ਪੰਨਾ:Alochana Magazine May 1958.pdf/3

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ


ਭਾਈ ਜੋਧ ਸਿੰਘ-

ਪੰਜਾਬੀ ਸ਼ਬਦ-ਜੋੜਾਂ ਦੀ ਸਮੱਸਿਆ

ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ਪਿਛੇ ਜੇਹੇ ਪਟਿਆਲੇ ਵਿਚ ਪੰਜਾਬੀ ਅਤੇ ਹਿੰਦੀ ਸਾਹਿੱਤਕਾਰਾਂ ਦੀ ਇਕ ਕਾਨਵੈਂਸ ੭ ਅਤੇ ੮ ਮਾਰਚ ੧੯੫੯ ਨੂੰ ਕੀਤੀ ਸੀ । ਇਸ ਕਾਨਫ੍ਰੈਂਸ ਵਿਚ ਪਾਸ ਹੋਏ ਇਕ ਮਤੇ ਦਾ ਤੀਜਾ ਭਾਗ ਇਸ ਪ੍ਰਕਾਰ ਹੈ :-

‘‘ਸਾਰੇ ਪੰਜਾਬੀ ਸਾਹਿੱਤਕਾਰ ਸਰਬ ਸੰਮਤੀ ਨਾਲ ਅਜੇਹੇ ਸਾਂਝੇ ਨਿਯਮ ਬਣਾਉਣ ਜਿਨ੍ਹਾਂ ਦਾ ਪੰਜਾਬੀ ਸ਼ਬਦ-ਜੋੜਾਂ ਵਿਚ ਇਕਸਾਰਤਾ ਆ ਜਾਵੇ। ਇਸ ਮਨੋਰਖ ਲਈ ਜਿਤਨੀ ਛੇਤੀ ਹੋ ਸਕੇ ਇਕ ਇਕਤ੍ਰਤਾ ਬੁਲਾਈ ਜਾਵੇ ਅਤੇ ਜੋ ਫੈਸਲੇ ਉਸ ਵਿਚ ਹੋਣ ਸਾਰੇ ਪੰਜਾਬੀ ਲੇਖਕ ਉਨ੍ਹਾਂ ਅਨੁਸਾਰ ਚਲਣ|

ਕਈ ਵਰੇ ਲੰਘ ਚੁਕੇ ਹਨ ਕਿ ਸ੍ਰੀ ਅੰਮ੍ਰਿਤਸਰ ਜੀ ਵਿਚ ਇਕ ਇਕਤ੍ਰਤਾ ਇਸੇ ਪਰਯੋਜਨ ਲਈ ਕੀਤੀ ਗਈ ਸੀ। ਜਿਸ ਵਿਚ ਭਾਈ ਵੀਰ ਸਿੰਘ ਜੀ, ਸ: ਚਰਨ ਸਿੰਘ ਸ਼ਹੀਦ, ਲਾਲਾ ਧਨੀ ਰਾਮ ਚਾਤ੍ਰਿਕ, ਪ੍ਰੋਫੈਸਰ ਤੇਜਾ ਸਿੰਘ, ਗਿਆਨੀ ਹੀਰਾ ਸਿੰਘ ਦਰਦ, ਆਦਿ ਸਜਣ , ਸ਼ਾਮਿਲ ਹੋਏ ਸਨ। ਇਨ੍ਹਾਂ ਪਾਲਾਂ ਦੇ ਲੇਖਕ ਨੇ ਉਸ ਵਿਚ ਭਾਗ ਲਇਆ ਸੀ ਅਤੇ ਲੰਮੀ ਵਿਚਾਰ ਮਗਰੋਂ ਕੁਝ ਨਿਯਮ ਬਣਾਏ ਗਏ ਸਨ ਜਿਨ੍ਹਾਂ ਨੂੰ ਇਕ ਹਦ ਤੀਕ ਸਾਰੇ ਲੇਖਕਾਂ ਨੇ ਪਰਵਾਨ ਕਰ ਲਇਆ ਸੀ । ਪਰੰਤੂ ਸਮੇਂ ਦੇ ਗੇੜ ਨੇ ਹੁਣ ਕਈ ਨਵੀਆਂ ਸਮੱਸਿਆਵਾਂ ਖੜੀਆਂ ਕਰ ਦਿੱਤੀਆਂ ਹਨ। ਜਿਨ੍ਹਾਂ ਦਾ ਹਲ ਕਰਨਾ ਹੁਣ ਅਵੱਸ਼ ਹੋ ਗਇਆ ਹੈ।

ਅਗੇ ਤੁਰਨ ਤੋਂ ਪਹਿਲੋਂ ਇਕ ਗਲ ਸਭ ਨੂੰ ਮੰਨਣੀ ਪਏਗੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ-ਜੋੜ ਨਿਯਮ ਬੱਧ ਹਨ। ਉਨ੍ਹਾਂ ਵਿਚ ਅਦਲਾ ਬਦਲੀ ਕਰਨ ਦਾ ਕਾਰਨ ਇਕੋ ਹੀ ਹੋ ਸਕਦਾ ਹੈ ਕਿ ਸ਼ਬਦਾਂ ਦੇ ਉੱਚਾਰਣ ਵਿਚ ਕੋਈ ਫਰਕ ਪੈ ਗਇਆ ਹੋਵੇ। ਪਹਿਲੀ ਇਕਤ੍ਰਤਾ ਵਿਚ ਇਸ ਮਨੌਤ ਨੂੰ ਸਵੀਕਾਰ ਕਰ ਲਇਆ ਗਇਆ ਸੀ ਅਤੇ ਮੈਨੂੰ ਵਿਸ਼ਵਾਸ਼ ਹੈ ਕਿ ਹੁਣ ਵੀ ਸਾਰੇ ਸਾਹਿਤਕਾਰ ਇਸ ਨੂੰ ਮੰਨ ਲੈਣਗੇ। ਪੰਜਾਬੀ ਸਾਹਿਤ ਦੀ ਸਭ ਤੋਂ ਵੱਡੀ ਅਤੇ ਸ੍ਰੇਸ਼ਟ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਮੇਰੇ ਸ੍ਰੋਤਿਅਾਂ ਨੂੰ ਇਹ ਤਾਂ ਪਤਾ ਹੀ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਬੀੜ ਬੰਣ ਤੋਂ ਪਹਿਲਾਂ ਗੁਰਬਾਣੀ ਦਾ ਇਕ ਸੰਗਹਿ ਮੌਜੂਦ ਸੀ। ਉਹ ਦੋਵੇਂ