ਪੰਨਾ:Alochana Magazine May 1958.pdf/25

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਵੇਦ ਪੁਰਾਨ ਸ਼ਾਸਤਰ ਆਨੰਤਾ, ਗੀਤ ਕਵਿਤ ਨ ਗਾਵਹੁ ਗੋ ॥ ਸਿੱਧ ਵੀ ਸਹਜ ਪੰਥ ਨੂੰ ਮੰਨਦੇ ਸਨ । ਯੋਗ ਭੂਮੀ ਵਿੱਚ ਹੀ ਉਹ ਮੋਖਸ਼ ਨਿਰਵਾਣ ਦਾ ਸੁਖ ਅਨੁਭਵ ਕਰਦੇ ਸਨ । ਉਨ੍ਹਾਂ ਨੇ ਕਾਇਆ ਤੀਰਥ ਦੀ ਪੁਸ਼ਟੀ ਕੀਤੀ ਸੀ । ਗੁਰੂ ਮਹਿਮਾ ਦੀ ਮਹੱਤਤਾ ਵੀ ਵਾਰਕਰੀ ਪੰਥ ਵਿਚ ਸਿਧ ਨਾਥਾਂ ਤੋਂ ਆਰੰਭ ਹੋਈ ਸੀ । ਨਾਮ ਦੇਵ ਦਾ ਕਬੀਰ ਆਦਿ ਨਿਰਗੁਣਿਆਂ ਤੇ ਪ੍ਰਭਾਵ ਇਸ ਭਾਂਤਿ ਹੈ:- ਕਬੀਰ ਨਿਰਗੁਣਿਆਂ ਦੇ ਸਿਰਤਾਜ ਕਹੇ ਜਾਂਦੇ ਹਨ । ਪਰ ਉਨ੍ਹਾਂ ਵਿਚ ਗਿਆਨੀਆਂ ਵਾਲਾ ਰੁੱਖਾਪਨ ਨਹੀਂ। ਉਹ ਭਗਤਾਂ ਵਾਲੀ ਸੁਹਿਰਦਤਾ ਰਖਦੇ ਹਨ, ਕਦੀ ਆਪਣੇ ਰਾਮ ਦੀ ‘ਬਹੁਰੀਆਂ , ਬਣਦੇ ਹਨ, ਕਦੀ ਉਸੇ ਨੂੰ ਨਾਮਦੇਵ ਵਾਗ ‘ਮਾਂ’ ਵੀ ਸੰਬੋਧਨ ਕਰਦੇ ਹਨ । ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਉਹ ਉਸ ਦੇ · ਸਗੁਣ ਰੂਪ ਤੇ ਵੀ ਮੋਹਤ ਹੋਣ । ਕਬੀਰ ਜੀ ਲਿਖਦੇ ਹਨ:- ਰਾਮ ਮੇਰਾ ਪਿਉ, ਮੈਂ ਰਾਮ ਕੀ ਬਹੁਰਿਆ ! ਨਾਮਦੇਵ ਵੀ ਇਹ ਲਿਖਦੇ ਹਨ:- ਮੈਂ ਬਉਰੀ, ਮੇਰਾ ਰਾਮ ਭਵਾਰ ਮਹਾਤਮਾ ਚਰਣ ਦਾਸ ਦੀ ਬਾਣੀ ਹੈ:- | ਪੀਵ ਚਹੌ ਕੇ ਮਤ ਹੌ, ਵਹ ਤੋਂ ਪੀ ਕੀ ਦਾਸ । ਮਹਾਤਮਾ ਚਰਨ ਦਾਸ ਨੇ ਵੀ ਆਪਣਾ ਪਰਮਾਤਮਾ ਨਾਲ ਸੰਬੰਧ ਨਾਮਦੇਵ ਵਾਂਗੂ ਹੀ ਰਖਿਆ ਹੈ :- ਪਿਯ ਹਮਾਰੇ ਹਮ ਪਿਯ ਕੀ ਪਿਆਰੀ. 1 ਕਬੀਰ ਵਿੱਚ ਗੁਰੂ ਮਹਿਮਾ ਤੇ ਬੜਾ ਵਰਣਨ ਕੀਤਾ ਗਇਆ ਹੈ । ਨਾਮਦੇਵ ਨੇ ਵੀ ‘ਸਦਗੁਰੂ ਭੇਟਲਾ ਦੇਵਾ ਅਤੇ ਗਿਆਨ ਅੰਜਨ ਮੋ ਕੋ ਗੁਰ ਦੀਨਾ ਆਦਿ ਵਿੱਚ ਗੁਰੂ ਦੀ ਉਸਤਤ ਕੀਤੀ ਹੈ । ਗੁਰੂ ਦੇ ਗਿਆਨ ਦੁਆਰਾ:- “ਨਰ ਤੇ ਸਰ ਹੋਈ ਜਾਤ ਨਿਖਿਖ ਮੇਂ ਸਤਿਗੁਰ ਬੁਖਿ ਸਿਖਲਾਈ । ਗੁਰੂ ਦੇ ਕਾਰਣ ਸਭ ਕੁਝ ਸੰਭਵ ਹੈ । ਨਾਮ ਦੇਵ ਨੇ ਇਕ ਥਾਂ ਲਿਖਿਆ ਹੈ:-- ਕਾਮੀ ਪੁਰਖ ਕਾਮਿਨੀ ਪਿਆਰੀ । ਐਸੇ ਕਾਮੇ ਪ੍ਰੀਤਿ ਮੁਰਾਰੀ । ੨੩