ਪੰਨਾ:Alochana Magazine May 1958.pdf/31

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਖੋ: ਹਰਨਾਮ ਸਿੰਘ ਸ਼ਾਨ ਖੋਜਾਂ ਤੇ ਲੱਭਤਾਂ ਲੜੀਨੰ: ੭ ਪਹਿਲੀ ਪੰਜਾਬੀ ਪ੍ਰਕਾਸ਼ਨਾ FIRST PANJABI PUBLICATION ਮਾਂਨ ਯੋਗ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨੇ ਆਪਣੇ “ਮਹਾਨ ਕੋਸ਼' ਵਿਚ ਦਸਿਆ ਹੈ ਕਿ ਗੁਰਮੁਖੀ ਦਾ ਟਾਈਪ ਸਭ ਤੋਂ ਪਹਿਲਾਂ ਲੁਧਿਆਣੇ ਦੇ ਪਾਦਰੀਆਂ ਨੇ ਸੰਨ ੧੮੪੫ ਵਿਚ ਤਿਆਰ ਕੀਤਾ ਅਰ ਸੰਨ ੧੮੪੬ ਵਿਚ Idiomatic sentences in English and Punjabi ਛਾ ੧ ਢਾਕਟਰ ਗੰਡਾ ਸਿੰਘ ਜੀ ਨੇ ਇਸ ਦੇ ਆਧਾਰ ਤੇ ਇਸੇ ਪੁਸਤਕ ਨੂੰ “ਟਾਈਪ ਨਾਲ ਛਪੀ ਪੰਜਾਬੀ ਦੀ ਪਹਿਲੀ ਪੁਸਤਕ ਮੰਨਿਆ ਹੈ ।੨। ਪੰਜਾਬੀ ਦੇ ਇਤਿਹਾਸ ਅੱਵਲ ਤਾਂ, ਇਸ ਪਹਿਲ ਸੰਬੰਧੀ ਚੁਪ ਹਨ ਪਰ ਜਿਸ ਕਿਸੇ ਵਿਚ ਕੋਈ ਇਸ਼ਾਰਾ ਅੰਕਿਤ ਵੀ ਹੈ, ਉਹ ਆਮ ਤੌਰ ਤੇ, ਇਸੇ ਪੁਸਤਕ ਨਾਲ ਸੰਬੰਧਿਤ ਹੈ । ਇਹ ਪੁਸਤਕ ਰੈਵਰੈੱਡ ਐਲ. ਜਾਂਵੀਅਤ (Rev, L. Janvier) ਨੇ ਤਿਆਰ ਕੀਤੀ ਸੀ ਅਤੇ ੧੮੪੬ ਈ: ਵਿਚ ਲੁਧਿਆਣਾ ਮਿਸ਼ਨ ਵਲੋਂ ਪ੍ਰਕਾਸ਼ਿਤ ਹੋਈ ਸੀ । ਇਸ ਦੀ ਇਕ ਕਾਪੀ ਮੈਂ ੧੩ ਅਪ੍ਰੈਲ, ੧੯੫੭ ਨੂੰ ਮਿ: ਲਲਿਨ ਕੋਲ ਫ਼ੀਰੋਜ਼ਪੁਰ ਵੇਖੀ ਸੀ । ਇਸ ਦਾ ਸਰਵਰਕ ਨਿਮਨ ਲਿਖਤ ਹੈ : IDIOMATIC SENTENCES IN ENGLISH AND PANJABI LODIANA Printed at the American Presbyterian Mission Press 1846 ੧. ਵੇਖ : ਗੁਰ ਸ਼ਬਦ ਰਤਨਾਕਰ ਮਹਾਨ ਕੋਸ਼, ਜਿਲਦ ੨, ਪਟਿਆਲਾ, ੧੯੩੦ ਈ: ਪੰਨਾ ੧੨੫੨-ਸ਼, ੨. ਵੇਖੋ : ਪੰਜਾਬੀ ਪਰਕਾਸ਼ਨਾਂ ਦੀ ਸਚੀ, ਪਟਿਆਲਾ, ੧੯੫੩, ਮੁਖ-ਬੰਦ, ਪੰਨਾ ਓ. ੨੫