ਪੰਨਾ:Alochana Magazine May 1958.pdf/20

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਦਾ ਠੀਕ ਕਾਲ ੧੨੭੦ ਤੋਂ ੧੩੫੦ ਈਸਵੀ ਹੈ । ਉਹ ਕਹਾਡ ਦੇ ਪਾਸ ਜਨਮੇ ? ਇਨਾਂ ਦੇ ਵੰਸ ਦੇ ਮੂਲ ਪੁਰਸ਼ ਦਾਮੂ ਸੇਠ ਸਨ ਜੋ ਕ੍ਰਿਸ਼ਨਾ ਨਦੀ ਦੇ ਤਟ ਤੇ ਪਰਮਣੀ ਜ਼ਿਲੇ ਵਿਚ ਸੀ ਵਿੱਠਲ ਦੇ ਭਗਤ ਸਨ । ਨਾਮਦੇਵ ਦਾ ਵਿਅਕਤਿਕ, ਪ੍ਰਵਾਰਕ ਜੀਵਨ ਕਿਸ ਤਰ੍ਹਾਂ ਦਾ ਸੀ, ਇਸ : ਬੰਧੀ ਵੀ ਮਤਭੇਦ ਹੈ । ਕਪੜੇ ਦੇ ਵਪਾਰੀ ਗੋਵਿੰਦ ਸੇਠ ਸਦਾਵਰਤੇ ਦੀ ਪੁੱਤਰੀ ਰਾਜਈ ਇਨ੍ਹਾਂ ਦੀ ਪਤਨੀ ਸੀ । ਇਨ੍ਹਾਂ ਦੀ ਮਾਤਾ ਦਾ ਨਾਮ ਗਣਾਈ ਸੀ । ਗਾਥਾ :੧੨, ੧੩ ਦੇ ਅਨੁਸਾਰ :- ਲੋਖਡਾ. ਵਿਵਾ, ਪਰਿਸੀ ਲਾਗਲਾ, ਮਾ ਮਿਲਿਆ ਮੋਲਾ ਮਾਰੂ ਨਯੇ । ਦਾਸੀ ਹੋਤੀ ਪਰੀ ਰਾਯਾਸੀ ਰਤਲੀ ਵੇਸ਼ਯਾ ਹੋਤੀ ਚਿ ਪਤਿ ਖ਼ਾਲੀ ! ਨਿਵਿਰਤੀ ਗਿਆਨੇਸ਼ੁਰ ਦੀ ਭੇਂਟ ਬਾਰੇ ਵੀ ਵਿਦਵਾਨਾਂ ਵਿਚ ਮਤਭੇਦ ਹੈ ! ਵਰਕਰ ਨੇ ਗਿਆਨੇਸ਼ੁਰ ਤੋਂ ਨਾਮਦੇਵ ਨੂੰ ੩੦ ਸਾਲ ਛੋਟਾ ਮੰਨਿਆ ਹੈ । ਨਾਮਦੇਵ ਦੇ ਨਾਮ ਤੇ ਚਮਤਕਾਰ ਵੀ ਬਹੁਤ ਦਸੇ ਗਏ ਹਨ, ਜਿਸ ਤਰ੍ਹਾਂ ਰਬ ਨਾਲ ਵਾਰਤਾਲਾਪ ਕਰਨਾ ਜੋ ਦੂਸਰੇ ਸੰਤਾਂ ਨੂੰ ਨਸੀਬ ਨਹੀਂ ਹੋਇਆ ਜਨਾਬਾਈ ਅਭੰਗ ੨੮੫, ਚੰਦਰ ਭਾਗਾ ਦੀ ਬਾਢ ਰੋਕਨਾ : ੨੮੩ : ਦੀਪਾਵਲੀ ਦੇ ਅਵਸਰ ਤੇ ਰਬ ਨੂੰ ਨਿਮੰਤਰਣ : ਵਹੀ ੨੮੭, ਭਗਵਾਨ ਨੇ ਨਾਮਦੇਵ ਦਾ ਛੱਪਰ ਸਵਾਰਿਆ : ੨੮ ਰਾਜਾਈ ਦੇ ਵਰਤ ਨੇਮ ਉਪਾਸਨਾ ਦੇ ਲਈ ਸਮੱਗਰੀ ਪਰਮਾਤਮਾ ਨੇ ਲਿਆ ਕੇ ਦਿਤੀ । ਸਾਰਾ ਧਨ ਬਾਹਮਣਾਂ ਵਿਚ ਵੰਡਿਆ : ਵਹੀ ੧੨੭ :: ਅਤੇ ਅਹਿੰਸਾ ਦਾ ਇਹ ਕਮਾਲ ਕਿ ਦਰਖ਼ਤ ਦੀ ਛਿਲ ਉਤਾਰਦਿਆਂ ਦਰਖਤ ਵਿਚੋਂ ਲਹੂ ਨਿਕਲਿਆ, ਸੋ ਆਪਣੇ ਉਤੇ ਨਾਮਦੇਵ ਨੇ ਕੁਹਾੜੀ ਮਾਰ ਲਈ । ਇਨ੍ਹਾਂ ਸਾਰਿਆਂ ਚਮਤਕਾਰਾਂ ਵਿਚੋਂ ਕਿੰਨੇ ਸਚ ਮੁਚ ਨਾਮਦੇਵ ਅਤੇ ਕਿਸੇ ਹੋਰਾਂ ਦੇ ਹਨ ਇਹ ਕਹਿਣਾ ਕਠਿਨ ਹੈ । " ਡਾ: ਕੇਤਕਰ ਦੇ ਅਨੁਸਾਰ ਕਈ ਹੋਰ ਸੰਤਾਂ ਦੇ ਪਦ ਨਾਮਦੇਵ ਦੇ ਨਾਮ ਉਤੇ ਦਿਤੇ ਗਏ ਹਨ । ੧੨ : ਸੰਪ੍ਰਦਾਇ ਸੁੱਧ ਗਾਥਾ ਦੀ ਭਾਸ਼ਾ ਨਾਮਦੇਵ ਕਾਲੀਨ ਨਹੀਂ ਹੈ, ਵਿਸ਼ਣੂ ਦਾਸ ਕਾਲੀਨ ਨਹੀਂ ਹੈ ਤਾਂ ਵਰਤਮਾਨ ਕਾਲੀਨ ਹੈ । ੧੩ : ਨਾਮਦੇਵ ਦੇ ਬਾਦ ਦੇ ਇਸਤ੍ਰੀ-ਪੁਰਸ਼ਾਂ ਦੇ ਚਰਿਤਰ ਨਾਮਦੇਵ ਕ੍ਰਿਤ ਕਹੇ ਗਏ ਹਨ। ਭਾਨੁ ਦਾਸ, ਮੀਰਾ ਬਾਈ, ਕਬੀਰ, ਸੰਤਾਜੀਪਵਾਰ, ਰਾਜਣਗਾਵਕਰ, ਬੋਧਲੇਬੂਵਾ, ਧਾਮਣਗਾਵਕਰ ਨਾਮਦੇਵ ਦਾ ਜਨਮ ਕਾਲ ੧੧੯੨ ਸ਼ਕੇ ੧੨੭੦ ਸੰ: ਦਸਿਆ ਗਇਆ ਹੈ । ਇਸ ਤਰ੍ਹਾਂ ਇਹ ਗਿਆਨੇਸ਼ੁਰ ਦਾ ਸਮਕਾਲੀਨ ਪ੍ਰਤੀਤ ਹੁੰਦਾ ਹੈ। 7: 4