ਪੰਨਾ:Alochana Magazine May 1958.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ ਅਤੇ ਇਸ ਤਰ੍ਹਾਂ ਇਸ ਨੂੰ ਇਕ ਧਾਰਮਿਕ ਲਿਪੀ ਮੰਨਣਾ ਤੇ ਇਸੇ ਆਧਾਰ ਤੇ ਇਸ ਦਾ ਵਿਰੋਧ ਕਰਨਾ ਸਰ:ਸਰ ਭੁੱਲ ਹੈ । ਪੰਜਾਬੀ ਲਈ ਦੇਵਨਾਗਰੀ ਲਿਪੀ ਦੀ ਖੁਲ ਦੇਣੀ ਨਾ ਕੇਵਲ ਇਸ ਬੋਲੀ ਦੀ ਸੁਧਤਾ ਤੇ ਠੇਠਤਾ ਨੂੰ ਹੀ ਭੰਗ ਕਰਗੀ ਸਗੋਂ ਗੁਰਮੁਖੀ ਲਿਪੀ ਵਿਚ ਰਚ ਹੁਣ ਤੱਕ ਦੇ ਸਾਰੇ ਪੰਜਾਬੀ ਸਾਹਿਤ ਦਾ ਉਹੋ ਹਾਲ ਹੋਵੇਗਾ ਜਿਹੜਾ ਕਿ ਅੱਜ ਦੇ ਪੰਜਾਬ ਵਿਚ ਉਰਦੂ ਅੱਖਰਾਂ ਵਿਚ ਛਪੇ ਪੰਜਾਬੀ ਸਾਹਿਤ ਦਾ ਹੈ । ਇਨਾਂ ਠੋਸ ਸਾਹਿਤਕ ਤੇ ਇਤਿਹਾਸਕ ਹਵਾਲਿਆਂ ਪਛੇ ਵੀ ਜੇ ਕੋਈ ਇਸ ਗੱਲ ਤੇ ਜ਼ਿਦ ਕਰੋ ਕਿ ਗੁਰਮੁਖ ਕਿਸੇ ਇਕ ਧਰਮ ਦੀ ਲਿਪੀ ਹੈ ਅਤੇ ਉਹ ਹਿੰਦੂਆਂ ਦੀ ਲਿਪੀ ਨਹੀਂ ਤਾਂ ਇਸ ਨੂੰ ਅਸੀਂ “ਮੈਂ ਨਾ ਮਾਨੂੰ' ਵਾਲੀ ਜ਼ਿਦ ਹੀ ਕਹਾਂਗ-ਜਿਸ ਦਾ ਹੱਲ ਮੇਰੇ ਪਾਸੋਂ ਕੀ, ਲੁਕਮਾਨ ਕੋਲੋਂ ਵੀ ਨਾ ਮਿਲ ਸਕੇਗਾ | | ਅੰਤ ਵਿਚ ਮੈਂ ਇਕ ਹੋਰ ਜ਼ਰੂਰੀ ਸਮੱਸਿਆ ਦਾ ਵਰਣਨ ਕੀਤੇ ਬਿਨਾਂ ਨਹੀਂ ਰਹ ਸਕਦਾ ਕਿ ਆਰੰਭਕ ਜਮਾਤਾਂ ਵਿਚ ਮੋਖ ਆ ਦਾ + fਧਿਅਮ ਕੀ ਹੋਵੇ ? ਇਹ ਗੱਲ ਵੀ ਬਹੁਤ ਜ਼ਿਆਦਾ ਵਿਵਾਟ ਦਾ ਕਾਰਨ ਨਹੀਂ ਹੋਣੀ ਚਾਹੀਦੀ ਕਿਉਕਿ ਸ਼ਪਸ਼ਟ ਹੈ ਕਿ ਜਿਸ ਤਰਾਂ ਕਿਸੇ ਗੈਰ ਪੰਜਾਬੀ ਬੋਲਦੇ ਲੋਕਾਂ ਲਈ ਇਰ ਮੁਸ਼ਕਲ ਹੋਵੇਗੀ ਕਿ ਉਹ ਪੰਜਾਬੀ ਤੇ ਗੁਰਮੁਖੀ ਅੱਖਰਾਂ ਵਿਚ ਸਿਖਿਆ ਪ੍ਰਾਪਤ ਕਰਨ, ਠੀਕ ਉਸੇ ਤਰ੍ਹਾਂ ਪੰਜਾਬੀ ਬੋਲਦੀ ਵਲੋਂ ਦੇ ਬੱਚਿਆਂ ਲਈ ਕਿਸੇ ਗੈਰ ਮਾਹੀ ਬੋਲੀ ਰਾਹੀਂ ਸਿਖਿਆ ਪ੍ਰਾਪਤ ਕਰਨੀ ਕਠਨ ਹੋਵੇਗੀ ! ਇਹ ਸਵਾਲ ਨਿਰੋਲ ਵਿਦਿਅਕ ਹੈ ਤੇ ਇਸ ਦੇ ਹੱਲ ਲਈ ਅਵਿਗਿਆਨਕ ਤੇ ਤੰਗ ਦਿਲੀ ਦਾ ਖ਼ਿਆਲ ਹਾਨੀਕਾਰਕ ਹੋ ਸਕਦਾ ਹੈ । ਹਰਿਆਣੇ ਦੇ ਬੱਚਿਆਂ ਲਈ ਜਿਸ ਤਰ੍ਹਾਂ ਪੰਜਾਬੀ ਤੇ ਗੁਰਮੁਖੀ ਲਿਪੀ ਰਾਹੀਂ ਸਿੱਖਿਆ ਮਾfਧਅਮ ਔਖੈਰਾ ਤੇ ਅਨ-ਵਿਗਿਆਨਕ ਹੈ-ਐਲ ਏਸੇ ਤਰ੍ਹਾਂ ਪੰਜਾਬੀ ਬੋਲਦੇ ਸਭ ਬੱਚਿਆਂ ਲਈ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ-ਆਪਣੀ ਬੋਲੀ ਤੋਂ ਛੁੱਟ ਕਿਸੇ ਵੀ ਹੋਰ ਬੋਲੀ ਰਾਹੀਂ ਸfਖਿਆ ਪ੍ਰਾਪਤ ਕਰਨੀ ਉਚਿਤ ਨਹੀਂ । ਵਿਸ਼ੇ ਤੇ ਰੂਪ ਦੋਹਾਂ ਪੱਖਾਂ ਤੋਂ ਹਿੰਦੁ ਸਾਹਿਤਕਾਰਾਂ ਦੀ ਪੰਜਾਬੀ ਨੂੰ ਅਮਰ ਦੇਣ ਹੈ । ਜਿਥੇ ਪੰਜਾਬੀ ਸਾਹਿਤ ਵਿਚ ਹਿੰਦੂ ਧਰਮ, ਪੁਰਾਣਕ ਗੱਲਾਂ, ਰੀਤੀ ਰਿਵਾਜਾਂ fਥ ਹਾਸ ਤੇ ਇਤਿਹਾਸ ਨਾਲ ਸੰਬੰਧਿਤ ਕਹਾਣੀਆਂ, ਪੂਰਵਜਾਂ ਦੇ ਹਵਾਲੇ, ਇਨ੍ਹਾਂ ਹਿੰਦੁ ਸਾਹਿਤਕਾਰਾਂ ਨੇ ਲਿਆ ਪੰਜਾਬੀ ਬੋਲੀ ਦੇ ਘੇਰੇ ਨੂੰ ਫੈਲਾਇਆ ਹੈ । ਉਥੇ ਇਨਾਂ ਹਿੰਦੁ ਸਾਹਿਤਕਾਰਾਂ ਨੇ ਸਹੀ ਅਰਥਾਂ ਵਿਚ ਪੰਜਾਬੀ ਨੂੰ ਪੰਜਾਬੀਅਤ ਦੀ ਰੰਗਤ ਦਿਤ ਹੈ । ਲੋਕਾਂ ਵਿਚ ਸਾਂਝੀ ਕੌਮੀਅਤ ਦਾ ਅਹਿਸਾਸ ਪੈਦਾ ਕੀਤਾ ਹੈ । ਇਨ੍ਹਾਂ ਦੀ ਪੰਜਾਬੀ ਨੂੰ ਸਭ ਤੋਂ ਮਹਾਨ ਦੇਣ ਜ਼ਬਾਨ ਦਾਨੀ ਦੀ ਹੈ । ਜਿੰਨੀ ਟਕਸਾਲ ਮੁਹਾਵਰੇਦਾਰ, ਸੁੰਦਰ ਪੰਜਾਬੀ ਧਨੀ ਰਾਮ ਚਾਤ੍ਰਿਕ, : ਆਈ. ਸੀ. ਨੰਦਾ ਆਦਿ ਨੇ ਲਿਖੀ ਹੈ ਸ਼ਾਇਦ ਹੀ ਕਿਸੇ ਹੋਰ ਪੰਜਾਬੀ ਲਿਖਾਰੀ ਦੇ ਹਿੱਸੇ ਆਉਂਦੀ ਹੋਵੇ । ૧૧