ਪੰਨਾ:Alochana Magazine May 1958.pdf/19

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਅਤੇ ਭਾਵਾਤਮਕ ਪੱਖਾਂ ਦੇ ਪ੍ਰਤਿਨਿਧ ਹਨ । ਇਨ੍ਹਾਂ ਵਿਚੋਂ ਨਾਮਦੇਵ ਨੇ ਤਾਂ ਭਗਤ ਦੀ ਲੋਕਧਾਰਾ ਵਹਾ ਦਿਤੀ । ਕਬੀਰ ਨੇ ਨਾਮਦੇਵ ਬਾਰੇ ਲਿਖਿਆ ਹੈ : ਜਾਗੇ ਸੁਖਦੇਓ ਅਰੂ ਆਕਰੂ । ਹਣਤੂ ਜਾਗੈ ਧਰੀ ਲੰਗਰੂ ! ਸੰਕਟ ਜਾਗੈ . ਚਰਨ ' ਸੇਵ ॥ ਕਲਿ ਜਾਗੈ ਨਾਮਾ ਜੈ ਦੇਵ । ਇਹੋ ਗਲ ਕਬੀਰ ਨੇ, “ਗੁਰ ਪਰਸਾਦੀ ਜੈ ਦਿਓ ਨਾ । ਜੈ ਦਿਓ ਨਾਮਾ ਵਿਪਦ ਸਦਾਮਾ | ਆਦਿ ਰੂਪ ਵਿਚ ਕਹਿਆ ਹੈ । ਨਰਸੀ ਮਹਿਤਾ ਨੇ ਲਿਖਿਆ ਹੈ ਨਾਮਾ ਹਾਥ ਸੇ ਦੂਧ ਪੀਲਾ | ਰਾਮ ਨੂੰ ਨਾਮ ਨਾਮਦੇਵ ਲੀਧੂ ਤੇਨੀ ਮੋਕ ਜਿਵਾਡੀ ਗਾਯ ॥ ਧੰਨੇ ਜੱਟ ਨੇ, ਰਵਿਦਾਸ ਨੇ ਅਤੇ ਗੁਰੂ ਨਾਨਕ ਨੇ ਨਾਮਦੇਵ ਦਾ ਆਪਣੇ ਪਦਾਂ ਵਿਚ ਉਲੇਖ ਕੀਤਾ ਹੈ । ਮਰਾਠੀ ਸੰਤਾਂ ਵਿਚ ਗੋਰਾ ਕੁਮਾਰ, ਪਰਸਾ, ਭਾਗਵਤ, ਜਨਾਬਾਈ ਨੇ ਨਾਮਦੇਵ ਦਾ ਉਲੇਖ ਆਪਣੇ ਪਦਾਂ ਵਿਚ ਕੀਤਾ ਹੈ । ਨਾਮਦੇਵ ਇਕ ਸਨ ਯਾ ਤਿੰਨ ਅਤੇ ਉਨਾਂ ਦਾ ਨਿਸ਼ਚਿਤ ਸਮਾਂ ਕੀ ਸੀ ਇਸ ਸੰਬੰਧੀ ਵਿਦਵਾਨਾਂ ਵਿਚ ਮਤਭੇਦ ਹੈ । ਭਗਤ ਨਾਮਦੇਵ, ਅਡੰਗ · ਲਿਖਣ ਵਾਲਾ ਗਿਆਨੇਸ਼ੁਰ ਦੇ ਸੌ ਵਰੇ ਬਾਦ ਪਰਮ ਭਗਤ ਜਾਂ ਉਨ੍ਹਾਂ ਦਾ ਸਮਕਾਲੀਨ ਜੋ ਬਾਦ ਵਿਚ ਉੱਤਰ ਭਾਰਤ ਵਿੱਚ, ਪੰਜਾਬ ਵਿਚ ਵੀ ਗਇਆ, ਇਹ ਇਕ ਰੂਪ ਹੈ । ਦੂਸਰਾ ਰੂਪ ਹੈ । ' ਵਿਸ਼ਣੂ ਜਾਸ ਨਾਮਾ ਮਹਾ-ਭਾਰਤੋਕਾਰ, ਮਹਾਨੁਭਾਵ-ਬੀ ਲੇਖਕ ਦਾ, ਤੀਸਰਾ ਰੂਪ ਹੈ ਵਿਸ਼ਣੁਦਾਸ ਨਾਮਾ ਨਾਮ ਦਾ ਪੁਰਾਣਿਕ ਕਥਾਵਾਂ ਅਤੇ ਕਪੋਤਾਖਿਆਨ ਉਪਮੰਨੀਓ ਕਥਾ ਆਦਿ ਲਿਖਣ ਵਾਲੇ ਦਾ ਨਾਮਦੇਵ ਦਾ ਪੂਰਾ ਨਾਮ ਨਾਮਦੇਵ ਦਾਮਾਸ਼ੇਟੀ ਸੀ, ਉਪਨਾਮ ਰੇਵਠੇਕਰ ਸੀ । ਉਸ ਨੂੰ ਹੀ ਨਾਮਾ ਸ਼ਿਮਪੀ, ਨਾਮਾਵੇਸੀ, ਛੀਪਾ ਅਰਥਾਤ ਚਿੰਵਾ ਕਹਿੰਦੇ ਹਨ | ਪੰਜਾਬੀ ਨਾਮਦੇਵ ਦਾ ਜਨਮ ਅਤੇ ਚਲਾਣੇ ਦਾ ਸਮਾ ਹੋਰ ਹੈ । ਮੈਕਾਲਿਫ ਨੇ ਕੋਈ ਹੋਰ ਸਮਾ ਦਿਤਾ ਹੈ ' ਅਤੇ ਗਿਆਨੀ ਖਜ਼ਾਨ • ਸਿੰਘ, ਨੇ ਹੋਰ ਨਾਮਦੇਵ ਦਰਬਾਰ ਕਮੇਟੀ, ਧੌਮਾਰ ਦੁਆਰਾ ਪ੍ਰਕਾਸ਼ਿਤ ਦੋ ਪੁਸਤਕਾਂ ਵਿਚ ਹੋਰ ਹੈ ਬੰਸੀਧਰ ਸ਼ਾਸਤਰੀ ਦੀ· ' ਪੁਸਤਕ ਵਿਚ ਹੋਰ। ਪੱ: ਮੁੰਡੀ ਇਨਾਂ ਸਾਰੀਆਂ ਵਿਚਾਰਾਂ ਦੇ ਅਧਿਐਨ ਤੋਂ ਬਾਦ ਇਸ ਪਰਿਣਾਮ ਤੇ ਪੁਜੇ ਹਨ ਕਿ ਨਾਮਦੇਵ