ਼ਿੰਗਾਰਿਆ । ਦੇਸ਼ ਦੀ ਆਜ਼ਾਦੀ ਪਿਛੋਂ ਜਦ ਹਿੰਦੂ ਪੰਜਾਬੀ ਦੀ ਥਾਂ ਹਿੰਦੀ ਨੂੰ ਆਪਣੀ ਮਾਦਰੀ ਬੋਲੀ ਲਿਖਵਾ ਰਹੇ ਸਨ ਤਾਂ ਤਿਵਾੜੀ ਜੀ ਨੇ ਪੰਜਾਬ ਵਾਸੀਆਂ ਨੂੰ ਵੰਗਾਰਿਆ :- ਸਾਡੀ ਮਾਂ ਪੰਜਾਬੀ ਬੋਲੀ ਸਿੱਧੀ ਸਾਦੀ ਆਲੀ ਭੋਲੀ ਮਿੱਠੀ ਜਿਉਂ ਦੁਧ-ਮਿਸਰੀ ਘੋਲੀ ਸਾਨੂੰ ਚੰਗੀ ਮੰਦੀ ਚੰਗੀ ਮਾਂ ਨੂੰ ਮਾਂ ਕਹਿਣੋ ਨਾ ਸੰਗੀ) ( ਤਿਵਾੜੀ ) ਸਟੇਜੀ ਕਵੀਆਂ ਨੇ ਜਿੰਨ ਪੰਜਾਬੀ ਕਵਿਤਾ ਨੂੰ ਲੋਕਾਂ ਤੀਕ ਪੁਚਾਇਆ ਹੈ, ਓਨਾ ਸ਼ਾਇਦ ਹੀ ਕਿਸੇ ਹੋਰ ਨੇ ਲੋਕਾਂ ਤੀਕ ਪੰਜਾਬੀ ਬੋਲੀ ਨੂੰ ਪੁਚਾਇਆ ਹੋਵੇ । ਇਨ੍ਹਾਂ ਸਟੇਜੀ ਕਵੀਆਂ ਵਿਚੋਂ ਸੁਰਗਵਾਸੀ ਸੰਦਰ ਦਾਸ ਆਸੀ, ਬਰਕਤ ਰਾਮ ਯਮਨ, ਨੰਦ ਲਾਲ ਨੂਰਪੁਰੀ, ਕਿਰਪਾ ਰਾਮ ਨਾਂਜ਼ਮ, ਜਸਵੰਤ ਰਾਏ ਰਾਣ, ਦਿਆਲ ਚੰਦ ਮੁਗਲਾਣੀ, ਵਿਸ਼ਵਾਨਾਥ ਤਿਵਾੜੀ, ਪਰਕਾਸ਼ ਪਿੰਗਲਵੀ, ਵੇਦ ਪਰਕਾਸ਼ ਸ਼ਰਮਾ, ਕੇਦਾਰ ਨਾਬ ਬਾਗੀ ਤੇ ਕਿਸ਼ਨ ਅਸ਼ਾਂਤ ਪੰਜਾਬੀ ਦੇ ਕਮਯਾਬ ਸਟੇਜੀ ਕਵੀ ਮੰਨੇ ਜਾਂਦੇ ਹਨ ।