ਪੰਨਾ:Alochana Magazine May 1958.pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਇਸੈ ਵੀਠਲ, ਉਮੇ ਵੀਠਲ, ਬੀਠਲ ਬਿਣ ਸੰਸਾਰ ਨਹੀਂ । ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰੀਝਉ ਤੂ ਸਰਨ ਹੀ 1 ੩ ॥ ਆਤਮਾ, ਪਰਮਾਤਮਾ, ਭਗਤ ਅਤੇ ਪ੍ਰਮੇਸ਼ਰ ਦੀ ਇਕ-ਰੂਪਤਾ ਦੇ ਵਿਸ਼ੇ ਵਿਚ ਪੱਦ ਪਤ ਹੈ :- ਠਾਕੁਰ ਤੇ ਜਨੁ ਜਨ ਤੇ ਨਾਕੁਰ ਖੇਲ ਪਰਿਡ ਹੈ ਤੋਸਓ । ਆਪਨ ਦੇਊ ਦੇਹੁਰਾ ਆਪਨ ਆਪ ਲਗਾਵੈ ਪੂਜਾ ॥ ਜਲ ਤੇ ਤਰੰਗ ਤਰੰਗ ਤੇ ਹੈ ਜਲ ਕਹਣ ਸੁਨਣ ਕਉ ਦੂਜਾ॥ ਆਪਹਿ ਗਾਵੈ ਆਪਹਿ ਨਚੈ . ਆਪ ਬਜਾਵੈ ਤੁਰਾ ! ਕਹਤ ਨਾਮਦੇਉ ਤੂ ਮੇਰੋ ਠਾਕੁਰ ਜਨੁ ਉਰਾ ਤੂ ਪੂਰਾ । ਇਸ ਤਰ੍ਹਾਂ ਨਾਮਦੇਵ ਦੀ ਰਚਨਾ ਵਿਚ ਹਿੰਦੀ ਪਦਾਂ ਵਿਚ ਵਿਸ਼ੇਸ਼ ਰੂਪ ਨਾਲ ਨਿਰਗੁਣ-ਪਰਕ ਕਥਨ ਮਿਲਦਾ ਹੈ । ਹਿੰਦੀ ਅਤੇ ਮਰਾਠੀ ਨਿਰਗੁਣ ਸੰਤ ਕਵੀਆਂ ਦੀ ਸ਼੍ਰੇਣੀ ਵਿਚ ਨਾਮਦੇਵ ਦੀ ਬਾਣੀ ਇਕ ਮਹਤਵ-ਪੂਰਣ ਕੜੀ ਸੀ । ਪਰਸ਼ੂ ਰਾਮ ਚਤੁਰਵੇਦੀ ਆਪਣੇ ਉੱਤਰੀ ਭਾਰਤ ਦੀ ਸੰਤ ਪਰੰਪਰਾ ਵਿਚ ਸਫਾ ੧੨੨ ਤੇ ਕਹਿੰਦੇ ਹਨ ਕਿ ਸੰਤ ਨਾਮਦੇਵ · ਸਰਵਾਤਮਵਾਦ ਅਤੇ ਅਦਵੈਤਵਾਦ ਦੋਨਾਂ ਦੇ ਹੀ ਅਨੁਸਾਰ ਵਿਚਾਰ ਰਖਦੇ ਹੋਏ ਨਜ਼ਰੀਂ ਆਉਂਦੇ ਹਨ ਅਤੇ ਉਨਾਂ ਦੀ ਭਗਤੀ ਦਾ ਸਰੂਪ ਵੀ ਸੁਧ ਨਿਰਗੁਣ ਭਗਤੀ ਦਾ ਹੈ । ਨਾਮਦੇਵ ਦਾ ਪਰਵਰਤੀ ਹਿੰਦੀ ਸੰਤਾਂ ਤੇ ਬੜੀ ਗੰਭੀਰ ਪ੍ਰਭਾਵ ਪਇਆ । ੫: ਵਿਨਯ ਮੋਹਨ ਸ਼ਰਮਾ ਦੇ ਕਥਨ ਅਨੁਸਾਰ ਵਿਸ਼ਵ ਭਾਰਤੀ ਪੜ੍ਹਕਾ ਵਿਸਾਖ ਅਸਾੜ ੨੦੦੪ । ਬੰਗਾਲ ਦਾ ਸਹਜਿਆ ਸੰਪਰਦਾਇ ਮਹਾਰਾਸ਼ਟਰ ਦਾ ਵਾਰਕਰੀ ਪੰਥ ਹੀ ਹੈ । ਦੋਹਾਂ ਦਾ ਮੂਲ ‘ਨਾਥ ਪੰਥ` ਪ੍ਰਤੀਤ ਹੁੰਦਾ ਹੈ । ਗਿਆਨ ਦੇਵ ਨੇ ਵਾਰਕਰੀ ਪੰਥ ਨੂੰ ਮਹਾਰਾਸ਼ਟਰ ਤੋਂ ਅਗੇ ਨਹੀਂ ਵਧਾਇਆ i ਨਾਮਦੇਵ ਨੇ ਉਸ ਦਾ ਉੱਤਰ ਭਾਰਤ ਵਿਚ ਪ੍ਰਚਾਰ ਕਰਕੇ ਕਬੀਰ, ਨਾਨਕ, ਰੈਦਾਸ ਆਦਿ ਸੰਤਾਂ ਦੇ ਲਈ “ਨਿਰਗੁਣ ਪੰਥ’ ਦੀ ਭੂਮੀ ਤਿਆਰ ਕੀਤੀ । ਪਰ ਗਿਆਨ ਦੇਵ ਅਤੇ ਨਾਮਦੇਵ ਨੇ ਜਿਸ ਮਤ ਨੂੰ ਜਨਤਾ ਵਿਚ ਪ੍ਰਚਾਰਿਆ ਉਸ ਦਾ ਬੀਜ ਅਠਾਰਵੀਂ ਸਦੀ ਵਿਚ ਹੀ ਸਿਧ’ ਅਤੇ ‘ਨਾਥ` ਪਾ ਚੁਕੇ ਸਨ । “ਕਿੰਹ ਤਿਥ ਤਪੋਵਣ ਜਾਈ । ਮੋਖ ਕਿ ਲਭਇ ਪਾਣੀ ਨਹਾਈ ॥ | ਸਰਹਪਾਦ : ੭੬੦ ਈ: ਨਾਮਦੇਵ ਕਹਿੰਦੇ ਹਨ:- ਕੋਟਿਜ ਤੀਰਥ ਕਰੈ, ਤਨਜ ਅਹਿਵਾਲੈ ਗਾਰੈ, ਰਾਮ ਨਾਮ ਸਰਿ ਤਊ ਨ ਪੂਜੇ । ੨੨